Anant Ambani-Radhika Merchant’s marriage – ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਦੇ ਰਾਧਿਕਾ ਮਰਚੈਂਟ ਨਾਲ ਵਿਆਹ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਹ ਸਭ ਤੋਂ ਵੱਧ ਉਡੀਕਿਆ ਗਿਆ ਵਿਆਹ ਮਾਰਚ 2024 ਵਿੱਚ ਹੋਵੇਗਾ । ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ 1 ਮਾਰਚ, 2024 ਨੂੰ ਸ਼ੁਰੂ ਹੋਣਗੇ ਅਤੇ 8 ਮਾਰਚ, 2024 ਤੱਕ ਜਾਰੀ ਰਹਿਣਗੇ। ਹਾਲਾਂਕਿ ਜੋੜੇ ਦੇ ਵਿਆਹ ਦੀ ਤਰੀਕ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਵਿਆਹ ਤੋਂ ਪਹਿਲਾਂ ਦੇ ਸਮਾਰੋਹ ਵਿੱਚ ਕਿਹੜੀਆਂ ਮਸ਼ਹੂਰ ਹਸਤੀਆਂ ਸਟੇਜ ‘ਤੇ ਪਹੁੰਚਣਗੇ ਇਸ ਬਾਰੇ ਅੰਦਾਜੇ ਲੱਗਣੇ ਸ਼ੁਰੂ ਹੋ ਗਏ ਹਨ । ਆਲੀਆ ਭੱਟ ਅਤੇ ਰਣਬੀਰ ਕਪੂਰ ਅਨੰਤ-ਰਾਧਿਕਾ ਦੇ ਸੰਗੀਤ ਸਮਾਰੋਹ ਵਿੱਚ ਪਰਫਾਰਮ ਕਰ ਸਕਦੇ ਹਨ ।
ਦਿਲਜੀਤ ਦੋਸਾਂਝ ਕਰ ਸਕਦੇ ਹਨ ਪਰਫਾਰਮ
ਇਸ ਮੌਕੇ ਤੇ ਪੰਜਾਬ ਦੇ ਸੁਪਰਸਟਾਰ ਦਿਲਜੀਤ ਪ੍ਰੀ-ਵੈਡਿੰਗ ਫੰਕਸ਼ਨ ‘ਚ ਪਰਫਾਰਮ ਕਰਨ ਬਾਰੇ ਵੀ ਚਰਚਾ ਛਿੜੀ ਹੋਈ ਹੈ. ਦਿਲਜੀਤ ਇਸ ਪਰਫਾਰਮੈਂਸ ਲਈ ਕਰੋੜਾ ਰੁਪਏ ਲੈਣਗੇ। ਇਸ ਮੌਕੇ ਤੇ ਪੰਜਾਬ ਤੋਂ ਦਿਲਜੀਤ ਅਤੇ ਹਾਲੀਵੁੱਡ ਦੀ ਸਭ ਤੋਂ ਵੱਡੀ ਸਨਸਨੀ ਰਿਹਾਨਾ ਵੀ ਆਪਣੀ ਗਾਇਕੀ ਦਾ ਜਾਦੂ ਬਿਖੇਰ ਸਕਦੀ ਹੈ। ਹਾਲਾਂਕਿ ਅਜੇ ਤੱਕ ਦਿਲਜੀਤ ਦੋਸਾਂਝ ਜਾਂ ਰਿਹਾਨਾ ਦੀ ਟੀਮ ਵੱਲੋਂ ਅਧਿਕਾਰਤ ਤੌਰ ‘ਤੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਆਲੀਆ ਭੱਟ ਦੀ ਖਾਸ ਪਰਫਾਰਮੈਂਸ
ਇਸ ਵਿਆਹ ‘ਚ ਸਿਆਸਤ ਤੋਂ ਲੈ ਕੇ ਬਿਜ਼ਨੈੱਸ ਜਗਤ ਦੇ ਹਰ ਵੱਡੇ ਸਟਾਰ ਅਤੇ ਕਈ ਮਸ਼ਹੂਰ ਹਸਤੀਆਂ ਨਜ਼ਰ ਆਉਣਗੀਆਂ। ਇਸ ਦੇ ਨਾਲ ਹੀ ਇਸ ਵਿਆਹ ਨੂੰ ਖਾਸ ਬਣਾਉਣ ਲਈ ਬਾਲੀਵੁੱਡ ਸਿਤਾਰਿਆਂ ਦੀ ਪਰਫਾਰਮੈਂਸ ਵੀ ਹੋਵੇਗੀ। ਸੁਣਨ ‘ਚ ਆ ਰਿਹਾ ਹੈ ਕਿ ਕਪੂਰ ਪਰਿਵਾਰ ਦੀ ਨੂੰਹ ਆਲੀਆ ਭੱਟ ਇਸ ਵਿਆਹ ‘ਚ ਖਾਸ ਪਰਫਾਰਮੈਂਸ ਦੇਣ ਵਾਲੀ ਹੈ। ਉਨ੍ਹਾਂ ਦੇ ਨਾਲ ਰਣਬੀਰ ਕਪੂਰ ਵੀ ਇਸ ਵਿਆਹ ‘ਚ ਰੰਗ ਬੰਨ੍ਹਦੇ ਨਜ਼ਰ ਆ ਸਕਦੇ ਹਨ। ਇਹ ਅੰਦਾਜੇ ਤਾਂ ਲਗਾਏ ਜਾ ਸਕਦੇ ਹਨ ਕਿਉਂਕਿ ਸ਼ਨੀਵਾਰ ਸ਼ਾਮ ਨੂੰ ਰਣਬੀਰ ਅਤੇ ਆਲੀਆ ਨੂੰ ਏਅਰਪੋਰਟ ‘ਤੇ ਦੇਖਿਆ ਗਿਆ ਸੀ ਅਤੇ ਹੁਣ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਵਾਇਰਲ ਹੋਇਆ ਹੈ।
ਇਸ ਨੂੰ ਦੇਖ ਕੇ ਲੋਕਾਂ ਦਾ ਉਤਸ਼ਾਹ ਵਧ ਰਿਹਾ ਹੈ ਕਿ ਦੇਸ਼ ਦਾ ਸਭ ਤੋਂ ਵੱਡਾ ਅਤੇ ਮਸ਼ਹੂਰ ਵਿਆਹ ਕਦੋਂ, ਕਿੱਥੇ ਅਤੇ ਕਿਵੇਂ ਹੋਵੇਗਾ। ਨਾਲ ਹੀ, ਇਸ ਵਿਆਹ ਵਿੱਚ ਕਿਸ ਨੂੰ ਸੱਦਾ ਦਿੱਤਾ ਜਾਵੇਗਾ? ਤੁਸੀਂ ਕੀ ਕਹਿਣਾ ਚਾਹੋਗੇ ਇਸ ਵਿਆਹ ਬਾਰੇ , ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ।