Upcoming Punjabi Movie : ਫਰਵਰੀ ਮਹੀਨੇ ਰਿਲੀਜ਼ ਹੋਣਗੀਆ ਇਹ ਕਮਾਲ ਦੀਆਂ 5 ਪੰਜਾਬੀ ਫ਼ਿਲਮ

Upcoming Punjabi Movie : ਫਰਵਰੀ ਮਹੀਨੇ ਰਿਲੀਜ਼ ਹੋਣਗੀਆ ਇਹ ਕਮਾਲ ਦੀਆਂ 5 ਪੰਜਾਬੀ ਫ਼ਿਲਮ

ਫਰਵਰੀ ਮਹੀਨੇ ਵਿੱਚ ਪੰਜਾਬੀ ਕਾਮੇਡੀ ਫ਼ਿਲਮਾਂ ਦੀ ਭਰਮਾਰ ਲੱਗਣ ਵਾਲੀ ਹੈ।  ਇਸ ਮਹੀਨੇ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਪੰਜਾਬੀ ਫ਼ਿਲਮਾਂ 2024 ਦੀ ਇੱਕ ਸ਼ਾਨਦਾਰ ਲੜੀ ਰਿਲੀਜ ਹੋਣ ਜਾ ਰਹੀ ਹੈ । ਦਿਲ ਨੂੰ ਛੂਹਣ ਵਾਲੇ ਡਰਾਮੇ ਤੋਂ ਲੈ ਕੇ  ਕਾਮੇਡੀ ਅਤੇ ਐਕਸ਼ਨ ਨਾਲ ਭਰਪੂਰ ਥ੍ਰਿਲਰ ਤੱਕ, ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ਦਰਸ਼ਕਾਂ ਲਈ ਇੱਕ ਵੱਖਰਾ ਅਨੁਭਵ ਪ੍ਰਦਾਨ ਕਰਨ ਦਾ ਵਾਅਦਾ ਕਰਦੀਆਂ ਹਨ। ਅਸੀਂ ਪੰਜਾਬੀ ਪੋਲੀਵੁੱਡ ਰਾਹੀਂ ਤੁਹਾਡੇ ਨਾਲ ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ਦੀ ਲਿਸਟ ਸਾਂਝੀ ਕਰ ਰਹੇ ਹੈ ਤੇ ਨਾਲ ਹੀ ਇਹਨਾਂ ਫ਼ਿਲਮਾਂ ਦੀ ਰਿਲੀਜ਼ ਦੀ ਤਾਰੀਕ ਵੀ ਸ਼ੇਅਰ ਕਰਾਂਗੇ।  ਜੇਕਰ ਤੁਸੀਂ ਫਿਲਮ ਦੇਖਣ ਦਾ ਪਲੈਨ ਬਣਾ ਰਹੇ ਹੋ ਤਾਂ ਇਕ ਵਾਰ ਨਜ਼ਰ ਮਾਰੋ ਹੋ ਸਕਦਾ ਤੁਹਾਡੇ ਮਨਪਸੰਦ ਐਕਟਰ ਦੀ ਫਿਲਮ ਆ ਰਹੀ ਹੋਵੇ। 

1. ਫਿਲਮ ਦਾ ਨਾਮ – Jee Ve Sohneya Jee

ਰਿਲੀਜ ਹੋਣ ਦੀ ਮਿਤੀ – 16 ਫਰਵਰੀ 2024

ਸਟਾਰਕਾਸਟ – ਸਿਮੀ ਚਾਹਲ , ਇਮਰਾਨ ਅੱਬਾਸ

ਸਟੋਰੀ – ਇਸ ਫਿਲਮ ਦੇ ਟ੍ਰੇਲਰ ਅਨੁਸਾਰ ਇਹ ਫਿਲਮ ਇਕ ਪਿਆਰੀ ਜਿਹੀ ਲਵ ਸਟੋਰੀ ਹੈ। ਦੋ ਐਸੇ ਸ਼ਖਸ ਨੇ ਜੋ ਕਿ ਅਲੱਗ ਅਲੱਗ ਦੇਸ਼ਾਂ ਤੋਂ ਬਿਲੋਂਗ ਕਰਦੇ ਹਨ ਤੇ ਸਟੋਰੀ ਵਿੱਚ ਪਿਆਰ ਤੇ ਈਮੋਸਨਲ ਸੀਨ ਦੀ ਭਰਮਾਰ ਹੈ , ਫਿਲਮ ਦੀ ਲੋਕੇਸ਼ਨ ਅਤੇ ਸਿਮੀ ਚਹਿਲ ਦੀ ਕਿਊਟਨੈਸ ਨੂੰ ਦਰਸ਼ਕਾਂ ਵੱਲੋ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

2. ਫਿਲਮ ਦਾ ਨਾਮ –  Oye Bhole Oye

ਰਿਲੀਜ ਹੋਣ ਦੀ ਮਿਤੀ – 16 ਫਰਵਰੀ 2024

ਸਟਾਰਕਾਸਟ –  ਜਗਜੀਤ ਸੰਧੂ

ਸਟੋਰੀ – Oye Bhole Oye ਫਿਲਮ ਇੱਕ ਕਾਮੇਡੀ ਫ਼ਿਲਮ ਹੈ। ਇਹ ਫਿਲਮ ਪੂਰੀ ਦੀ ਪੂਰੀ ਜਗਜੀਤ ਸੰਧੂ ਦੀ ਜਿੰਦਗੀ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਪੰਜਾਬ ਦੇ ਮਸ਼ਹੂਰ ਐਕਟਰ ਜਗਜੀਤ ਸੰਧੂ ਦੀ ਇਹ ਇਸ ਸਾਲ ਦੀ ਪਹਿਲੀ ਫਿਲਮ ਹੋਣ ਜਾ ਰਹੀ ਹੈ, ਇਸ ਤੋਂ ਪਹਿਲਾਂ ਵੀ ਉਹ ਕਰ ਚੁੱਕੇ ਹਨ ਤੇ ਕਮਾਲ ਦੀ ਐਕਟਿੰਗ ਹੈ ਉਹਨਾਂ ਦੀ। ਤੁਸੀਂ ਟ੍ਰੇਲਰ ਦੇਖ ਕੇ ਹੀ ਅੰਦਾਜਾ ਲਗਾ ਲਾਉਂਗੇ ਕਿ ਕਿੰਨਾ ਹਸਾਏਗੀ ਇਹ ਫਿਲਮ। ਤੁਸੀਂ ਵੀ ਜਰੂਰ ਦੇਖੋ ਇਸ ਫਿਲਮ ਦਾ ਟ੍ਰੇਲਰ।

3. ਫਿਲਮ ਦਾ ਨਾਮ –  Jatti 15 Murrabean Wali

ਰਿਲੀਜ ਹੋਣ ਦੀ ਮਿਤੀ – 16 ਫਰਵਰੀ 2024

ਸਟਾਰਕਾਸਟ –  ਆਰੀਆ ਬੱਬਰ, ਗੁਗਨੀ ਗਿੱਲ ਪਨੀਚ, ਲਖਵਿੰਦਰ ,ਸੀਮਾ ਕੌਸ਼ਲ, ਗੁਰਪ੍ਰੀਤ ਕੌਰ ਭੰਗੂ, ਸਤਵੰਤ ਕੌਰ, ਹਰਜੀਤ ਵਾਲੀਆ, ਚਾਚਾ ਬਿਸ਼ਨਾ, ਰੂਪ ਕੌਰ ਸੰਧੂ, ਦਲਜੀਤ ਸਿੰਘ ਅਰੋੜਾ, ਮਲਕੀਤ ਰੌਣੀ, ਗੁਰਚੇਤ ਚਿੱਤਰਕਾਰ, ਸੂਫੀ ਗੁੱਜਰ

ਸਟੋਰੀ – Jatti 15 Murrabean Wali ਇੱਕ ਪੰਜਾਬੀ ਡਰਾਮਾ ਫ਼ਿਲਮ ਹੈ ਜਿਸ ਦਾ ਨਿਰਦੇਸ਼ਨ ਦੇਵੀ ਸ਼ਰਮਾ ਨੇ ਕੀਤਾ ਹੈ ਜਿਸ ਵਿੱਚ ਗੁਗਨੀ ਗਿੱਲ ਮੁੱਖ ਭੂਮਿਕਾ ਵਿੱਚ ਹੈ। ਫ਼ਿਲਮ ਵਿਚ ਉਨ੍ਹਾਂ ਦੀ ਭੂਮਿਕਾ ਇਕ ਸਾਧਾਰਨ ਜਿੰਮੀਦਾਰ ਪਰਿਵਾਰ ਮਹਿਲਾ ਤੋਂ ਸ਼ੁਰੂ ਹੁੰਦਾ ਹੈ ਤੇ ਉਸ ਤੋਂ ਬਾਅਦ ਸੱਚ ਲਈ ਲੜ੍ਹਨ ਤੱਕ ਦੇ ਕਈ ਪੜਾਅ ਫਿਲਮ ਵਿੱਚ ਦੇਖਣ ਨੂੰ ਮਿਲਣਗੇ। ਇਹ ਫਿਲਮ ‘ਪਨੀਚ ਪ੍ਰੋਡੋਕਸ਼ਨ’ ਦੇ ਬੈਨਰ ਹੇਠ ਬਣਾਈ ਗਈ ਹੈ

4. ਫਿਲਮ ਦਾ ਨਾਮ –  Je Paisa Bolda Hunda

ਰਿਲੀਜ ਹੋਣ ਦੀ ਮਿਤੀ – 23 ਫਰਵਰੀ 2024

ਸਟਾਰਕਾਸਟ – ਹਰਦੀਪ ਗਰੇਵਾਲ, ਇਹਾਨਾ ਢਿੱਲੋਂ, ਰਾਜ ਧਾਲੀਵਾਲ, ਮਿੰਟੂ ਕਾਪਾ , ਸੁਖਵਿੰਦਰ ਰਾਜ, ਮਲਕੀਤ ਰੌਣੀ, ਜੱਗੀ ਧੂਰੀ, ਪਰਤੀਕ ਵਡੇਰਾ

“Je Paisa Bolda Hunda” ਫ਼ਿਲਮ ਵਿੱਚ ਹਰਦੀਪ ਗਰੇਵਾਲ ਅਤੇ ਇਹਾਨਾ ਢਿੱਲੋਂ ਦੀ ਪਹਿਲੀ ਵਾਰ ਆਨ-ਸਕਰੀਨ ਜੋੜੀ ਨਜ਼ਰ ਆਵੇਗੀ। ਪੰਜਾਬੀ ਸਿਨੇਮਾ ਵਿੱਚ ਇਹ ਫਿਲਮ  ਇੱਕ ਨਵੀਂ ਅਤੇ ਮਨਮੋਹਕ ਜੋੜੀ ਨੂੰ ਪੇਸ਼ ਕਰਦੀ ਹੈ। ਮੁੱਖ ਜੋੜੀ ਦੇ ਨਾਲ, ਫਿਲਮ ਵਿੱਚ ਮਿੰਟੂ ਕਾਪਾ, ਰਾਜ ਧਾਲੀਵਾਲ, ਸੁਖਵਿੰਦਰ ਰਾਜ, ਮਲਕੀਤ ਰੌਣੀ, ਜੱਗੀ ਧੂਰੀ, ਜਸ਼ਨਜੀਤ ਗੋਸ਼ਾ, ਪਰਤੀਕ ਵਡੇਰਾ, ਅਤੇ ਸੰਦੀਪਜੀਤ ਪਟੇਲਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।

ਅਮਨ ਸਿੱਧੂ ਨੇ ਪ੍ਰਭਾਵਸ਼ਾਲੀ ਕਹਾਣੀ ਲਿਖੀ ਹੈ, ਜਦੋਂ ਕਿ ਨਿਰਦੇਸ਼ਕ ਮਨਪ੍ਰੀਤ ਬਰਾੜ ਹਨ । ਇਹਾਨਾ ਢਿੱਲੋਂ ਮੂਵੀਜ਼ ਐਂਡ ਲਾਈਫਲਾਈਨ ਗਰੁੱਪ ਦੇ ਬੈਨਰ ਹੇਠ ਬਣਾਈ ਗਈ, ‘ਜੇ ਪੈਸਾ ਬੋਲਦਾ ਹੁੰਦਾ’ ਨੂੰ ਇਹਾਨਾ ਢਿੱਲੋਂ ਅਤੇ ਸਰਬਜੀਤ ਬੱਸੀ ਦਾ ਸਮਰਥਨ ਹੈ। ਫਿਲਮ 23 ਫਰਵਰੀ 2024 ਨੂੰ ਰਿਲੀਜ਼ ਹੋਣ ਲਈ ਤਹਿ ਕੀਤੀ ਗਈ ਹੈ, ਜੋ ਕਿ ਪੈਸੇ ਦੇ ਆਲੇ ਦੁਆਲੇ ਘੁੰਮਦੀ ਇੱਕ ਵੱਖਰੀ ਸਟੋਰੀ ਹੈ।

5 . ਫਿਲਮ ਦਾ ਨਾਮ –  Vekhi Ja Chhedi Na

ਰਿਲੀਜ ਹੋਣ ਦੀ ਮਿਤੀ – 23 ਫਰਵਰੀ 2024

ਸਟਾਰਕਾਸਟ –  ਕਰਮਜੀਤ ਅਨਮੋਲ, ਸਿਮਰ ਖਹਿਰਾ, ਲਵ ਗਿੱਲ, ਗੁਰਮੀਤ ਸਾਜਨ, ਮਹਾਂਵੀਰ ਭੁੱਲਰ, ਪ੍ਰਕਾਸ਼ ਗਾਧੂ, ਜਤਿੰਦਰ ਕੌਰ ਅਤੇ ਪਰਮਿੰਦਰ ਗਿੱਲ

“ਵੇਖੀ ਜਾ ਛੇੜੀਂ ਨਾ ” ਇਕ ਪਰਿਵਾਰਕ ਕਾਮੇਡੀ ਡਰਾਮਾ ਫਿਲਮ ਹੈ , ਇਹ ਫਿਲਮ ਸਮਾਜਿਕ ਰਿਸ਼ਤਿਆਂ ਦੀ ਬਾਤ ਪਾਉਂਦੀ ਅਤੇ ਆਮ ਫਿਲਮਾਂ ਤੋਂ ਵੱਖਰੀ ‘ਤੇ ਬੇਹੱਦ ਹੀ ਦਿਲਚਸਪ ਕਹਾਣੀ ਹੈ “ਵਿਨਰਜ਼ ਫ਼ਿਲਮ ਪ੍ਰੋਡਕਸ਼ਨ” ਬੈਨਰ ਹੇਠ ਬਣੀ ਅਤੇ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਵਲੋਂ ਨਿਰਦੇਸ਼ਿਤ  ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਸਿਮਰ ਖਹਿਰਾ, ਲਵ ਗਿੱਲ, ਗੁਰਮੀਤ ਸਾਜਨ, ਮਹਾਂਵੀਰ ਭੁੱਲਰ, ਪ੍ਰਕਾਸ਼ ਗਾਧੂ, ਜਤਿੰਦਰ ਕੌਰ ਅਤੇ ਪਰਮਿੰਦਰ ਗਿੱਲ ਆਦਿ ਨਾਮੀ ਅਦਾਕਾਰ ਨਿਭਾਉਣਗੇ ਅਹਿਮ ਕਿਰਦਾਰ।

Leave a Comment