jazzy b new album-ਕੁਲਦੀਪ ਮਾਣਕ ਦੇ ਮੁੰਡੇ ਯੁਧਵੀਰ ਮਾਣਕ ਦੀ ਗਾਇਕੀ ਵਿੱਚ ਦੁਬਾਰਾ ਐਂਟਰੀ

jazzy b new album-ਕੁਲਦੀਪ ਮਾਣਕ ਜੀ ਦੇ ਗੀਤ ਅੱਜ ਵੀ ਨਵੇਂ ਲੱਗਦੇ ਹਨ। ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਆਪਣੇ ਸਮੇਂ ਦੇ ਸੱਭ ਤੋਂ ਮਸ਼ਹੂਰ ਪੰਜਾਬੀ ਗਾਇਕ ਸਨ। ਕੁਲਦੀਪ ਮਾਣਕ ਜੀ ਨਾਲ ਹਮੇਸ਼ਾ ਇੱਕ ਨਾਮ ਹੋਰ ਜੁੜਦਾ ਹੈ ਜੈਜ਼ੀ ਬੀ ਦਾ। ਪੰਜਾਬੀ ਗਾਇਕ ਜੈਜ਼ੀ ਬੀ ਨੇ ਹਮੇਸ਼ਾ ਕੁਲਦੀਪ ਮਾਣਕ ਨੂੰ ਹੀ ਆਪਣਾ ਗੁਰੂ ਮੰਨਦੇ ਹਨ। ਜੈਜੀ ਬੀ ਕੁਲਦੀਪ ਮਾਣਕ ਜੀ ਦੇ ਪਰਿਵਾਰ ਨਾਲ ਜੁੜੇ ਹੋਏ ਹਨ ਤੇ ਬਹੁਤ ਸਾਰੇ ਸਟੇਜ ਸ਼ੋਅ ਤੇ ਯੁੱਧਵੀਰ ਮਾਣਕ ਦੇ ਨਾਲ ਵੀ ਨਜ਼ਰ ਆਏ ਹਨ। ਯੁੱਧਵੀਰ ਮਾਣਕ ਦੀ ਸਰੀਰਕ ਹਾਲਤ ਠੀਕ ਨਾ ਹੋਣ ਕਰਕੇ ਉਹ ਗਾਇਕੀ ਤੋਂ ਦੂਰ ਸਨ ਪਰ ਹੁਣ ਯੁੱਧਵੀਰ ਮਾਣਕ ਨੂੰ ਲੈ ਕੇ ਇੱਕ ਨਵੀਂ ਅਪਡੇਟ ਆਈ ਹੈ|
ਜੈਜੀ ਬੀ ਦੀ ਨਵੀਂ ਐਲਬਮ ਰਿਲੀਜ਼ ਹੋ ਰਹੀ ਹੈ ਤੇ ਇਸ ਐਲਬਮ ਵਿੱਚ ਯੁੱਧਵੀਰ ਮਾਣਕ ਵੀ ਦਾ ਵੀ ਗੀਤ ਆ ਰਿਹਾ ਹੈ।

ਸੋਸ਼ਲ ਮੀਡੀਆ ਤੇ ਪੋਸਟਰ ਕੀਤਾ ਰਿਲੀਜ਼

ਜੈਜੀ ਬੀ ਦੀ ਨਵੀਂ ਐਲਬਮ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।ਐਲਬਮ ਦਾ ਨਾਮ ਹੈ ‘ਉਸਤਾਦ ਜੀ ਕਿੰਗ ਫੋਰਐਵਰ’। ਇਸ ਐਲਬਮ ਨੂੰ ਜੈਜ਼ੀ ਬੀ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਐਲਬਮ ਦੀ ਰਿਲੀਜ਼ ਹੋਣ ਦੀ ਤਰੀਕ ਬਾਰੇ ਕੋਈ ਅਪਡੇਟ ਨਹੀਂ ਆਇਆ ਹੈ ਪਰ ਇਹ ਐਲਬਮ ਇਸੇ ਸਾਲ ਰਿਲੀਜ਼ ਹੋਵੇਗੀ। ਐਲਬਮ ਦੇ ਪੋਸਟਰ ਤੇ ਤਾਸ਼ ਦੇ ਪੱਤੇ ਦੇ ਕਿੰਗ ਕਾਰਡ ਦੀ ਤਸਵੀਰ ਹੈ, ਜਿਸ ‘ਤੇ ਕੁਲਦੀਪ ਮਾਣਕ ਉੱਪਰ ਤੇ ਹੇਠਾਂ ਜੈਜ਼ੀ ਬੀ ਨਜ਼ਰ ਆ ਰਹੇ ਹਨ। ਇਸ ਐਲਬਮ ਰਾਹੀਂ ਜੈਜ਼ੀ ਬੀ ਮਾਣਕ ਸਾਬ੍ਹ ਨੂੰ ਸ਼ਰਧਾਂਜਲੀ ਦੇਣਗੇ।

ਜੈਜ਼ੀ ਬੀ ਦੇ ਲੁੱਕ ਅਤੇ ਗਾਇਕੀ ਦੇ ਅੰਦਾਜ਼ ਨੂੰ ਦੇਖਦੇ ਹੋਏ ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਨੇ ਜੈਜ਼ੀ ਬੀ ਨੂੰ ‘ਭਾਰਤ ਦਾ ਮਾਈਕਲ ਜੈਕਸਨ’ ਵੀ ਕਿਹਾ ਸੀ। ਜੈਜ਼ੀ ਬੀ ਦਾ ਅਸਲੀ ਨਾਂ ਜਸਵਿੰਦਰ ਸਿੰਘ ਬੈਂਸ ਹੈ, ਜੈਜ਼ੀ ਬੀ ਦੀ ਪਹਿਲੀ ਐਲਬਮ ‘ਘੁੱਗੀਆਂ ਦਾ ਜੋੜਾ’ ਸੀ। ਉਸ ਤੋਂ ਬਾਅਦ ਜੈਜੀ ਬੀ ਨੇ ਬਹੁਤ ਸਾਰੀਆਂ ਐਲਬਮ ਰਿਲੀਜ ਕੀਤੀਆਂ ਜੋ ਸੁਪਰ ਹਿੱਟ ਰਹੀਆਂ। ਇਕ ਵੱਖਰੇ ਅੰਦਾਜ ਵਾਲੇ ਜੈਜੀ ਬੀ ਦੀ ਨਵੀ ਐਲਬਮ ਤੋਂ ਦਰਸ਼ਕਾਂ ਨੂੰ ਬਹੁਤ ਉਮੀਦਾਂ ਹਨ।

Leave a Comment