Warning 2 Behind The Scenes- ਦੇਖੋ ਵਾਰਨਿੰਗ 2 ਫਿਲਮ ਦੇ ਐਕਸ਼ਨ ਸੀਨ ਦੀ ਸ਼ੂਟਿੰਗ

Warning 2 Behind The Scenes ਅੱਜ ਪੋਲੀਵੁੱਡ ਤੜਕਾ ਰਾਹੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਵਾਰਨਿੰਗ 2 ਫਿਲਮ ਦੀ ਸ਼ੂਟਿੰਗ ਹੋਈ।  ਵਾਰਨਿੰਗ 2 ਫਿਲਮ ਦੇ ਐਕਸ਼ਨ , ਖੂਨ ਖ਼ਰਾਬੇ ਵਾਲੇ ਸ਼ੂਟ ” ਹੁਣੇ ਆਈ ਮੂਵੀ ਐਨੀਮਲ ਦੇ ਵਾਂਗ ਹੀ ਸਨ।

ਫਿਲਮ ਦੇ ਵਿੱਚ ਮੌਜੂਦ ਐਕਟਰਾਂ ਨੇ ਦੱਸਿਆ ਕਿ ਕਿੰਨੀ ਮਿਹਨਤ ਨਾਲ ਸ਼ੂਟਿੰਗ ਕੀਤੀ ਹੈ।  ਗਿਪੀ ਗਰੇਵਾਲ ਨੇ ਦੱਸਿਆ ਕਿ ਉਹਨਾਂ ਦੀਆਂ ਅੱਖਾਂ ਬਿਲਕੁੱਲ ਖਰਾਬ ਹੋ ਗਈਆ ਸਨ ਕਿਉਂਕਿ ਉਸ ਵੈਨ ਨੂੰ ਬਿਲਕੁੱਲ ਮਿੱਟੀ ਵਿਚ ਹੀ ਰੱਖਿਆ ਗਿਆ ਸੀ ਜਿਸ ਵਿੱਚ ਫਾਇਟ ਸੀਨ ਸ਼ੂਟ ਕੀਤੇ ਹਨ। ਲਗਾਤਾਰ ਮਿਟੀ ਵਿੱਚ ਸ਼ੂਟਿੰਗ ਦੌਰਾਨ ਬਹੁਤ ਸਾਰੀ ਮਿਟੀ ਉਹਨਾਂ ਦੇ ਮੂਹ ਵਿੱਚ ਵੀ ਚਲੀ ਜਾਂਦੀ ਸੀ।

ਰਾਜ ਸਿੰਘ ਝਿੰਜਰ ਨੂੰ ਫਾਈਟ ਸੀਨ ਦੌਰਾਨ ਲੱਗੀਆਂ ਸੱਟਾ

ਐਕਸ਼ਨ ਦੇ ਨਾਲ-ਨਾਲ ਫਿਲਮ ਕਾਮੇਡੀ ਦੀ ਵੀ ਭਰਮਾਰ ਹੈ ਅਤੇ ਬੇਸ਼ੱਕ ਟ੍ਰੇਲਰ ਐਕਸ਼ਨ ਦ੍ਰਿਸ਼ਾਂ ਨਾਲ ਭਰਪੂਰ ਹੈ। ਪਰ, ਵਿਚਕਾਰ ਕਾਫੀ ਕਾਮੇਡੀ ਸੀਨ ਹਨ। ਇਹਨਾਂ ਕਮੇਡੀ ਸੀਨ ਦੀ ਸੂਟਿੰਗ ਦੌਰਾਨ ਪੰਮੇ ਨੇ ਬਾਕੀ ਟੀਮ ਨੂੰ ਬਹੁਤ ਹਸਾਇਆ।

ਵਾਰਨਿੰਗ 2 ਫਿਲਮ ਦੇ ਕਲਾਕਾਰ

ਵਾਰਨਿੰਗ 2 ਫਿਲਮ ਦੇ ਕਲਾਕਾਰ ਗਿੱਪੀ ਗਰੇਵਾਲ, ਸੱਤ ਚਾਹਲ, ਪਾਲੀ ਸੰਧੂ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ ਬੋਲੀ, ਰਾਜ ਸਿੰਘ ਝਿੰਜਰ , ਰਾਹੁਲ ਦੇਵ, ਧੀਰਜ ਕੁਮਾਰ, ਜੈਸਮੀਨ ,ਪਰਦੀਪ ਚੀਮਾ, ਜੱਗੀ ਸਿੰਘ, ਇੰਦਰ ਮਾਣੂੰਕੇ ਆਦਿ ਨੇ ਫਿਲਮ ‘ਵਾਰਨਿੰਗ 2’ ‘ਚ ਕੰਮ ਕੀਤਾ ਹੈ।

ਗਿੱਪੀ ਗਰੇਵਾਲ ਨੇ ਕੀਤਾ ਸੱਭ ਦਾ ਧੰਨਵਾਦ

ਗਿੱਪੀ ਗਰੇਵਾਲ ਨੇ ਫਿਲਮ ਦੀ ਕਾਮਯਾਬ ਨੂੰ  ਲੈ ਕੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ,’ਇਹ ਬਹੁਤ ਹੀ ਸਾਡੇ ਲਈ ਖੁਸ਼ੀ ਦਾ ਪਲ ਹੈ ਕਿਉਂਕਿ ਫਿਲਮ ਨੂੰ  ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਨੂੰ ਸਾਰੇਗਾਮਾ ਇੰਡੀਆ ਦੀ ਯੋਡਲੀ ਫਿਲਮਸ ਅਤੇ ਹੰਬਲ ਮੋਸ਼ਨ ਪਿਕਚਰਜ਼ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਫਿਲਮ ‘ਚ ਗਿੱਪੀ ਅਤੇ ਜੈਸਮੀਨ ਤੋਂ ਇਲਾਵਾ ਰਾਹੁਲ ਦੇਵ, ਪ੍ਰਿੰਸ ਕੰਵਲਜੀਤ ਸਿੰਘ ਅਤੇ ਰਘਵੀਰ ਬੋਲੀ ਵੀ ਨਜ਼ਰ ਆਉਣਗੇ।

ਤੁਸੀਂ ਵੀ ਦੇਖੋ ਵਾਰਨਿੰਗ 2 ਫਿਲਮ ਦੀ ਸ਼ੂਟਿੰਗ  ਕਿਵੇਂ ਹੋਈ ਸੀ।

Leave a Comment