Dadasaheb Phalke Internatioal Award 2024-ਮਸ਼ਹੂਰ ਟੀਵੀ ਸ਼ੋਅ ਅਨੂਪਮਾ ਵਾਲੀ ਐਕਟਰਸ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਐਵਾਰਡ

Dadasaheb Phalke Internatioal Award 2024- ਪ੍ਰਸਿੱਧ ਟੀਵੀ ਸ਼ੋਅ “ਅਨੁਪਮਾ” ਲੱਖਾਂ ਦਰਸ਼ਕਾਂ ਦਾ ਪਸੰਦੀਦਾ ਸ਼ੋਅ ਹੈ। ਸ਼ੋਅ ਹਰ ਵਾਰ ਟੀਆਰਪੀ ਸੂਚੀ ਵਿੱਚ ਸਿਖਰ ‘ਤੇ ਰਹਿੰਦਾ ਹੈ। ਇਨ੍ਹੀਂ ਦਿਨੀਂ ਸੀਰੀਅਲ ਦਾ ਟ੍ਰੈਕ ਕਾਫੀ ਦਿਲਚਸਪ ਹੋ ਗਿਆ ਹੈ। ਇਸ ਸੋਅ ਵਿੱਚ ਅਨੁਪਮਾ ਦੇ ਰੋਲ ਵਿੱਚ ਰੂਪਾਲੀ ਗਾਂਗੁਲੀ ਬਹੁਤ ਮਸ਼ਹੂਰ ਹੋ ਗਈ ਹੈ । ਇਸ ਅਦਾਕਾਰਾ ਦੇ ਕਿਰਦਾਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਟੀਵੀ ਦੀ ਅਨੁਪਮਾ ਨੂੰ ਤੀਜੀ ਵਾਰ ਇਕ ਵਾਰ ਹੋਰ ਐਵਾਰਡ ਦਿੱਤਾ ਗਿਆ ਹੈ।

ਰੂਪਾਲੀ ਗਾਂਗੁਲੀ ਨੂੰ ਦਾਦਾ ਸਾਹਿਬ ਫਾਲਕੇ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਦਾਕਾਰਾ ਨੂੰ ਤੀਜੀ ਵਾਰ ਇਹ ਐਵਾਰਡ ਮਿਲਿਆ ਹੈ।
ਰੁਪਾਲੀ ਗਾਂਗੁਲੀ ਨੇ ਵੀ ਐਵਾਰਡ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਰੁਪਾਲੀ ਗਾਂਗੁਲੀ ਤੀਜੀ ਵਾਰ ਇਹ ਪੁਰਸਕਾਰ ਹਾਸਲ ਕਰਕੇ ਬਹੁਤ ਖੁਸ਼ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

ਸੋਸਲ ਮੀਡੀਆ ਤੇ ਸਾਂਝੀ ਕੀਤੀ ਖੁਸ਼ੀ

ਰੂਪਾਲੀ ਗਾਂਗੁਲੀ ਆਪਣੇ ਪਤੀ ਅਸ਼ਵਿਨ ਵਰਮਾ ਨਾਲ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਪਹੁੰਚੀ। ਅਦਾਕਾਰਾ ਦੇ ਨਾਲ ਉਨ੍ਹਾਂ ਦਾ ਬੇਟਾ ਰੁਦਰਾਂਸ਼ ਵੀ ਆਪਣੀ ਮਾਂ ਨਾਲ ਆਇਆ।

ਰੂਪਾਲੀ ਗਾਂਗੁਲੀ ਨੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਪੋਸਟ ਵਿੱਚ ਅਦਾਕਾਰਾ ਨੇ ਆਪਣੇ ਪਤੀ ਅਤੇ ਬੇਟੇ ਨੂੰ ਆਪਣੀ ਤਾਕਤ ਦੱਸਿਆ ਹੈ।ਟੀਵੀ ਦੀ ਅਨੁਪਮਾ ਨੇ ਲਿਖਿਆ ਕਿ ਮੇਰੀ ਕੀਮਤੀ ਟਰਾਫੀ, ਮੇਰੇ ਥੰਮ੍ਹ, ਮੇਰਾ ਪਤੀ ਅਤੇ ਮੇਰਾ ਬੇਟਾ ਰੁਦਰਾਂਸ਼ ਹਨ। ਇਹ ਦੋਵੇਂ ਮੇਰੀ ਤਾਕਤ ਅਤੇ ਮੇਰਾ ਮਾਣ ਹਨ।
ਰੁਪਾਲੀ ਗਾਂਗੁਲੀ ਐਵਾਰਡ ਫੰਕਸ਼ਨ ‘ਚ ਆਪਣੇ ਮਸ਼ਹੂਰ ਕਿਰਦਾਰ ਅਨੁਪਮਾ ਵਾਂਗ ਸਾੜੀ ਪਾ ਕੇ ਪਹੁੰਚੀ। ਅਭਿਨੇਤਰੀ ਨੇ ਆਪਣੀ ਪੋਸਟ ਦੇ ਨਾਲ ਦੱਸਿਆ ਕਿ ਇਹ ਉਸਦਾ ਤੀਜਾ ਪੁਰਸਕਾਰ ਹੈ।ਰੁਪਾਲੀ ਗਾਂਗੁਲੀ ਆਪਣੇ ਪ੍ਰਸਿੱਧ ਕਿਰਦਾਰ ਅਨੁਪਮਾ ਦੀ ਤਰ੍ਹਾਂ ਸਾੜੀ ਪਾ ਕੇ ਪੁਰਸਕਾਰ ਸਮਾਰੋਹ ਵਿੱਚ ਪਹੁੰਚੀ। ਅਭਿਨੇਤਰੀ ਨੇ ਆਪਣੀ ਪੋਸਟ ਨਾਲ ਦੱਸਿਆ ਕਿ ਇਹ ਉਸਦਾ ਤੀਜਾ ਪੁਰਸਕਾਰ ਹੈ।

Leave a Comment