Khidari Movie Review- ਕੀ ਦਰਸ਼ਕਾਂ ਨੂੰ ਪਸੰਦ ਆਈ ਗੁਰਨਾਮ ਭੁੱਲਰ ਦੀ ਖਿਡਾਰੀ ਫਿਲਮ ਜਾਂ ਹੋਈ ਫਲਾਪ

Khidari Movie Review-ਗੁਰਨਾਮ ਭੁੱਲਰ ਅਤੇ ਕਰਤਾਰ ਚੀਮਾ ਦੀ ਫਿਲਮ “ਖਿਡਾਰੀ” ਅੱਜ ਦੁਨੀਆਂ ਭਰ ਦੇ ਸਿਨੇਮਿਆਂ ਵਿੱਚ ਰਿਲੀਜ਼ ਹੋ ਗਈ ਹੈ। ਫਿਲਮ ਵਿੱਚ ਕਿਰਦਾਰ ਚੀਮਾ ਦਾ ਰੋਲ ਗੁਰਨਾਮ ਭੁੱਲਰ ਤੇ ਵੱਡੇ ਭਰਾ ਦੇ ਵਜੋਂ ਹੈ। ਫਿਲਮ ਦੇ ਵਿੱਚ ਐਕਟਰਸ ਸੁਰਭੀ ਜੋਤੀ ਹੈ ਤੇ ਨਵਦੀਪ, ਮਨਦੀਪ ਸਿੰਘ ਪ੍ਰਭ ਗਰੇਵਾਲ ਸੰਜੂ ਸਮੇਤ ਹੋਰ ਚੰਗੇ ਕਲਾਕਾਰ ਹਨ। ਪਿਛਲੇ ਦਿਨੀ ਵਾਰਨਿੰਗ 2 ਫਿਲਮ ਰਿਲੀਜ਼ ਹੋਈ ਸੀ ਉਸ ਦੇ ਮੁਕਾਬਲੇ ਖਿਡਾਰੀ ਫਿਲਮ ਦੀ ਕਮਾਈ ਘੱਟ ਰਹੀ ਪਰ ਜੇਕਰ ਪਸੰਦ ਦੀ ਗੱਲ ਕੀਤੀ ਜਾਵੇ ਤਾਂ ਦਰਸ਼ਕਾਂ ਵੱਲੋ ਇਸ ਨੂੰ ਬੇਹੱਦ ਪਸੰਦ ਕੀਤੀ ਜਾ ਰਹੀ ਹੈ|

ਪਹਿਲੇ ਦਿਨ ਮਿਲਿਆ ਭਰਵਾ ਹੁੰਗਾਰਾ

ਪਹਿਲੇ ਦਿਨ ਜੋ ਵੀ ਸ਼ੋਅ ਲੱਗੇ ਹਨ ਉਹ ਗੁਰਨਾਮ ਭੁੱਲਰ ਦੀ ਇਸ ਫਿਲਮ ਦੀ ਸਫਲਤਾ ਦੀ ਗਵਾਹੀ ਭਰ ਰਹੇ ਹਨ, ਇਸ ਫਿਲਮ ਦੇ ਵਿੱਚ ਕਰਤਾਰ ਚੀਮਾ ਦੀ ਐਕਟਿੰਗ ਨੂੰ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਤਾਰ ਚੀਮਾ ਨੂੰ ਬਹੁਤ ਵਧੀਆ ਕਿਰਦਾਰਾਂ ਦਾ ਰੋਲ ਮਿਲੇਗਾ। ਕਬੱਡੀ ਤੇ ਪਹਿਲਾਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਆਈਆਂ ਹਨ ਪਰ ਇਹ ਕਬੱਡੀ ਦੇ ਨਾਲ ਨਾਲ ਅਸਲ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਨਾਲ ਕਿਵੇਂ ਲੜਨਾ ਹੈ ਉਸ ਨੂੰ ਵੀ ਬਿਆਨ ਕਰਦੀ ਹੈ, ਭਰਾਵਾਂ ਦੇ ਪਿਆਰ ਅਤੇ ਮੋਟੀਵੇਸ਼ਨ ਨਾਲ ਭਰੀ ਖਿਡਾਰੀ ਅਖੀਰ ਤੱਕ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੈ। ਦਰਸ਼ਕਾਂ ਦੇ ਅਨੁਸਾਰ ਅਖੀਰ ਤੱਕ ਉਹਨਾਂ ਪੂਰੀ ਫਿਲਮ ਦਾ ਅਨੰਦ ਮਾਣਿਆ, ਜੇਕਰ ਰੇਟਿੰਗ ਦੀ ਗੱਲ ਕੀਤੀ ਜਾਵੇ ਤਾਂ ਦਸਾਂ ਦੇ ਵਿੱਚੋਂ ਅੱਠ ਨੰਬਰ ਇਸ ਫਿਲਮ ਨੂੰ ਦਿੱਤੇ ਜਾ ਸਕਦੇ ਹਨ।

ਫਿਲਮ ਨੂੰ ਮਾਨਵ ਸ਼ਾਹ ਨੇ ਡਾਇਰੈਕਟ ਕੀਤਾ ਹੈ।ਇਸ ਕਰਕੇ ਫਿਲਮ ਦੇ ਐਕਸ਼ਨਾ ਨੂੰ ਵੀ ਭਰਪੂਰ ਹੁੰਗਾਰਾ ਮਿਲ ਰਿਹਾ ਹੈ।

ਬੋਲੀਵੁੱਡ ਤੜਕਾ ਦੀ ਟੀਮ ਵੱਲੋਂ ਗੁਰਨਾਮ ਭੁੱਲਰ ਨੂੰ ਫਿਲਮ ਦੀ ਸਫਲਤਾ ਦੇ ਲਈ ਬਹੁਤ ਬਹੁਤ ਵਧਾਈਆਂ ਤੇ ਜੇਕਰ ਤੁਸੀਂ ਵੀ ਇਸ ਵੀਕਐਂਡ ਤੇ ਫਿਲਮ ਦੇਖਣ ਦਾ ਪਲੈਨ ਬਣਾ ਰਹੇ ਹੋ ਤਾਂ ਖਿਡਾਰੀ ਫਿਲਮ ਜਰੂਰ ਦੇਖ ਕੇ ਆਓ।

Leave a Comment