Neeru Bajwa Satinder Sartaj New Movie : ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਨਵੀਂ ਫਿਲਮ ਦਾ ਪੋਸਟਰ ਲਾਂਚ, ਤੁਸੀਂ ਵੀ ਦੇਖੋ

Neeru Bajwa Satinder Sartaj New Movie

2023 ਵਿੱਚ ‘ਕਲੀ ਜੋਟਾ’ ਫਿਲਮ ਨੂੰ ਵਧੀਆ ਪਸੰਦ ਕੀਤਾ ਗਿਆ ਸੀ। ਉਸ ਫ਼ਿਲਮ ਤੋਂ ਬਾਅਦ ਪੰਜਾਬੀ ਸਿਨੇਮਾ ਦੀ ਇਸ ਜੋੜੀ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਹੁਣ ਇੱਕ ਵਾਰ ਫਿਰ ਆਪਣੀ ਨਵੀ ਫਿਲਮ ਵਿੱਚ ਨਜਰ ਆਉਣਗੇ। ਇਸੇ ਸਾਲ 2024 ਵਿੱਚ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਨਾਮ ‘ ਸ਼ਾਇਰ ‘ ਹੈ। ਜਦੋ ਹੀ ਇਸ ਫਿਲਮ ਦਾ ਪੋਸਟਰ ਰਿਲੀਜ ਹੋਇਆ ਤਾ ਇਸ ਜੋੜੀ ਦੇ ਫੈਨਸ ਨੇ ਬਹੁਤ ਸਾਰੇ ਕੁਮੈਂਟ ਕੀਤੇ। ਵੈਲੇਨਟਾਈਨ ਡੇਅ ਦੇ ਪਿਆਰ ਭਰੇ ਦਿਨਾਂ ਤੇ ਰਿਲੀਜ ਕੀਤੇ ਪੋਸਟਰ ਦੀ ਪਹਿਲੀ ਲੁੱਕ ਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ।

ਲਵ ਸਟੋਰੀ ਤੇ ਆਧਿਰਤ ਹੋਵੇਗੀ ਇਹ ਫਿਲਮ

ਇਹ ਫਿਲਮ ਲਵ ਸਟੋਰੀ ਤੇ ਬਣੀ ਹੈ। ‘ਸ਼ਾਇਰ’ ਫਿਲਮ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੁਆਰਾ 2024 ਵਿੱਚ ਪਹਿਲੀ ਫਿਲਮ ਹੈ । ਇਸ ਫਿਲਮ ਦੇ ਲੇਖਕ ਜਗਦੀਪ ਸਿੰਘ ਵੜਿੰਗ ਅਤੇ ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਹਨ। ਫਿਲਮ ਦੀ ਸ਼ੂਟਿੰਗ ਅਕਤੂਬਰ 2023 ਵਿੱਚ ਸ਼ੁਰੂ ਹੋਈ ਸੀ । ਮੁੱਖ ਭੂਮਿਕਾ ਦੇ ਨਾਲ ਫਿਲਮ ਵਿੱਚ ਇੱਕ ਸ਼ਾਨਦਾਰ ਕਾਸਟ ਹੈ, ਜਿਸ ਵਿੱਚ ਕੇਵਲ ਧਾਲੀਵਾਲ, ਬੰਟੀ ਬੈਂਸ, ਯੋਗਰਾਜ ਸਿੰਘ , ਸੁੱਖੀ ਚਾਹਲ, ਅਤੇ ਰੁਪਿੰਦਰ ਰੂਪੀ, ਅਤੇ ਹੋਰ ਸ਼ਾਮਲ ਹਨ। ‘ਸ਼ਾਇਰ’ ਫਿਲਮ ਦੇ ਪੋਸਟਰ ਸਮੇਤ ਨੀਰੂ ਬਾਜਵਾ ਨੇ ਇਕ ਸ਼ੇਅਰ ਵੀ ਪੋਸਟ ਕੀਤਾ ਹੈ ਜਿਸ ਵਿੱਚ ਲਿਖਿਆ ਹੈ।

ਕਿੱਸਾ”ਸੱਤਾ-ਸੀਰੋ”
ਇੱਕ ਫੁੱਲ ਤੇ ਦੂਜਾ ਖੁਸ਼ਬੋ
ਇੱਕ ਮੁਹੱਬਤ ਤੇ ਦੂਜਾ ਮੋਹ

ਇਸ ਤੋਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਵਿੱਚ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਸੱਤਾ-ਸੀਰੋ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ।

ਰਿਲੀਜ ਤਰੀਕ ਨੂੰ ਬਦਲਿਆ ਗਿਆ

‘ਸ਼ਾਇਰ’ ਪਹਿਲਾ 2 ਫਰਵਰੀ ਨੂੰ ਰਿਲੀਜ਼ ਕਰਨੀ ਸੀ ਪਰ ਫਿਰ ਇਸ ਫਿਲਮ ਨੂੰ ਹੁਣ 19 ਅਪ੍ਰੈਲ, 2024 ਨੂੰ ਵੱਡੇ ਪਰਦੇ ‘ਤੇ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਬਾਰੇ ਇਹ ਵੀ ਖਬਰਾਂ ਉੱਡ ਰਹੀਆਂ ਸਨ ਕਿ ਇਸ ਫਿਲਮ ਵਿੱਚ ਤਰਸੇਮ ਜੱਸੜ, ਦੇਬੀ ਮਕਸੂਸਪਰੀ ਅਤੇ ਰਾਣਾ ਰਣਬੀਰ ਵੀ ਨਜ਼ਰ ਆ ਸਕਦੇ ਹਨ , ਪਰ ਇਸ ਬਾਰੇ ਕੁੱਝ ਵੀ ਆਫੀਸ਼ੀਅਲ ਤੌਰ ਤੇ ਨਹੀਂ ਦੱਸਿਆ ਗਿਆ ਹੈ। ਨੀਰੂ ਬਾਜਵਾ ਨੇ ਸਤਿੰਦਰ ਸਰਤਾਜ ਨਾਲ ਆਪਣੀ ਇਕ ਫੋਟੋ ਵੀ ਇੰਸਟਾਗ੍ਰਾਮ ਸਟੋਰੀ ਵਿੱਚ ਸ਼ੇਅਰ ਕੀਤੀ ਜਿਸ ਵਿੱਚ ਰਿਲੀਜ ਮਿਤੀ 19 ਅਪ੍ਰੈਲ, 2024 ਦਾ ਜਿਕਰ ਕੀਤਾ ਹੈ। ਇਸ ਦੇ ਨਾਲ ਉਰਦੂ ਭਾਸ਼ਾ ਵਿੱਚ ਸ਼ਾਇਰ ਵੀ ਲਿਖਿਆ ਹੈ।

ਜੇਕਰ ਤੁਸੀਂ ਵੀ ਸਤਿੰਦਰ ਸਰਤਾਜ ਦੀ ਗਾਇਕੀ ਨੂੰ ਪਸੰਦ ਕਰਦੇ ਹੋ ਤੇ ਨੀਰੂ ਬਾਜਵਾ ਦੀ ਐਕਟਿੰਗ ਵਧੀਆ ਲੱਗਦੀ ਹੈ ਤਾ ਆਪਣੇ ਕੁਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਜੋੜੀ ਫਿਲਮ ਵਿੱਚ ਕਿਵੇਂ ਲੱਗਦੀ ਹੈ। ਤੁਹਾਡੇ ਇਸ ਫਿਲਮ ਬਾਰੇ ਕੋਈ ਵਿਚਾਰ ਹਨ ਤਾ ਪੋਲੀਵੁੱਡ ਤੜਕਾ ਦੀ ਟੀਮ ਨਾਲ ਜਰੂਰ ਸਾਂਝਾ ਕਰੋ।

Leave a Comment