Tarsem Jassar New Song : ਤਰਸੇਮ ਜੱਸੜ ਦੇ ਨਵੇਂ ਗੀਤ ਨੇ ਵਿੱਚ ਪੇਸ਼ ਕੀਤੇ ਕੌੜੇ ਸੱਚ

Tarsem Jassar New Song

Tarsem Jassar New Song : ਤਰਸੇਮ ਜੱਸੜ ਦੀ ਨਵੀਂ ਐਲਬਮ ਨਿਊ ਆਰਡਰ ਅੱਜ ਹੋਵੇਗੀ ਰਿਲੀਜ਼ ਹੋਈ ਹੈ | ਇਸ ਐਲਬਮ ਨੂੰ ਲੈ ਕੇ ਤਰਸੇਮ ਜੱਸੜ ਦੇ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਤਰਸੇਮ ਜੱਸੜ ਨੇ ਕਿਹਾ ਹੈ ਕਿ ਇਸ ਵਿੱਚ ਇਸ ਐਲਬਮ ਦੇ ਵਿੱਚ ਕੁਝ ਕੌੜੇ ਸੱਚਾਂ ਨੂੰ ਬਿਆਨ ਕੀਤਾ ਗਿਆ ਹੈ| ਤਰਸੇਮ ਜੱਸੜ ਦੀ ਇਸ ਐਲਬਮ ਦੇ ਆਡੀਓ ਗੀਤ ਆ ਚੁੱਕੇ ਹਨ ਪਰ ਵੀਡੀਓ ਦਾ ਟਰੀਜਰ ਯੂਟਿਉਬ ਤੇ ਪੋਸਟ ਕੀਤਾ ਗਿਆ ਹੈ, ਐਸ ਵੀਡੀਓ ਦੀ ਇੱਕ ਝਲਕ ਤਰਸੇਮ ਜੱਸੜ ਨੇ ਆਪਣੇ ਇੰਸਟਾਗਰਾਮ ਅਕਾਊਂਟ ਤੇ ਵੀ ਪੋਸਟ ਕੀਤੀ ਹੈ।

ਤਰਸੇਮ ਜੱਸੜ ਦੀ ਇਸ ਨਵੀਂ ਐਲਬਮ ਦਾ ਮਿਊਜਿਕ ਮਿਸਟਰ ਰੂਬਲ ਨੇ ਦਿੱਤਾ ਹੈ ਤੇ ਇਸ ਨੂੰ ਹੈਰੀ ਭੱਟੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਇਸ ਨੂੰ ਤਰਸੇਮ ਜੱਸੜ ਦੁਆਰਾ ਹੀ ਲਿਖਿਆ ਗਿਆ ਹੈ । ਬਹੁਤ ਸਾਰੇ ਲੋਕਾਂ ਨੇ ਕਮੈਂਟ ਕਰਕੇ ਇਸ ਐਲਬਮ ਪ੍ਰਤੀ ਆਪਣਾ ਉਤਸਾਹ ਦਿਖਾਇਆ ਹੈ ਜਿਵੇਂ ਕਿ ਇੱਕ ਦਰਸ਼ਕ ਨੇ ਲਿਖਿਆ ਕਿ “ਜੱਸੜ ਇਤਿਹਾਸ ਬਣਾ ਕੇ ਜਾਊਗਾ ਲੋਕਾਂ ਨੂੰ ਸੱਚ ਸੁਣਾ ਕੇ ਜਾਊਗਾ”

ਤਰਸੇਮ ਜੱਸੜ ਦੀ ਨਵੀ ਐਲਬਮ ਦਾ ਵੀਡੀਓ ਟਰੀਜਰ ਐਲੁਮੀਨਾਤੀ ਤੇ ਅਧਾਰਤ ਲੱਗਦਾ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੱਕ ਖਾਸ ਤਰ੍ਹਾਂ ਦਾ ਗਰੁੱਪ ਹੈ ਜੋ ਕਿ ਪੂਰੀ ਦੁਨੀਆਂ ਨੂੰ ਚਲਾਉਂਦਾ ਹੈ।|

ਤਰਸੇਮ ਜੱਸੜ ਦੀ ਨਵੀ ਐਲਮਬ ਵਿੱਚ ਕੁੱਲ 9 ਗੀਤ ਹਨ।

1) Yaar Purane
2) Big Hearted
3) Kingpin – The Next Episode
4) Balliyan Kanak Dian
5) Ghode Nasli
6) Khetan Di Khushboo
7) Nwa Nwa
8) Tenu Tn Ni Pta
9) New Order

ਤਰਸੇਮ ਜੱਸੜ ਦੀਆਂ ਫ਼ਿਲਮਾਂ

ਤਰਸੇਮ ਜੱਸੜ ਦੀਆਂ ਇਸ ਤੋਂ ਪਹਿਲਾਂ ਪੰਜਾਬੀ ਫਿਲਮਾਂ ਵੀ ਲੋਕਾਂ ਵੱਲੋਂ ਬੇਹਦ ਪਸੰਦ ਕੀਤੀਆਂ ਗਈਆਂ ਸਨ। ਮਸਤਾਨੇ ਫਿਲਮ ਨੂੰ ਦੁਨੀਆਂ ਭਰ ਵਿੱਚ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਤਰਸੇਮ ਜੱਸੜ ਦੀਆਂ ਮਸ਼ਹੂਰ ਫਿਲਮਾਂ ਵਿੱਚ , ਰੱਬ ਦਾ ਰੇਡੀਓ, ਗਲਵੱਕੜੀ, ਅਫਸਰ, ਮਾਂ ਦਾ ਲਾਡਲਾ, ਅਤੇ ਸਰਦਾਰ ਮੁਹੰਮਦ।

ਇਸ ਤੋਂ ਇਲਾਵਾ ਹੁਣ ਤਰਸੇਮ ਜੱਸੜ ਨੂੰ ਹੁਣ “ਸਟੇਟ ਆਇਕਾਨ ” ਚੁਣਿਆ ਗਿਆ ਹੈ। ਹੁਣ ਤਰਸੇਮ ਜੱਸੜ ਲੋਕ ਸਭਾ ਦੀਆਂ ਚੋਣਾਂ ਵਿੱਚ ਵੋਟ ਪਾਉਣ ਵਾਲੇ ਮੁੰਡੇ-ਕੁੜੀਆਂ ਨੂੰ ਆਪਣੀ ਵੋਟ ਦਾ ਇੰਸਤੇਮਾਲ ਕਰਨ ਲਈ ਪ੍ਰੇਰਿਤ ਕਰਨਗੇ।ਤਰਸੇਮ ਜੱਸੜ ਸਮੇਤ ਸ਼ੁਬਮਨ ਗਿੱਲ ਨੂੰ ਵੀ ਸਟੇਟ ਆਇਕਾਨ ਚੁਣਿਆ ਗਿਆ ਹੈ।

37 ਸਾਲ ਦੇ ਤਰਸੇਮ ਜੱਸੜ ਦੇ ਪੱਗ ਦੇ ਸਟਾਇਲ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਤਰਸੇਮ ਜੱਸੜ ਦੀ ਪਤਨੀ ਦਾ ਨਾਮ ਜਸਮੀਤ ਕੌਰ ਹੈ। ਤਰਸੇਮ ਜੱਸੜ ਨੂੰ ਗਾਇਕੀ ਵਿੱਚ ਪਰਿਵਾਰ ਦੀ ਪੂਰੀ ਸਪੋਰਟ ਹੈ।

ਤੁਹਾਨੂੰ ਤਰਸੇਮ ਜੱਸੜ ਦੇ ਨਵੇਂ ਗੀਤ ਦੀ ਕਿੰਨੀ ਕੁ ਉਡੀਕ ਸੀ , ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ।

Leave a Comment