Balkar Sidhu Daughter Marriage : ਬਲਕਾਰ ਸਿੱਧੂ ਦੀ ਬੇਟੀ ਦੇ ਵਿਆਹ ਤੇ ਭਗਵੰਤ ਮਾਨ ਸਮੇਤ ਇਹ ਗਾਇਕ ਹੋਏ ਸ਼ਾਮਿਲ

Balkar Sidhu Daughter Marriage – ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਅਦਾਕਾਰਾ ਦੇ ਵਿਆਹ ਹੋ ਰਹੇ ਹਨ। ਪਿਛਲੇ ਦਿਨੀ ਬਲਕਾਰ ਸਿੱਧੂ ਦੀ ਬੇਟੀ ਦਾ ਵਿਆਹ ਹੋਇਆ। ਪੰਜਾਬੀ ਗਾਇਕ ਬਲਕਾਰ ਸਿੱਧੂ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਵੀ ਹਨ। ਸੋਸ਼ਲ ਮੀਡੀਆ ਤੇ ਉਹਨਾਂ ਦੀ ਬੇਟੀ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ ਦੇਖਣ ਨੂੰ ਮਿਲ ਰਹੀਆਂ ਹਨ। ਬਲਕਾਰ ਸਿੱਧੂ ਦੀ ਬੇਟੀ ਦੇ ਵਿਆਹ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਪਰਿਵਾਰ ਸਮੇਤ ਪਹੁੰਚੇ ਅਤੇ ਪੂਰੀ ਫੈਮਿਲੀ ਨੇ ਰਲ ਕੇ ਖੁਸ਼ੀ ਸਾਂਝੀ ਕੀਤੀ ਜੋ ਕਿ ਇਹਨਾਂ ਦੇ ਮੈਰਿਜ ਦੀਆਂ ਤਸਵੀਰਾਂ ਤੇ ਵੀਡੀਓਜ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਵੀ ਹੋ ਰਹੀਆਂ ਹਨ । ਬਲਕਾਰ ਸਿੱਧੂ ਦੀ ਬੇਟੀ ਦੇ ਵਿਆਹ ਤੇ ਹੋਰ ਕਈ ਆਮ ਪਾਰਟੀ ਦੇ ਐਮਐਲਏ ਨੇ ਸ਼ਿਰਕਤ ਕੀਤੀ ਜਿਨਾਂ ਵਿੱਚੋਂ ਬੀਬਾ ਨਰਿੰਦਰ ਕੌਰ ਭਰਾਜ ਵਿਆਹ ਦੇ ਵਿੱਚ ਸ਼ਾਮਿਲ ਹੋਏ ਅਤੇ ਜੋੜੀ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ।ਨਰਿੰਦਰ ਕੌਰ ਭਰਾਜ ਨੇ ਕੈਪਸ਼ਨ ਦੇ ਵਿੱਚ ਲਿਖਦਿਆਂ ਆਖਿਆ ਬੀਤੇ ਹੀ ਦਿਨ ਸਾਡਾ ਵੱਡਾ ਵੀਰ ਬਲਕਾਰ ਸਿੱਧੂ ਜੀ ਦੀ ਬੇਟੀ ਦੇ ਵਿਆਹ ਮੌਕੇ ਸ਼ਿਰਕਤ ਕਰਦਿਆਂ ਸਮੁੱਚੇ ਪਰਿਵਾਰ ਅਤੇ ਨਰਮ ਵਿਆਹੀ ਜੋੜੀ ਨੂੰ ਮੁਬਾਰਕਾਂ ਦਿੱਤੀਆਂ ,ਵਾਹਿਗੁਰੂ ਹਮੇਸ਼ਾ ਖੁਸ਼ੀਆਂ ਬਖਸ਼ਣ,  ਤਰੱਕੀਆਂ ਬਖਸ਼ਣ।

ਮਸ਼ਹੂਰ ਸਿੰਗਰਾਂ ਨੇ ਲਾਈ ਰੌਣਕ

ਬਲਕਾਰ ਸਿੱਧੂ ਭਾਵੇ ਹੁਣ ਰਾਜਨੀਤੀ ਵਿੱਚ ਸਰਗਰਮ ਹਨ ਪਰ ਆਪਣੇ ਸਮੇਂ ਦੇ ਬਹੁਤ ਮਸ਼ਹੂਰ ਗਾਇਕ ਸਨ। ਬਲਕਾਰ ਸਿੱਧੂ ਦੀ ਬੇਟੀ ਦੇ ਵਿਆਹ ਤੇ ਵੱਡੇ ਵੱਡੇ ਸਿੰਗਰਾਂ ਨੇ ਲਾਈਆਂ ਰੌਣਕਾਂ।  ਪੰਜਾਬੀ ਗਾਇਕ ਰੁਪਿੰਦਰ ਹਾਂਡਾ, ਹਰਭਜਨ ਸ਼ੇਰਾ, ਜੈਸਮੀਨ ਅਖਤਰ ,ਜਸਬੀਰ ਜੱਸੀ, ਹਰਫ਼ ਚੀਮਾ, ਹਰਜੋਤ ਸਿੰਘ ਤੇ ਹੋਰ ਕਈ ਨਾਮੀ ਕਲਾਕਾਰਾਂ ਨੇ ਸ਼ਿਰਕਤ ਕੀਤੀ। ਤੁਸੀਂ ਵੀ ਕੁਮੈਂਟ ਕਰਕੇ ਇਸ ਜੋੜੀ ਨੂੰ ਵਧਾਈਆ ਦਿਓ।

Leave a Comment