Arjan Dhillon Chobbar : ਕੈਨੇਡੀਅਨ ਬਿਲਬੋਰਡ ਚਾਰਟਸ ਵਿੱਚ ਪਹੁੰਚੀ ਇਸ ਪੰਜਾਬੀ ਗਾਇਕ ਦੀ ਐਲਬਮ

ਸਿੱਧੂ ਮੂਸੇਵਾਲਾ ਤੋਂ ਬਾਅਦ ਇਕ ਹੋਰ ਗਾਇਕ ਦੀ ਐਲਬਮ ਕੈਨੇਡੀਅਨ ਬਿਲਬੋਰਡ ਚਾਰਟਸ ਦੇ ਪਹਿਲੇ 10 ਐਲਬਮ ਵਿੱਚ ਆ ਗਈ ਹੈ। ਅਸੀਂ ਗੱਲ ਕਰ ਰਹੇ ਹੈ ਪੰਜਾਬੀ ਮਸ਼ਹੂਰ ਗਾਇਕ ਅਰਜਨ ਢਿੱਲੋਂ ਦੀ , ਜੋ ਕਿ ਬਹੁਤ ਸੋਹਣਾ ਪੰਜਾਬੀ ਗੀਤਕਾਰ ਅਤੇ ਗਾਇਕ ਹੈ । ਪਹਿਲਾ “ਸਰੂਰ” ਨੂੰ ਵੀ ਨੌਜਵਾਨਾਂ ਨੇ ਬਹੁਤ ਪਸੰਦ ਕੀਤਾ ਸੀ ਹੁਣ “ਸਰੂਰ” ਦੀ ਸਫਲਤਾ ਤੋਂ ਬਾਅਦ ਅਰਜਨ ਢਿੱਲੋਂ ਨੇ ਆਪਣੀ ਇੱਕ ਹੋਰ ਐਲਬਮ ਚੋਬਰ ਰਿਲੀਜ਼ ਕੀਤੀ।

ਚੋਬਰ ਐਲਬਮ 2 ਫਰਵਰੀ 2024 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਗਈ ਸੀ । ਬ੍ਰਾਊਨ ਸਟੂਡੀਓਜ਼ ਦੇ ਲੇਬਲ ਹੇਠ ਸੰਗੀਤ MXRCI ਦੁਆਰਾ ਦਿੱਤਾ ਗਿਆ ਸੀ। ਉਸਦੀ ਚੋਬਰ ਐਲਬਮ ਵਿੱਚ ਕੁੱਲ 14 ਟਰੈਕ ਹਨ ਅਤੇ ਇਹ ਸਾਰੇ ਸੁਪਰਹਿੱਟ ਗੀਤ ਹਨ।

ਅਤੇ ਹੁਣ ਇਸ ਗਾਇਕ ਅਰਜਨ ਢਿੱਲੋਂ ਦੀ ਨਵੀਨਤਮ ਐਲਬਮ “ਚੋਬਰ” ਨੇ ਵੀਕੈਂਡ ਦੀ ਹਾਲੀਆ ਐਲਬਮ ਤੋਂ ਵੀ ਉੱਪਰ, ਕੈਨੇਡੀਅਨ ਬਿਲਬੋਰਡ ਚਾਰਟਸ ਦੇ ਸੱਭ ਤੋਂ ਉਪਰਲੇ 10 ਐਲਬਮ ਵਿੱਚ ਆਪਣੀ ਥਾਂ ਬਣਾਈ ਹੈ।

“ਬ੍ਰਾਊਨ ਸਟੂਡੀਓਜ਼” ਲੇਬਲ ਹੇਠ ਰਿਲੀਜ਼ ਕੀਤਾ ਗਿਆ, ਚੋਬਰ ਆਪਣੀ ਰਿਲੀਜ਼ ਤੋਂ ਬਾਅਦ ਤੋਂ ਲਗਾਤਾਰ ਹਿੱਟ ਚਲਦਾ ਆ ਰਿਹਾ ਹੈ ਹੈ। ਸੰਗੀਤ ਨਿਰਮਾਤਾ ਦੁਆਰਾ ਸ਼ਾਨਦਾਰ ਕੰਮ ਕੀਤਾ ਗਿਆ ਹੈ।

ਇੰਨਾ ਹੀ ਨਹੀਂ, ਅਰਜਨ ਢਿੱਲੋਂ ਦੇ ਟਰੈਕ ‘ਗਲੋਰੀਅਸ’ ਨੂੰ ਵੀ ਯੂਟਿਊਬ ‘ਤੇ 40 ਲੱਖ ਤੋਂ ਜਿਆਦਾ ਵਿਊਜ਼ ਮਿਲ ਚੁੱਕੇ ਹਨ। ਇਹ ਵੀ ਬਹੁਤ ਵੱਡੀ ਸਫਲਤਾ ਹੈ।

ਅਰਜਨ ਢਿੱਲੋਂ ਨੇ ਆਪਣੇ ਕਲਾਕਾਰੀ ਸਫ਼ਰ ਦੀ ਸ਼ੁਰੂਆਤ 2018 ਵਿੱਚ ਸ਼ੁਰੂ ਕੀਤੀ ਤੇ ਬਹੁਤ ਘੱਟ ਸਮੇਂ ਵਿੱਚ ਬੜੀ ਵੱਡੀ ਸਫਲਤਾ ਹਾਸਿਲ ਕੀਤੀ ਹੈ। ਤੁਸੀਂ ਅਰਜਨ ਢਿੱਲੋਂ ਦੀ ਇਹ ਐਲਬਮ ਸੁਣੀ ਕਿ ਨਹੀਂ, ਜੇਕਰ ਸੁਣੀ ਹੈ ਤਾ ਆਪਣਾ ਫ਼ੇਵਰੇਟ ਗਾਣਾ ਸਾਨੂੰ ਕੁਮੈਂਟ ਕਰਕੇ ਦੱਸੋ।

Leave a Comment