Jagjeet sandhu new Movie -Oye Bhole Oye ਪੋਲੀਵੁੱਡ ਤੜਕਾ ਵਿੱਚ ਅੱਜ ਗੱਲ ਕਰਾਂਗੇ ਜਗਜੀਤ ਸੰਧੂ ਦੀ ਨਵੀਂ ਆ ਰਹੀ ਫਿਲਮ “ਓਏ ਭੋਲੇ ਓਏ” ਬਾਰੇ। ਇਹ ਇੱਕ ਕਾਮੇਡੀ ਫ਼ਿਲਮ ਹੈ। ਇਹ ਫਿਲਮ ਪੂਰੀ ਦੀ ਪੂਰੀ ਜਗਜੀਤ ਸੰਧੂ ਦੀ ਜਿੰਦਗੀ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਪੰਜਾਬ ਦੇ ਮਸ਼ਹੂਰ ਐਕਟਰ ਜਗਜੀਤ ਸੰਧੂ ਦੀ ਇਹ ਇਸ ਸਾਲ ਦੀ ਪਹਿਲੀ ਫਿਲਮ ਹੋਣ ਜਾ ਰਹੀ ਹੈ, ਇਸ ਤੋਂ ਪਹਿਲਾਂ ਵੀ ਉਹ ਕਰ ਚੁੱਕੇ ਹਨ ਤੇ ਕਮਾਲ ਦੀ ਐਕਟਿੰਗ ਹੈ ਉਹਨਾਂ ਦੀ। ਤੁਸੀਂ ਟ੍ਰੇਲਰ ਦੇਖ ਕੇ ਹੀ ਅੰਦਾਜਾ ਲਗਾ ਲਾਉਂਗੇ ਕਿ ਕਿੰਨਾ ਹਸਾਏਗੀ ਇਹ ਫਿਲਮ। “ਓਏ ਭੋਲੇ ਓਏ” ਫਿਲਮ 16 ਫਰਵਰੀ ਨੂੰ ਦੁਨੀਆਂ ਭਰ ਦੇ ਸਿਨੇਮਿਆਂ ਵਿੱਚ ਰਿਲੀਜ਼ ਹੋਵੇਗੀ।
ਫਿਲਮ ਦੀ ਸਟਾਰਕਾਸਟ
ਫਿਲਮ ਦੇ ਵਿੱਚ ਮੁੱਖ ਰੋਲ ਚ ਨਜ਼ਰ ਆਉਣਗੇ ਜਗਜੀਤ ਸੰਧੂ ਜਿਨਾਂ ਦੇ ਕਰੈਕਟਰ ਦਾ ਨਾਮ ਹੈ ਭੋਲਾ, ਉਹਨਾਂ ਦੇ ਨਾਲ ਪ੍ਰਕਾਸ਼ ਗਾਧੂ ਜੀ ਵੀ ਹਨ ਜੋ ਕਿ ਪ੍ਰਸਿੱਧ ਕਮੇਡੀਅਨ ਹਨ ਅਤੇ ਰੁਪਿੰਦਰ ਰੂਪੀ, ਜਰਨੈਲ ਸਿੰਘ, ਧੀਰਜ ਕੁਮਾਰ, ਏਰਵਨਮੀਤ ਕੌਰ ਵੀ ਹੋਣਗੇ। ਇਸ ਫਿਲਮ ਦੇ ਡਾਇਰੈਕਟਰ ਹਨ ਵਰਿੰਦਰ ਰਾਮਗੜੀਆ , ਵਰਿੰਦਰ ਰਾਮਗੜੀਆ ਇੱਕ ਬਹੁਤ ਵਧੀਆ ਡਾਇਰੈਕਟਰ ਨੇ ਜਿਨਾਂ ਦੀਆਂ ਫਿਲਮਾਂ ਚ ਸਾਨੂੰ ਹਰ ਤਰ੍ਹਾਂ ਦੇ ਜਿਹੜੇ ਸੀਨ ਦੇਖਣ ਨੂੰ ਮਿਲਦੇ ਆ ਤੇ ਇਹਨਾਂ ਦੀ ਬਣਾਈਆਂ ਫਿਰ ਫਿਲਮਾਂ ਪਹਿਲਾਂ ਬਹੁਤ ਸਾਰੀਆਂ ਕਾਮਯਾਬ ਵੀ ਹੋਈਆਂ ਹਨ, ਇਹ ਪੰਜਾਬੀ ਫਿਲਮ ਇਸ ਕਰਕੇ ਬੋਲੀਵੁੱਡ ਨੂੰ ਵੀ ਮਾਤ ਪਾਏਗੀ।
ਟ੍ਰੇਲਰ ਆਇਆ ਲੋਕਾਂ ਨੂੰ ਪਸੰਦ
“ਓਏ ਭੋਲੇ ਓਏ” ਮੂਵੀ ਦਾ ਆਫੀਸ਼ੀਅਲ ਟਰੇਲਰ ਯੂਟੀਊਬ ਤੇ ਆ ਚੁੱਕਿਆ ਹੈ ਤੇ ਜਿਸ ਨੂੰ ਪਬਲਿਕ ਬਹੁਤ ਜਿਆਦਾ ਪਸੰਦ ਕਰ ਰਹੀ ਹੈ ਤੇ ਉਸ ਤੇ ਲਈ ਵਧੀਆ ਵਧੀਆ ਕਮੈਂਟ ਵੀ ਕਰ ਰਹੇ ਹਨ। ਫਿਲਮ ਦੀ ਸਟੋਰੀ ਗੁਰਪ੍ਰੀਤ ਭੁੱਲਰ ਨੇ ਲਿਖੀ ਹੈ ਇਸ ਕਰਕੇ ਤਾਂ ਕੋਈ ਗੁੰਜਾਇਸ਼ ਪੈਦਾ ਹੁੰਦੀ ਕਿ ਫਿਲਮ ਵਧੀਆ ਨਹੀਂ ਹੋਵੇਗੀ। ਉਮੀਦ ਕਰਦੇ ਆਂ ਵੀ ਇਹ ਫਿਲਮ ਵੀ ਜਿਹੜਾ ਬਾਕਸ ਆਫਿਸ ਤੇ ਵਧੀਆ ਕਲੈਕਸ਼ਨ ਕਰੇਗੀ ਤੁਸੀਂ ਵੀ ਇਹ ਦੇਖੋ ਟਰੇਲਰ ਤੇ ਦੱਸੋ ਕਿਵੇਂ ਲੱਗਿਆ ਤੁਹਾਨੂੰ।