Sushmita Sen Marriage With Rohman Shawl : 48 ਸਾਲ ਦੀ ਸੁਸ਼ਮਿਤਾ ਸੇਨ ਕਰਵਾਏਗੀ ਇਸ ਮਾਡਲ ਨਾਲ ਵਿਆਹ

Sushmita Sen marriage with Rohman Shaw : ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਪਿਛਲੇ ਕਾਫੀ ਸਮੇਂ ਤੋਂ ਮਾਡਲ ਰੋਹਮਾਨ ਸ਼ਾਲ ਨੂੰ ਡੇਟ ਕਰ ਰਹੀ ਹੈ। ਹਾਲਾਂਕਿ 2021 ‘ਚ ਇਸ ਜੋੜੇ ਦੇ ਬ੍ਰੇਕਅੱਪ ਦੀ ਖਬਰ ਵੀ ਸਾਹਮਣੇ ਆਈ ਸੀ ਅਤੇ ਕੁੱਝ ਮਹੀਨਿਆਂ ਬਾਅਦ ਹੀ ਦੋਵੇਂ ਫਿਰ ਇਕੱਠੇ ਦੇਖਣ ਨੂੰ ਮਿਲੇ। ਹੁਣ ਅਦਾਕਾਰਾ ਨੇ ਇੱਕ ਇੰਟਰਵਿਊ ‘ਚ ਆਪਣੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

ਸੁਸ਼ਮਿਤਾ ਸੇਨ ਇਹਨਾਂ ਦਿਨਾਂ ਵਿੱਚ ਆਪਣੀ ਆਉਣ ਵਾਲੀ ਵੈੱਬ ਸੀਰੀਜ਼ “Aarya Season 3 – Antim Vaar” ਨੂੰ ਲੈ ਕਾਫੀ ਸੁਰਖੀਆਂ ਵਿੱਚ ਹੈ। ਫਿਲਮ ਦੀ ਪ੍ਰੋਮੋਸ਼ਨ ਦੌਰਾਨ ਇੰਟਰਵਿਊ ‘ਚ ਸੁਸ਼ਮਿਤਾ ਸੇਨ ਨੇ ਦੱਸਿਆ ਕਿ ਪੂਰੀ ਦੁਨੀਆ ਸੋਚਦੀ ਹੈ ਕਿ ਇੱਕ ਚੰਗਾ ਮੁਕਾਮ ਹਾਸਿਲ ਹੋਣ ਤੋਂ ਬਾਅਦ ਕਿਸੇ ਨੂੰ ਸੈਟਲ ਹੋ ਜਾਣਾ ਚਾਹੀਦਾ ਹੈ ਪਰ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ।

ਇੰਟਰਵਿਊ ਰਾਹੀਂ ਦੱਸੀ ਵਿਆਹ ਦੀ ਗੱਲ

ਸੁਸ਼ਮਿਤਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਉਹਨਾਂ ਦਾ ਹਜੇ ਸੈਟਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਉਹਨਾਂ ਦੱਸਿਆ ਕਿ “ਮੈਂ ਆਪਣੇ ਆਰੀਆ ਨਿਰਦੇਸ਼ਕ ਰਾਮ ਮਾਧਵਾਨੀ ਅਤੇ ਮੇਰੀ ਨਿਰਮਾਤਾ ਅਮਿਤਾ ਮਾਧਵਾਨੀ ਸਮੇਤ ਕੁਝ ਸ਼ਾਨਦਾਰ ਲੋਕਾਂ ਨੂੰ ਜਾਣ ਕੇ ਖੁਸ਼ਕਿਸਮਤ ਰਹੀ ਹਾਂ। ਜਿਹਨਾਂ ਨੂੰ ਮੈਂ ਜਾਣਦੀ  ਹਾਂ ਉਹ ਸਭ ਤੋਂ ਖੂਬਸੂਰਤ ਜੋੜਿਆਂ ਵਿੱਚੋਂ ਇੱਕ ਹਨ। ਮੈਂ ਆਪਣੀ ਆਜ਼ਾਦੀ ਵੱਲ ਜ਼ਿਆਦਾ ਧਿਆਨ ਦਿੰਦਾ ਹਾਂ। ਪਰ ਮੈਂ ਸਾਥੀ ਅਤੇ ਦੋਸਤੀ ਵਿੱਚ ਵਧੇਰੇ ਵਿਸ਼ਵਾਸ ਕਰਦੀ ਹਾਂ। ਇਹ ਚੀਜ਼ਾਂ ਹਨ ਤਾਂ ਵਿਆਹ ਹੋ ਸਕਦਾ ਹੈ। ਪਰ ਇੱਜ਼ਤ ਅਤੇ ਦੋਸਤੀ ਬਹੁਤ ਜ਼ਰੂਰੀ ਹੈ ਅਤੇ ਆਜ਼ਾਦੀ ਵੀ ਬਹੁਤ ਜ਼ਰੂਰੀ ਹੈ। ਮੈਂ ਵਿਆਹ ‘ਚ ਵਿਸ਼ਵਾਸ ਕਰਦੀ ਹਾਂ। ਅਜਿਹਾ ਨਹੀਂ ਹੈ ਕਿ ਮੈਂ ਇਸ ਰਿਸ਼ਤੇ ਦਾ ਸਨਮਾਨ ਨਹੀਂ ਕਰਦੀ।

ਸੁਸ਼ਮਿਤਾ ਸੇਨ ਅਤੇ ਰੋਹਮਨ ਸ਼ਾਲ ਇੱਕ ਦੂਸਰੇ ਨੂੰ ਕਾਫੀ ਸਮੇਂ ਤੋਂ ਜਾਂਦੇ ਹਨ ਅਤੇ ਰੋਹਮਾਨ ਸ਼ਾਲ, ਸੁਸ਼ਮਿਤਾ ਸੇਨ ਤੋਂ 15 ਸਾਲ ਛੋਟੇ ਹਨ।

ਸੁਸ਼ਮਿਤਾ ਸੇਨ ਦੀ ਵੈੱਬ ਸੀਰੀਜ਼ ਆਰਿਆ ਸੀਜ਼ਨ 3 ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਹ ਸੀਰੀਜ਼ 9 ਫਰਵਰੀ ਨੂੰ ਡਿਜ਼ਨੀ + ਹੌਟਸਟਾਰ ‘ਤੇ ਰਿਲੀਜ਼ ਹੋਵੇਗੀ। ਸੁਸ਼ਮਿਤਾ ਸੇਨ ਇਸ ਵੈੱਬ ਸੀਰੀਜ਼ ਵਿੱਚ ਐਕਸ਼ਨ ਕਰਦੇ ਨਜ਼ਰ ਆਉਣਗੇ।

Leave a Comment