Teri Baaton Mein Aisa Uljha Jiya : ਸ਼ਾਹਿਦ ਕਪੂਰ ਦੀ ਨਵੀਂ ਫਿਲਮ ਵਿੱਚ ਨਜ਼ਰ ਆਵੇਗਾ ਇਨਸਾਨ – ਰੋਬੋਟ ਦਾ ਪਿਆਰ

ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਦੀ ਆਉਣ ਵਾਲੀ ਨਵੀਂ ਫਿਲਮ ਥੀਏਟਰ ਸਕ੍ਰੀਨਾਂ ਨੂੰ ਹਿੱਟ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ। sacnilk.com ਪੋਰਟਲ ਅਨੁਸਾਰ ‘Teri Baaton Mein Aisa Uljha Jiya’ ਦੀਆਂ ਪੂਰੇ ਭਾਰਤ ਵਿੱਚ ਸ਼ੁਰੂਆਤੀ ਦਿਨ ਲਈ ਹੁਣ ਤੱਕ 43250 ਟਿਕਟਾਂ ਵਿਕ ਚੁੱਕੀਆਂ ਹਨ। ਦਿੱਲੀ ਐਨ.ਸੀ.ਆਰ ਅਤੇ ਮੁੰਬਈ ਵਰਗੇ ਖੇਤਰਾਂ ਵਿੱਚ ਟਿਕਟਾਂ ਦੀ ਵਿਕਰੀ ਦੀ ਸਭ ਤੋਂ ਵੱਧ ਗਿਣਤੀ ਹੈ। ਇਹ ਫਿਲਮ ਹਿੰਦੀ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ 9 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਵੱਖਰੀ ਲਵ ਸਟੋਰੀ

ਨਿਰਮਾਤਾ ਸ਼ੁਰੂ ਤੋਂ ਹੀ ‘Teri Baaton Mein Aisa Uljha Jiya’ਨੂੰ ‘ਅਸੰਭਵ’ ਪ੍ਰੇਮ ਕਹਾਣੀ ਕਹਿ ਰਹੇ ਸਨ। ਟ੍ਰੇਲਰ ਵਿੱਚ ਦੇਖਿਆ ਗਿਆ ਸੀ ਕਿ ਇਸ ਫਿਲਮ ਵਿੱਚ ਕ੍ਰਿਤੀ ਇੱਕ ਰੋਬੋਟ ਦੀ ਭੂਮਿਕਾ ਨਿਭਾਏਗੀ।

ਬਾਲੀਵੁੱਡ ਦਰਸ਼ਕਾਂ ਦੇ ਪਸੰਦੀਦਾ ਅਭਿਨੇਤਾ ਸ਼ਾਹਿਦ ਕਪੂਰ ਕਾਫੀ ਸਮੇਂ ਬਾਅਦ ਫਿਲਮ ਲੈ ਕੇ ਆ ਰਹੇ ਹਨ। ਕ੍ਰਿਤੀ ਸੈਨਨ ਨਾਲ ਉਨ੍ਹਾਂ ਦੀ ਫਿਲਮ ‘Teri Baaton Mein Aisa Uljha Jiya’ਕੱਲ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ ਹੈ।

‘Teri Baaton Mein Aisa Uljha Jiya’ ਅਮਿਤ ਜੋਸ਼ੀ ਅਤੇ ਅਰਾਧਨਾ ਸਾਹ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਫਿਲਮ ‘ਚ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ। ਦੋਵਾਂ ਦੀ ਜੋੜੀ ਇੱਕਠੇ ਸ਼ਾਨਦਾਰ ਲੱਗ ਰਹੀ ਹੈ।

ਸ਼ਾਹਿਦ ਕਪੂਰ ਨੇ ਆਪਣਾ ਕੈਰੀਅਰ ਬੈਕਗਰਾਊਂਡ ਡਾਂਸਰ ਦੇ ਤੌਰ ‘ਤੇ ਸ਼ੁਰੂ ਕੀਤਾ ਸੀ ਅਤੇ ਮਸ਼ਹੂਰ ਕੋਰੀਓਗ੍ਰਾਫਰ ਸ਼ਿਆਮਕ ਡਾਵਰ ਦੇ ਡਾਂਸ ਟਰੂਪ ਦੇ ਮੈਂਬਰ ਰਹੇ, ਉਹ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਐਕਟਰਾਂ ਵਿੱਚੋਂ ਇੱਕ ਹੈ।

ਰਿਲੀਜ਼ ਤੋਂ ਪਹਿਲਾ ਅਡਵਾਂਸ ਬੁਕਿੰਗ ਰਾਹੀਂ ਵਿਕੀਆ ਟਿਕਟਾਂ

ਹੁਣ ਤੱਕ ਫਿਲਮ ਦੀਆਂ ਇਹ ਕਈ ਟਿਕਟਾਂ ਆਨਲਾਈਨ ਵਿਕੀਆਂ ਹਨ।ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਸਟਾਰਰ ਰੋਮਾਂਟਿਕ ਫਿਲਮ ‘ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ’ ਦੀਆਂ ਹੁਣ ਤੱਕ 44 ਹਜ਼ਾਰ 463 ਟਿਕਟਾਂ ਵਿਕ ਚੁੱਕੀਆਂ ਹਨ। ਇਸ ਫਿਲਮ ਦੇ ਹੁਣ ਤੱਕ ਕੁੱਲ 7479 ਸ਼ੋਅ ਫਾਈਨਲ ਹੋ ਚੁੱਕੇ ਹਨ, ਜੋ ਫਿਲਮ ਦੇ ਕ੍ਰੇਜ਼ ਨੂੰ ਦੇਖਦੇ ਹੋਏ ਸ਼ਾਮ ਤੱਕ ਵਧ ਸਕਦੇ ਹਨ।

ਫਿਲਮ ਦੀ ਇੱਕ ਪ੍ਰਮੋਸ਼ਨਲ ਇੰਟਰਵਿਊ ਵਿੱਚ, ਸ਼ਾਹਿਦ ਕਪੂਰ ਨੇ ਅੱਠ ਸਾਲਾਂ ਬਾਅਦ ਇੱਕ ਫਿਲਮ ਵਿੱਚ ਡਾਂਸ ਕਰਨ ਬਾਰੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ “ਮੈਂ 8 ਸਾਲਾਂ ਬਾਅਦ ਡਾਂਸ ਕਰ ਰਿਹਾ ਸੀ ਜਦਕਿ ਕ੍ਰਿਤੀ ਨੂੰ ਹਰ ਸਾਲ ਘੱਟੋ-ਘੱਟ ਦੋ ਵਾਰ ਫਿਲਮਾਂ ਵਿੱਚ ਡਾਂਸ ਕਰਨ ਦਾ ਮੌਕਾ ਮਿਲਦਾ ਹੈ, ਇਸ ਲਈ ਮੈਂ ਥੋੜਾ ਘਬਰਾਇਆ ਹੋਇਆ ਸੀ ਅਤੇ ਜਦੋਂ ਅਸੀਂ ਡਾਂਸ ਕਰ ਰਹੇ ਸੀ, ਤਾਂ ਉਹ ਮੈਨੂੰ ਦੱਸਦੀ ਸੀ ਕਿ ਉਹ ਆਪ ਘਬਰਾ ਗਈ ਸੀ। ਮੈਨੂੰ ਲੱਗਦਾ ਹੈ ਕਿ ਫਿਲਮ ਦਾ ਸੰਗੀਤ ਸੱਚਮੁੱਚ ਮਜ਼ੇਦਾਰ ਹੈ। ਮੈਂ ਦੂਜੇ ਦਿਨ ਕ੍ਰਿਤੀ ਨੂੰ ਕਹਿ ਰਿਹਾ ਸੀ ਕਿ ਤੀਜੇ ਗੀਤ (ਟਾਈਟਲ ਗੀਤ) ਰਾਹੀਂ ਉਹ ਮੇਰੇ ਨਾਲੋਂ ਵਧੀਆ ਸੀ।

ਸ਼ਾਹਿਦ ਕਪੂਰ ਦੀ ਪਹਿਲੀ ਫਿਲਮ “Ishq Vishk” ਸੀ ਜੋ ਕਿ 2003 ਵਿੱਚ ਰਿਲੀਜ਼ ਹੋਈ ਸੀ। ਕ੍ਰਿਤੀ ਸੈਂਨ ਨੇ ਆਪਣੀ ਪਹਿਲੀ ਫਿਲਮ 1 Nenokkadine, ਤੇਲਗੂ ਫਿਲਮ ਤੋਂ ਸ਼ੁਰੂਆਤ ਕੀਤੀ ਸੀ ਜੋ ਕਿ 2014 ਵਿੱਚ ਰਿਲੀਜ਼ ਹੋਈ ਸੀ।

ਤੁਸੀਂ ਵੀ ਦੇਖੋ ਇਸ ਫਿਲਮ ਦੇ ਟ੍ਰੇਲਰ ਤੇ ਜਰੂਰ ਦੇਖਣ ਜਾਓ।

Leave a Comment