Simi Chahal Hot Photos : ਸਿਮੀ ਚਾਹਲ ਦੀਆਂ ਹਾਟ ਫੋਟੋਆਂ ਨੇ ਲੁਟਿਆ ਦਰਸਕਾ ਦਾ ਦਿਲ

Simi Chahal Hot Photos

ਹਾਲ ਹੀ ਵਿੱਚ ਸਿੰਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁੱਝ ਫੋਟੋ ਸਾਂਝੀਆਂ ਕੀਤੀਆਂ ਹਨ ਜੋ ਲੋਕ ਬਹੁਤ ਹੀ ਪਸੰਦ ਕਰ ਰਹੇ ਹਨ। ਜੋ ਫੋਟੋ ਸਿੰਮੀ ਚਾਹਲ ਨੇ ਸਾਂਝੀਆਂ ਕੀਤੀਆਂ ਹਨ ਉਹ ਦਰਅਸਲ ਉਸ ਦੀ ਆਉਣ ਵਾਲੀ ਫਿਲਮ “ਜੀ ਵੇ ਸੋਹਣਿਆਂ ਜੀ” ਦੀਆਂ ਹਨ। ਸਿੰਮੀ ਚਾਹਲ ਦੀ ਇਹ ਲੁੱਕ ਦਰਸ਼ਕਾਂ ਨੂੰ ਦੀਵਾਨਾ ਬਣਾ ਰਹੀ ਹੈ। ਉਹਨਾਂ ਦੁਆਰਾ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਫੋਟੋ ਨੂੰ ਪ੍ਰਸ਼ੰਸਕ ਕੰਮੈਂਟ ਸੈਕਸ਼ਨ ਵਿੱਚ ਖੂਬ ਪਿਆਰ ਦੇ ਰਹੇ ਹਨ।

ਸਿੰਮੀ ਚਾਹਲ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ, ਜਿਸ ਦੇ ਲੱਖਾਂ ਲੋਕ ਦੀਵਾਨੇ ਹਨ। ਸਿੰਮੀ ਚਾਹਲ ਦੇ ਸੋਸ਼ਲ ਮੀਡੀਆ ‘ਤੇ 3M Followers ਹਨ। ਉਹਨਾਂ ਦੀ ਆਉਣ ਵਾਲੀ ਫਿਲਮ “ਜੀ ਵੇ ਸੋਹਣਿਆ ਜੀ” ਵਿੱਚ ਅਦਾਕਾਰ ਇਮਰਾਨ ਅੱਬਾਸ ਨਜ਼ਰ ਆਉਣਗੇ।

ਸਿੰਮੀ ਚਾਹਲ ਹਰ ਰੋਜ਼ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਹਾਲ ਹੀ ‘ਚ ਆਈ ਫਿਲਮ ‘ਜੀ ਵੇ ਸੋਹਣਿਆਂ ਜੀ’ ਨੂੰ ਸੋਸ਼ਲ ਮੀਡੀਆ ‘ਤੇ ਪ੍ਰਮੋਟ ਕਰਦੀ ਰਹਿੰਦੀ ਹੈ। ਇਹ ਫਿਲਮ ਸਿਨੇਮਾਂ ਘਰਾਂ ਵਿੱਚ 16 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਸ ਫਿਲਮ ਦਾ ਟਾਈਟਲ ਗਾਣਾ ਕੁੱਝ ਦਿਨ ਪਹਿਲਾਂ ਰਿਲੀਜ਼ ਹੋ ਚੁੱਕਾ ਹੈ ਜੋ ਕਿ ਮਸ਼ਹੂਰ ਗਾਇਕ ਆਤਿਫ਼ ਅਸਲਮ ਨੇ ਗਾਇਆ ਹੈ। ਇਸ ਗਾਣੇ ਨੂੰ ਵੀ ਦਰਸ਼ਕਾਂ ਵੱਲੋਂ ਪਿਆਰ ਭਰਿਆ ਹੁੰਗਾਰਾ ਦਿੱਤਾ ਜਾ ਰਿਹਾ ਹੈ।

ਸਿਮੀ ਚਾਹਲ ਸੋਸ਼ਲ ਮੀਡਿਆ ‘ਤੇ ਐਕਟਿਵ ਰਹਿੰਦੇ ਹਨ ਉਹ ਅਕਸਰ ਹੀ ਚਾਹੁਣ ਵਾਲਿਆਂ ਲਈ ਆਪਣੇ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਸਿਮੀ ਚਾਹਲ ਨੇ ਮਸਤਾਨੇ, ਚੱਲ ਮੇਰਾ ਪੁੱਤ, ਰੱਬ ਦਾ ਰੇਡੀਓ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਹੈ।

ਸਿਮੀ ਚਾਹਲ ਦਾ ਜਨਮ 9 ਮਈ 1992 ਨੂੰ ਅੰਬਾਲਾ ਕੈਂਟ, ਹਰਿਆਣਾ ਵਿਖੇ ਹੋਇਆ। ਸਿਮੀ ਚਾਹਲ ਦਾ ਪੂਰਾ ਨਾਮ ਸਿਮਰਪ੍ਰੀਤ ਕੌਰ ਚਾਹਲ ਹੈ। ਉਹ ਪਹਿਲੀ ਵਾਰ 2014 ਵਿੱਚ ਇਸ ਇੰਡਸਟਰੀ ਵਿੱਚ ਆਏ ਜਿੱਥੇ ਉਹ ਕੁੱਝ ਪੰਜਾਬੀ ਸੰਗੀਤ ਵੀਡੀਓਜ਼ ਵਿੱਚ ਦਿਖਾਈ ਦਿੱਤੀ।

ਪੀਟੀਸੀ ਵੱਲੋਂ ਕਰਵਾਏ ਗਏ ਪੰਜਾਬੀ ਫਿਲਮ ਅਵਾਰਡ 2017 ਵਿੱਚ Best Debut Actress Award ਅਤੇ 2018 ਵਿੱਚ Best Actress Critics Award ਦਿੱਤਾ ਗਿਆ।

Leave a Comment