Varun dhawan upcoming movie ‘Baby John’: ਦੇਖੋ ਵਰੁਣ ਧਵਨ ਦੀ ਧਮਾਕੇਦਾਰ ਨਵੀ ਫਿਲਮ ਦਾ ਟੀਜ਼ਰ

Varun dhawan upcoming movie ‘Baby John’ ਸੋਸ਼ਲ ਮੀਡਿਆ ‘ਤੇ “ਬੇਬੀ ਜੌਨ” ਦਾ ਪੋਸਟਰ ਰਿਲੀਜ਼ ਹੁੰਦੇ ਹੀ, ਇਸ ਨੂੰ ਖੂਬ ਪਿਆਰ ਮਿਲ ਰਿਹਾ ਹੈ। ਇਸ ਫਿਲਮ ਨੂੰ ਐਟਲੀ ਪ੍ਰੋਡਿਊਸ ਕਰ ਰਹੇ ਹਨ, ਐਟਲੀ ਪਹਿਲਾਂ ਵੀ ਵੱਡੇ-ਵੱਡੇ ਸਟਾਰ ਨਾਲ ਕੰਮ ਕਰ ਚੁਕੇ ਹਨ ਜਿਹਨਾਂ ਵਿੱਚੋਂ ਇੱਕ ਨਾਮ ਸ਼ਾਹਰੁਖ ਦਾ ਵੀ ਆਉਂਦਾ ਹੈ। ਐਟਲੀ ਨੇ ਪਹਿਲਾਂ ਸ਼ਾਹਰੁਖ ਖਾਨ ਨਾਲ ਜਵਾਨ ਫਿਲਮ ਵਿੱਚ ਕੰਮ ਕਰ ਚੁੱਕੇ ਹਨ। ਜਵਾਨ ਫਿਲਮ ਨੇ ਬਾਕਸ ਆਫਿਸ ਦੇ ਰਿਕਾਰਡ ਤੋੜ ਦਿੱਤੇ ਸਨ ਅਤੇ ਹੁਣ ਇਸ ਵਾਰ ਬੇਬੀ ਜੌਨ ਦੇ ਪ੍ਰੋਡਿਊਸਰ ਵਜੋਂ ਕੰਮ ਕਰ ਰਹੇ ਹਨ।

ਬਦਲਾਪੁਰ, ਕਲੰਕ, ਦਿਲਵਾਲੇ ਵਰਗੀਆਂ ਫਿਲਮਾਂ ਤੋਂ ਬਾਅਦ ਵਰੁਣ ਧਵਨ ਇੱਕ ਵਾਰ ਫਿਰ ਐਕਸ਼ਨ ਕਰਦੇ ਨਜ਼ਰ ਆਉਣਗੇ। ਐਟਲੀ ਨੇ ਫਿਲਮ ਦਾ ਧਮਾਕੇਦਾਰ ਟੀਜ਼ਰ ਜਾਰੀ ਕਰਕੇ ਆਪਣੀ ਆਉਣ ਵਾਲੀ ਫਿਲਮ ਦੀ ਝਲਕ ਦਿੱਤੀ ਹੈ। ਇਹ ਫਿਲਮ 31 ਮਈ 2024 ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਵਰੁਣ ਧਵਨ ਦੇ ਨਾਲ ਸਾਊਥ ਅਦਾਕਾਰ ਕੀਰਥੀ ਸੁਰੇਸ਼ ਅਤੇ ਪੰਜਾਬੀ ਅਦਾਕਾਰ ਵਾਮਿਕਾ ਗੱਬੀ ਵੀ ਨਜ਼ਰ ਆਉਣਗੇ। ਨਾਲ ਹੀ ਬਾਲੀਵੁੱਡ ਸਟਾਰ ਵਰੁਣ ਧਵਨ ਨੂੰ ਉਹਨਾਂ ਨੂੰ ਆਉਣ ਵਾਲੀ ਐਕਸ਼ਨ ਫਿਲਮ ਲਈ ਵਧਾਈਆਂ ਦੇ ਰਹੇ ਹਨ।

ਪੂਰੀ ਤਰਾਂ ਐਕਸ਼ਨ ਭਰਪੂਰ ਹੋਵੇਗੀ ਫਿਲਮ

ਹਾਲ ਹੀ ਵਿੱਚ ਯੂਟਿਯੂਬ ‘ਤੇ ਇੱਕ ਟੀਜ਼ਰ ਰਿਲੀਜ਼ ਕੀਤਾ ਗਿਆ ਜਿਸ ਵਿੱਚ ਵਰੁਣ ਧਵਨ ਇੱਕ ਸਿੰਘਾਸਨ ‘ਤੇ ਬੈਠੇ ਨਜ਼ਰ ਆਉਂਦੇ ਹਨ ਜਿਸ ਨਾਲ ਅਨੇਕਾਂ ਬੰਦੂਕਾਂ ਟੰਗੀਆਂ ਦਿਖਾਈ ਦਿੰਦੀਆਂ ਹਨ। ਵਰੁਣ ਧਵਨ ਇੱਕ ਬਹੁਤ ਹੀ ਉਮਦਾ ਅਦਾਕਾਰ ਹਨ ਜੋ ਕਾਮੇਡੀ ਦੇ ਨਾਲ-ਨਾਲ ਐਕਸ਼ਨ ਫ਼ਿਲਮਾਂ ਵੀ ਕਰ ਚੁੱਕੇ ਹਨ। ਧਵਨ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 2012 ਵਿੱਚ “Student of the Year” ਤੋਂ ਕੀਤੀ ਸੀ ਅਤੇ ਬਾਅਦ ਵਿੱਚ ਉਸ ਨੂੰ “Humpty Sharma Ki Dulhania (2014), ABCD 2 (2015), Badlapur (2015), Dilwale (2015) ਅਤੇ Dishoom (2016)” ਆਦਿ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ। ਤੁਹਾਨੂੰ ਦੱਸ ਦਈਏ ਕਿ ਵਰੁਣ ਧਵਨ ਇੱਕ ਫਿਲਮ ਵਿੱਚ ਅਸਿਸਟੈਟ ਡਾਇਰੈਕਟਰ ਦੇ ਤੌਰ ‘ਤੇ ਵੀ ਕੰਮ ਚੁੱਕੇ ਹਨ ਉਸ ਫਿਲਮ ਦਾ ਨਾਮ ਹੈ “My Name Is Khan”।

ਵਰੁਣ ਧਵਨ ਦਾ ਜਨਮ 24 ਅਪ੍ਰੈਲ 1987 ਨੂੰ ਡੇਵਿਡ ਧਵਨ ਅਤੇ ਕਰੁਣਾ ਧਵਨ ਦੇ ਘਰ ਹੋਇਆ ਸੀ। ਉਸ ਦਾ ਪਰਿਵਾਰ ਪੰਜਾਬੀ ਹਿੰਦੂ ਹੈ। ਧਵਨ ਨੇ 24 ਜਨਵਰੀ 2021 ਨੂੰ ਫੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ ਨਾਲ ਵਿਆਹ ਕੀਤਾ ਸੀ।

Leave a Comment