Ananya Pandey Butterfly Dress : ਅਨੰਨਿਯਾ ਪਾਂਡੇ ਦੀ ਸੈਕਸੀ ਤਿੱਤਲੀ ਵਾਲੀ ਡਰੈੱਸ ਦਾ ਲੋਕਾਂ ਨੇ ਉਡਾਇਆ ਮਜਾਕ

ਅਨੰਨਿਯਾ ਪਾਂਡੇ ਨੇ ਇੱਕ ਤਿੱਤਲੀ ਵਾਲਾ ਟਾਪ ਪਾ ਕੇ ਆਪਣੇ ਸੋਸ਼ਲ ਮੀਡਿਆ ‘ਤੇ ਇੱਕ ਸਾਂਝਾ ਕੀਤੀ ਜਿਸ ਨੂੰ ਕਈ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਹੇ ਪਰ ਕਈ ਲੋਕ ਟ੍ਰੋਲ ਵੀ ਕਰ ਰਹੇ ਹਨ ਕਿ ਉਹ “ਉਰਫ਼ੀ ਜਾਵੇਦ ਦੀ ਭੈਣ ਲੱਗ ਰਹੀ ਹੈ।

ਅਨੰਨਿਯਾ ਪਾਂਡੇ ਨੇ ਇਹ ਤਿਤਲੀ ਵਾਲੀ ਡਰੈੱਸ ਪੈਰਿਸ ਦੇ ਇੱਕ ਫੈਸ਼ਨ ਈਵੈਂਟ ਵਿੱਚ ਪਾਈ ਸੀ। ਜਿਸ ਤੋਂ ਬਾਅਦ ਅਦਾਕਾਰਾ ਨੇ ਇਹ ਤਸਵੀਰਾਂ ਸੋਸ਼ਲ ਮੀਡਿਆ ‘ਤੇ ਅੱਪਲੋਡ ਕੀਤੀਆਂ ਜਿਸ ਤੋਂ ਇਹ ਤਸਵੀਰਾਂ ਇੰਸਟਾਗ੍ਰਾਮ ‘ਤੇ ਆਉਂਦੇ ਹੀ ਵਾਇਰਲ ਹੋਣ ਲੱਗੀਆਂ। ਉਸ ਨੇ ਇਹ ਪੋਸਟ ਅੱਪਲੋਡ ਕਰਦੇ ਸਮੇਂ ਕੈਪਸ਼ਨ ‘ਤੇ ਲਿਖਿਆ ਹੈ ਕਿ ਗ੍ਰਹਿ ‘ਤੇ ਆਪਣੀਆਂ ਜ਼ਿੰਦਗੀਆਂ ਬਣਾਉਣ ਦੀ ਕੋਸ਼ਿਸ਼ ਵਿੱਚ, ਸ਼ਾਇਦ ਅਸੀਂ ਕੀੜ੍ਹੇ ਮਕੌੜਿਆਂ ਦੇ ਨਿਵਾਸ ਸਥਾਨਾਂ ‘ਤੇ ਕਬਜ਼ਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਵਿਨਾਸ਼ ਵੱਲ ਧੱਕ ਦਿੱਤਾ ਹੈ।

ਬਾਲੀਵੁੱਡ ਸਟਾਰ ਅਨੰਨਿਯਾ ਪਾਂਡੇ ਨੇ ਇੱਕ ਬਹੁਤ ਹੀ ਅਨੋਖੀ ਡਰੈੱਸ ਪਾ ਕੇ ਸੋਸ਼ਲ ਮੀਡਿਆ ਦੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਜਿਸ ਤੋਂ ਬਾਅਦ ਫਿਲਮ ਸਟਾਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੋਕ ਉਸ ਦੀ ਤੁਲਨਾ ਉਰਫੀ ਜਾਵੇਦ ਨਾਲ ਕਰਨ ਲੱਗੇ।

ਇਸ ਫੈਸ਼ਨ ਡਿਜਾਇਨਰ ਕੇ ਕੀਤੀ ਸੀ ਡਰੈਸ ਤਿਆਰ

ਤਿਤਲੀ ਵਾਲਾ ਸਟਾਈਲ Rhiya Kapoor ਦਾ ਹੈ। Rhiya Kapoor ਇੱਕ ਫੈਸ਼ਨ ਡਿਜਾਇਨਰ ਹੈ ਜੋ ਅਕਸਰ ਹੀ ਅਲਗ-ਅਲਗ ਤਰ੍ਹਾਂ ਦੀ ਡਰੈੱਸ ਤਿਆਰ ਕਰਦੀ ਰਹਿੰਦੀ ਹੈ। ਅਭਿਨੇਤਰੀ ਅਨੰਨਿਯਾ ਪਾਂਡੇ ਨੇ ਇਹ ਲੁੱਕ ਮਸ਼ਹੂਰ ਫੈਸ਼ਨ ਡਿਜ਼ਾਈਨਰ ਲਈ ਪਹਿਨੀ ਸੀ। ਅਨੰਨਿਯਾ ਪਾਂਡੇ ਨੇ ਤਿਤਲੀ ਡਰੈੱਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਡਰੈੱਸ ਨਾਲ ਫੋਟੋਆਂ ਅੱਪਲੋਡ ਕੀਤੀਆਂ ਹਨ ਤੇ ਉਹਨਾਂ ਫੋਟੋਆਂ ਨੂੰ ਲੋਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ।

ਅਨੰਨਿਯਾ ਪਾਂਡੇ ਦੇ ਪਿਤਾ ਦਾ ਨਾਮ ਚੰਕੀ ਪਾਂਡੇ ਅਤੇ ਮਾਤਾ ਦਾ ਨਾਮ ਭਾਵਨਾ ਪਾਂਡੇ ਹੈ। ਅਨੰਨਿਯਾ ਪਾਂਡੇ ਦੀ ਪਹਿਲੀ ਫਿਲਮ ‘Student of the Year 2’ ਸੀ ਜੋ 2019 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਵੀ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ।

ਕੁਮੈਂਟ ਕਰਨ ਵਾਲਿਆਂ ਤੇ ਚੜਿਆ ਗੁੱਸਾ

ਪਹਿਲਾ ਜਦੋਂ ਅਦਾਕਾਰਾ ਅਨੰਨਿਆ ਪਾਂਡੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਸੀ। ਉਹ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਛੋਟੀ-ਵੱਡੀ ਗੱਲ ਆਪਣੇ ਚਹੇਤਿਆਂ ਨਾਲ ਸਾਂਝੀ ਕਰਦੀ ਸੀ। ਕੁਝ ਲੋਕਾਂ ਨੂੰ ਉਸ ਦਾ ਬੋਲਡ ਅੰਦਾਜ਼ ਪਸੰਦ ਆਇਆ ਤਾਂ ਕੁਝ ਲੋਕ ਉਸ ਨੂੰ ਟ੍ਰੋਲ ਕਰਨ ‘ਚ ਲੱਗੇ ਹੋਏ ਸਨ। ਕਦੇ ਅਨੰਨਿਆ ਨੂੰ ਉਸ ਦੇ ਲੁੱਕ ਨੂੰ ਲੈ ਕੇ ਟ੍ਰੋਲ ਕੀਤਾ ਗਿਆ ਤਾਂ ਕਦੇ ਉਸ ਦੀਆਂ ਫਿਲਮਾਂ ਲਈ। ਫਿਲਮ ‘ਸਟੂਡੈਂਟ ਆਫ ਦਿ ਈਅਰ 2’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਨੰਨਿਆ ਨੇ ਸ਼ੁਰੂ ‘ਚ ਸੋਸ਼ਲ ਮੀਡੀਆ ‘ਤੇ ਮਿਲੇ ਨੈਗੇਟਿਵ ਕਮੈਂਟਸ ਅਤੇ ਟ੍ਰੋਲਸ ਨੂੰ ਨਜ਼ਰਅੰਦਾਜ਼ ਕੀਤਾ ਸੀ। ਬਾਅਦ ਵਿੱਚ, ਜਦੋਂ ਟ੍ਰੋਲਿੰਗ ਹੱਦ ਤੋਂ ਵੱਧ ਗਈ, ਅਨੰਨਿਆ ਨੇ ਫੈਸਲਾ ਕੀਤਾ ਸੀ ਕਿ ਉਹ ਸੋਸ਼ਲ ਮੀਡੀਆ ਤੋਂ ਦੂਰੀ ਬਣਾਏਗੀ। ਉਨ੍ਹਾਂ ਨੇ ਕਈ ਮੌਕਿਆਂ ‘ਤੇ ਟ੍ਰੋਲਸ ਪ੍ਰਤੀ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਸੀ।

Leave a Comment