Karan Aujla Song Nominated In Juno Awards : ਕਰਨ ਔਜਲਾ ਦਾ Softly’ ਗੀਤ, ਜੂਨੋ ਅਵਾਰਡਸ ਲਈ ‘ਹੋਇਆ ਨੋਮੀਨੇਟ 

Karan Aujla Song Nominated In Juno Awards

Karan Aujla song nominated in Juno Awards ਲੋਕਾਂ ਵੱਲੋਂ ਕਰਨ ਔਜਲਾ ਦੇ ਗੀਤ ‘Softly’ ਨੂੰ ਬਹੁਤ ਪਿਆਰ ਦਿੱਤਾ ਗਿਆ ਹੈ ਅਤੇ ਇਸ ਗਾਣੇ ‘ਤੇ ਬੋਲੀਵੁਡ ਅਦਾਕਾਰਾਂ ਨੇ ਵੀ ਰੀਲ ਬਣਾਈਆਂ ਹਨ। ਹਾਲ ਹੀ ਵਿੱਚ ਕਰਨ ਔਜਲਾ ਦੇ ਇਸ ਗੀਤ ਨੂੰ ਜੂਨੋ ਅਵਾਰਡਸ 2024 ਲਈ ਨਾਮੀਨੇਟ ਕੀਤਾ ਗਿਆ ਹੈ। ਜੂਨੋ ਅਵਾਰਡਸ 2024 ਲਈ ਨਾਮੀਨੇਟ ਹੋਣ ਤੋਂ ਬਾਅਦ ਕਰਨ ਦੇ ਨਾਮ ਨਾਲ ਇੱਕ ਹੋਰ ਵੱਡੀ ਉਪਲੱਬਧੀ ਜੁੜ ਚੁੱਕੀ ਹੈ। ਪੰਜਾਬੀ ਸੰਗੀਤ ਜਗਤ ਲਈ ਬਹੁਤ ਮਾਣ ਵਾਲੀ ਗੱਲ ਹੈ। ਕਰਨ ਔਜਲਾ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ। ਸਾਰੇ ਕਲਾਕਾਰਾਂ ਨੇ ਕਰਨ ਔਜਲਾ ਨੂੰ ਉਸ ਗੀਤ ਦੇ ਲਈ ਵਧਾਈ ਦਿੱਤੀ ਗਈ।

ਸੋਸਲ ਮੀਡੀਆ ਰਾਹੀਂ ਦਿਤੀ ਜਾਣਕਾਰੀ

ਕਰਨ ਔਜਲਾ ਆਪਣੇ ਸੋਸ਼ਲ ਮੀਡਿਆ ‘ਤੇ ਅਕਸਰ ਹੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨਾਲ ਆਪਣੇ ਗੀਤਾਂ ਅਤੇ ਨਿੱਜੀ ਜ਼ਿੰਦਗੀ ਬਾਰੇ ਜਾਣਕਾਰੀ ਸਾਂਝਾਂ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਗੀਤ ‘Softly’ ਜੂਨੋ ਅਵਾਰਡਸ ਲਈ ਨਾਮੀਨੇਟ ਕੀਤਾ ਗਿਆ ਹੈ ਜੋ ਕਿ ਸਭ ਲਈ ਖੁਸ਼ੀ ਵਾਲੀ ਗੱਲ ਹੈ।

Softly ਗਾਣਾ ਕਰਨ ਔਜਲਾ ਨੇ ਖੁਦ ਲਿਖਿਆ ਅਤੇ ਗਾਇਆ ਹੈ। ਇਸ ਗਾਣੇ ਦਾ ਮਿਊਜ਼ਿਕ Ikky ਨੇ ਦਿੱਤਾ ਹੈ। ਇਸ ਗੀਤ ਨੂੰ ਕਰਨ ਔਜਲਾ ਨੇ ਆਪਣੇ ਚੈਨਲ ‘ਤੇ ਹੀ ਰਿਲੀਜ਼ ਕੀਤਾ ਹੈ। ਇਸ ਗਾਣੇ ਨੂੰ ਰਿਲੀਜ਼ ਕੀਤੇ ਹੋਏ 3 ਮਹੀਨੇ ਹੋ ਚੁੱਕੇ ਹਨ ਅਤੇ 3 ਮਹੀਨਿਆਂ ਵਿੱਚ 116M ਵਿਊ ਆ ਚੁੱਕੇ ਹਨ। ਇਸ ਗੀਤ ਦਾ ਕ੍ਰੇਜ਼ ਬਾਲੀਵੁੱਡ ਸਿਤਾਰਿਆਂ ਵਿੱਚ ਵੀ ਵੇਖਣ ਨੂੰ ਮਿਲਿਆ ਹੈ।

Leave a Comment