ਮੈਂਡੀ ਤੱਖੜ ਦਾ ਜਲਦੀ ਹੀ ਵਿਆਹ ਹੋ ਰਿਹਾ ਹੈ , ਕਿਉਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਜਰੀਏ ਅਪਡੇਟ ਸਾਹਮਣੇ ਆਈ ਹੈ। ਇਨ੍ਹਾਂ ਦਿਨਾਂ ਵਿੱਚ ਅਸੀਂ ਦੇਖ ਰਹੇ ਹੈ ਕਿ ਕਾਫੀ ਸਾਰੇ ਸਿੰਗਰ ਅਤੇ ਐਕਟਰਸ ਦਾ ਵਿਆਹ ਹੋ ਰਿਹਾ ਤੇ ਉੱਥੇ ਹੀ ਮੈਂਡੀ ਤੱਖੜ ਵੀ ਜਲਦੀ ਹੀ ਵਿਆਹ ਕਰਵਾ ਰਹੀ ਹੈ। ਮੈਂਡੀ ਤੱਖੜ ਦੇ ਵਿਆਹ ਬਾਰੇ ਪਤਾ ਲੱਗਿਆ ਗੀਤਾਜ ਬਿੰਦਰਖੀਆ ਦੇ ਸੋਸ਼ਲ ਮੀਡੀਆ ਤੋਂ ਪਤਾ ਚੱਲਿਆ ਹੈ।
ਮੈਂਡੀ ਤੱਖੜ ਦਾ ਕਿਸ ਨਾਲ ਹੋ ਰਿਹਾ ਹੈ ਵਿਆਹ
ਅਸਲ ਵਿੱਚ ਗੀਤਾਜ ਬਿੰਦਰਖੀਆ ਵਾਲੋ ਸੋਸ਼ਲ ਮੀਡੀਆ ਤੇ ਇੱਕ ਸਟੋਰੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਗੀਤਾਜ ਬਿੰਦਰਖੀਆ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਡੇ ਘਰੇ ਇੱਕ ਬੰਦਾ ਵਿਆਹ ਦਾ ਕਾਰਡ ਦੇਣ ਆਇਆ ਹੈ, ਲੇਕਿਨ ਜਿਸ ਨੂੰ ਵਿਆਹ ਦੀ ਕੋਈ ਵੀ ਟੈਨਸ਼ਨ ਨਹੀਂ ਹੈ ਤੇ ਨਾ ਹੀ ਤਿਆਰੀਆਂ ਹੋ ਰਹੀਆਂ , ਸਗੋਂ ਬਿਲਕੁਲ ਇੰਜੋਏ ਕਰ ਰਿਹਾ, ਖਾ ਪੀ ਰਿਹਾ ਤੇ ਉਹ ਬੰਦੇ ਨੂੰ ਤੁਸੀਂ ਪਹਿਚਾਣ ਹੀ ਲਵੋਗੇ” ਇਸ ਵੀਡੀਓ ਵਿੱਚ ਮੈਂਡੀ ਤੱਖੜ ਕੁੱਝ ਖਾ ਰਹੀ ਸੀ ਤੇ ਮੈਂਡੀ ਤੱਖੜ ਦੇ ਵਿਆਹ ਦਾ ਕਾਰਡ ਵੀ ਪਿਆ ਸੀ , ਜਿਸ ਤੇ ਮੈਂਡੀ ਵੈਡਸ ਸ਼ੇਖਰ ਲਿਖਿਆ ਹੋਇਆ ਸੀ। ਪਰ ਸ਼ੇਖਰ ਕੌਣ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਗੱਲ ਦੀ ਪੁਸ਼ਟੀ ਉਦੋਂ ਹੋਈ ਜਦੋ ਮੈਂਡੀ ਤੱਖੜ ਨੇ ਉਸ ਸਟੋਰੀ ਨੂੰ ਸ਼ੇਅਰ ਕੀਤਾ ਹੈ ਤੇ ਨਾਲ ਹਾਰਟ ਵਾਲਾ ਇਮੋਜੀ ਵੀ ਲਗਾਇਆ ਸੀ। ਉਸ ਤੋਂ ਬਾਅਦ ਮੈਂਡੀ ਤੱਖੜ ਦੇ ਫੈਨ ਲਗਤਾਰ ਉਸ ਨੂੰ ਵਧਾਈਆ ਦੇ ਰਹੇ ਹਨ।
ਕਦੋਂ ਹੋਵੇਗਾ ਵਿਆਹ
ਮੈਂਡੀ ਤੱਖੜ ਜਲਦੀ ਹੀ ਖੁਦ ਆਪਣੇ ਵਿਆਹ ਦੀ ਡੇਟ ਰਿਵੀਲ ਕਰਨਗੇ। ਪਰ ਇਸ ਤੋਂ ਪਹਿਲਾ ਮੈਂਡੀ ਤੱਖੜ ਨੇ ਕਦੇ ਵੀ ਸ਼ੇਖਰ ਬਾਰੇ ਜਾ ਵਿਆਹ ਬਾਰੇ ਕੋਈ ਹਿੰਟ ਨਹੀਂ ਦਿੱਤਾ ਸੀ। ਸੋ ਹੁਣ ਵੇਖਦੇ ਆ ਕਿ ਉਹਨਾਂ ਦੇ ਵਿਆਹ ਦੀ ਡੇਟ ਕੀ ਹੈ ਤੇ ਕਦੋਂ ਉਹਨਾਂ ਦੀਆਂ ਕੋਈ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਾਂ ਫਿਰ ਹੋਰ ਜਾਣਕਾਰੀ ਮਿਲਦੀ ਹੈ।
ਸੋ ਤੁਸੀਂ ਕਿੰਨੇ ਐਕਸਾਈਟਡ ਹੋ ਮੈਂਡੀ ਤੱਖੜ ਦੇ ਵਿਆਹ ਬਾਰੇ ਅਤੇ ਸ਼ੇਖਰ ਨਾਮ ਦੇ ਸ਼ਖਸ ਨੂੰ ਜਾਨਣ ਲਈ। ਇਸ ਦੇ ਲਈ ਕੁਮੈਂਟ ਕਰਕੇ ਜਰੂਰ ਦੱਸੋ। ਹੋਰ ਪੋਲਵੁੱਡ ਦੀਆ ਖਬਰਾਂ ਦੇਖਣ ਲਈ www.pollywoodtadka.com ਨੂੰ ਵਿਜ਼ਿਟ ਕਰਦੇ ਰਹੋ।