Vidya Balan Latest News-ਸ਼ਾਤਿਰ ਦਿਮਾਗ ਠੱਗ ਨੇ ਕਿਵੇਂ ਵਿਦਿਆ ਬਾਲਨ ਦੇ ਨਾਮ ਤੇ ਮਾਰੀ ਠੱਗੀ

Vidya Balan Latest News-ਸੋਸਲ ਮੀਡੀਆ ਤੇ ਆਏ ਦਿਨ ਕਿਸੇ ਮਸ਼ਹੂਰ ਹਸਤੀਆਂ ਦੇ ਨਾਮ ਦੇ ਫੇਕ ਆਇਡੀਆ ਬਣਾ ਕੇ ਠੱਗੀਆ ਮਾਰਨ ਦੀਆਂ ਘਟਨਾਵਾਂ ਹੁੰਦੀਆਂ ਹਨ ਅਜਿਹਾ ਹੀ ਮਾਮਲਾ ਵਿਦਿਆ ਬਾਲਨ ਦੇ ਨਾਲ ਵੀ ਜੁੜਿਆ ਹੈ।
ਬਾਲੀਵੁੱਡ ਤੇ ਪੋਲੀਵੁੱਡ ਅਦਾਕਾਰਾ ਵਿਦਿਆ ਬਾਲਨ ਦੇ ਨਾਮ ‘ਤੇ ਜਾਅਲੀ ਇੰਸਟਾਗ੍ਰਾਮ ਅਕਾਊਂਟ ਬਣਾ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆ ਬਾਲਨ ਨੇ ਮੁੰਬਈ ਪੁਲਿਸ ਕੋਲ ਐਫਆਈਆਰ FIR ਦਰਜ ਕਰਵਾਈ ਹੈ ਕਿ ਇੱਕ ਅਣਪਛਾਤੇ ਵਿਅਕਤੀ ਨੇ ਇੱਕ ਫਰਜ਼ੀ ਇੰਸਟਾਗ੍ਰਾਮ ਅਕਾਉਂਟ ਬਣਾਇਆ ਅਤੇ ਨੌਕਰੀ ਦਿਵਾਉਣ ਦੇ ਨਾਮ ‘ਤੇ ਲੋਕਾਂ ਤੋਂ ਪੈਸੇ ਮੰਗੇ।ਪੁਲਿਸ ਨੇ ਆਈਟੀ ਦੀ ਧਾਰਾ 66 (ਸੀ) ਤਹਿਤ ਐਫਆਈਆਰ ਦਰਜ ਕਰ ਲਈ ਹੈ।

ਠੱਗ ਨੇ ਸਿਰਫ ਵਿਦਿਆ ਬਾਲਨ ਦੇ ਨਾਮ ‘ਤੇ ਸਿਰਫ ਇੰਸਟਾ ਅਕਾਊਂਟ ਹੀ ਨਹੀਂ ਸਗੋਂ ਫਰਜ਼ੀ ਈਮੇਲ ਅਤੇ ਵਟਸਐਪ ਅਕਾਊਂਟ ਵੀ ਬਣਾਏ ਸਨ । ਅਣਪਛਾਤੇ ਠੱਗ ਨੇ ਇਨ੍ਹਾਂ ਖਾਤਿਆਂ ਦੀ ਵਰਤੋਂ ਫਿਲਮ ਇੰਡਸਟਰੀ ਦੇ ਲੋਕਾਂ ਤੱਕ ਪਹੁੰਚ ਕਰਨ ਲਈ ਕੀਤੀ ਅਤੇ ਉਨ੍ਹਾਂ ਤੋਂ ਕੰਮ ਦਿਵਾਉਣ ਦੇ ਬਦਲੇ ਪੈਸੇ ਮੰਗੇ।

ਕਿਵੇਂ ਖੁੱਲੀ ਠੱਗ ਦੀ ਪੋਲ

ਵਿਦਿਆ ਬਾਲਨ ਨੇ ਮੁੰਬਈ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਧੋਖਾਧੜੀ ਬਾਰੇ ਉਦੋਂ ਪਤਾ ਲੱਗਾ ਜਦੋਂ ਇੱਕ ਡਿਜ਼ਾਈਨਰ ਨੂੰ ਜਨਵਰੀ ਵਿੱਚ ਇੱਕ ਅਣਜਾਣ ਨੰਬਰ ਤੋਂ ਇੱਕ ਵਟਸਐਪ ਸੁਨੇਹਾ ਮਿਲਿਆ। ਮੈਸੇਜ ‘ਚ ਲਿਖਿਆ ਗਿਆ ਸੀ ਕਿ ਵਿਦਿਆ ਬਾਲਨ ਨੂੰ ਡਿਜ਼ਾਈਨਰ ਦਾ ਕੰਮ ਪਸੰਦ ਹੈ ਅਤੇ ਉਹ ਅੱਗੇ ਵੀ ਇਕੱਠੇ ਕੰਮ ਕਰਨਾ ਚਾਹੁੰਦੀ ਹੈ।ਵਿਦਿਆ ਬਾਲਨ ਇਸ ਤੋਂ ਪਹਿਲਾਂ ਉਕਤ ਡਿਜ਼ਾਈਨਰ ਨਾਲ ਕੰਮ ਕਰ ਚੁੱਕੀ ਹੈ। ਜਦੋਂ ਡਿਜ਼ਾਈਨਰ ਨੇ ਅਭਿਨੇਤਰੀ ਨੂੰ ਸੂਚਿਤ ਕੀਤਾ ਤਾਂ ਇਸ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੁਲਜ਼ਮਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਜੇਕਰ ਤੁਹਾਨੂੰ ਵੀ ਕਿਸੇ ਐਕਟਰ ਜਾ ਗਾਇਕ ਦੀ ਆਈਡੀ ਤੋਂ ਕੋਈ ਮੈਸੇਜ ਆਉਂਦਾ ਹੈ ਪੂਰੀ ਸਾਵਧਾਨੀ ਨਾਲ ਪੂਰੀ ਪਰਖ ਕਰਕੇ ਹੀ ਕੋਈ ਗੱਲਬਾਤ ਕਰੋ।

Leave a Comment