Sonam Bajwa Movies- ਇਸੇ ਸਾਲ 2024 ਵਿੱਚ ਰਿਲੀਜ਼ ਹੋਣਗੀਆਂ ਸੋਨਮ ਬਾਜਵਾ ਦੀਆਂ ਇਹ 3 ਘੈਂਟ ਫ਼ਿਲਮਾਂ

Sonam Bajwa Movies -ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ। ਉਸ ਦਾ ਦੇਸੀ ਅੰਦਾਜ਼ ਵਿੱਚ ਬੋਲਣ ਦਾ ਤਰੀਕਾ ਲੋਕਾਂ ਦਾ ਦਿਲ ਜਿੱਤਦਾ ਹੈ। ਸੋਨਮ ਬਾਜਵਾ ਦੀ \ ਫੈਨ ਫਲੋਇੰਗ ਕਾਫੀ ਜ਼ਬਰਦਸਤ ਹੈ।  ਸੋਨਮ ਬਾਜਵਾ ਦਾ ਨਾਮ ਪੰਜਾਬੀ ਇੰਡਸਟਰੀ ਦੀਆਂ ਖੂਬਸੂਰਤ ਅਭਿਨੇਤਰੀਆਂ ‘ਵਿੱਚ ਆਉਂਦਾ ਹੈ। ਹਰ ਰੋਜ਼  ਸੋਨਮ ਬਾਜਵਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸੋਨਮ ਦਾ ਕਹਿਣਾ ਹੈ ਕਿ ਸੁੰਦਰਤਾ ਬਣਾਈ ਰੱਖਣ ਲਈ ਲਗਾਉਣ ਨਾਲੋਂ ਖਾਣ-ਪੀਣ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਕਿਸੇ ਸਮੇਂ ਏਅਰ ਹੋਸਟੈੱਸ ਰਹਿ ਚੁੱਕੀ ਸੋਨਮ ਬਾਜਵਾ  ਦਾ ਪਾਕਿਸਤਾਨ ‘ਚ ਬਹੁਤ ਵੱਡਾ ਫੈਨ ਬੇਸ ਹੈ। ਪੰਜਾਬੀ ਫਿਲਮਾਂ ਦੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀ ਹੈ।ਸੋਨਮ ਬਾਜਵਾ ਦੀਆਂ ਬੋਲਡ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਪੂਰੀ ਚਰਚਾ ਕਰਵਾਈ ਹੈ।

ਬੌਲੀਵੁੱਡ ਵਿੱਚ ਕੰਮ ਕਰਨਾ ਪਸੰਦ ਨਹੀਂ

‘ਗੁੱਡੀਆਂ ਪਟੋਲੇ ‘, ‘ਜਿੰਦ ਮਾਹੀ’, ‘ਜਿੰਦ ਮੇਰੀਏ’ ਅਤੇ ‘ਸ਼ੇਰ ਬੱਗਾ’ ਵਰਗੀਆਂ ਫਿਲਮਾਂ ‘ਚ ਕੰਮ ਕਰ ਚੁੱਕੀ ਸੋਨਮ ਬਾਜਵਾ ਬਾਕਸ ਆਫਿਸ ‘ਤੇ ਬਲਾਕਬਸਟਰ ਸਾਬਤ ਹੁੰਦੀ ਹੈ। ਸੋਨਮ ਬਾਜਵਾ ਦੀਆਂ ਆਉਣ ਵਾਲੀਆਂ ਫ਼ਿਲਮਾਂ ਵੀ ਪੂਰੀਆਂ ਹਿੱਟ ਹੋ ਸਕਦੀਆਂ ਹਨ।

ਪੰਜਾਬੀ ਫਿਲਮ ਇੰਡਸਟਰੀ ‘ਚ ਚੰਗਾ ਨਾਮ ਕਮਾਉਣ ਵਾਲੀ ਸੋਨਮ ਬਾਜਵਾ ਦੀਆਂ 2024 ਵਿੱਚ ਇੱਕ ਤੋਂ ਇੱਕ ਵੱਡੀਆ ਫ਼ਿਲਮਾਂ ਰਿਲੀਜ ਹੋ ਰਹੀਆਂ ਹਨ। ਸੋਨਮ ਬਾਜਵਾ ਖੁਦ ਵੀ ਪੰਜਾਬੀ ਫ਼ਿਲਮਾਂ ਵਿੱਚ ਹੀ ਕੰਮ ਕਰਨਾ ਪਸੰਦ ਕਰਦੀ ਹੈ , ਸੋਨਮ ਨੇ ਖੁਦ ਇੱਕ ਇੰਟਰਵਿਓ ਵਿੱਚ ਕਿਹਾ ਸੀ ਕਿ ਉਹ ਬੌਲੀਵੁੱਡ ਵਿੱਚ ਖੁਦ ਹੀ ਕੋਈ ਫਿਲਮ ਨਹੀਂ ਕਰਨਾ ਪਸੰਦ ਕਰਦੀ। ਅੱਜ ਤੁਹਾਨੂੰ ਪੋਲੀਵੁੱਡ ਤੜਕਾ ਰਾਹੀਂ ਸੋਨਮ ਬਾਜਵਾ ਦੀਆਂ 2024 ਵਿੱਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਬਾਰੇ ਜਾਣਕਾਰੀ ਦੇਵਾਂਗੇ।

Ranna Wich Dhanna-ਰੰਨਾਂ ਵਿੱਚ ਧੰਨਾ

ਸੋਨਮ ਬਾਜਵਾ ਇਸ ਆਉਣ ਵਾਲੀ ਫਿਲਮ ਵਿੱਚ ਦਿਲਜੀਤ ਅਤੇ ਸ਼ਹਿਨਾਜ਼ ਗਿੱਲ ਨਾਲ ਨਜ਼ਰ ਆਵੇਗੀ। ਪਹਿਲਾ ਵੀ ਇਹਨਾਂ ਤਿੰਨਾਂ ਦੀ ਜੋੜੀ ਨੂੰ “ਹੌਸਲਾ ਰੱਖ” ਫ਼ਿਲਮ ਵਿੱਚ ਬਹੁਤ ਪਸੰਦ ਕੀਤਾ ਗਿਆ ਸੀ।  ਇਸ ਫਿਲਮ ਦਾ ਪੋਸਟਰ ਵੀ ਰਿਲੀਜ ਹੋ ਚੁੱਕਾ ਹੈ।  ਸੋਨਮ ਇਸ ਫਿਲਮ ਨੂੰ ਲੈ ਕੇ ਬੜੀ ਖੁਸ ਹੈ।ਇਹ ਫਿਲਮ 2 ਅਕਤੂਬਰ 2024 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।

Kudi Haryane Val Di-ਕੁੜੀ ਹਰਿਆਣੇ ਵੱਲ ਦੀ

ਇਸ ਫਿਲਮ ਵਿੱਚ ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਲਵ ਸਟੋਰੀ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਇਹ ਫਿਲਮ ਜਲਦੀ ਹੀ ਸਿਨੇਮਿਆਂ ਵਿੱਚ ਰਿਲੀਜ਼ ਹੋ ਜਾਵੇਗੀ। ਇਸ ਫਿਲਮ ਦੇ ਡਾਇਰੈਕਟਰ ਰਾਕੇਸ਼ ਧਵਨ ਹਨ।  ਰਾਕੇਸ਼ ਧਵਨ ਦੀਆਂ ਫ਼ਿਲਮਾਂ ਹਾਸੇ ਵਾਲੀਆ ਸਟੋਰੀਆਂ ਲਈ ਮਸ਼ਹੂਰ ਹਨ। ਫਿਲਮ ਦੇ ਨਿਰਮਾਤਾ, ਪਵਨ ਗਿੱਲ, ਅਮਨ ਗਿੱਲ ਅਤੇ ਸੰਨੀ ਗਿੱਲ ਦਾ ਸਫਲ ਅਤੇ ਮਨੋਰੰਜਕ ਫਿਲਮਾਂ ਪੇਸ਼ ਕਰਨ ਦਾ ਰਿਕਾਰਡ ਹੈ। ਸੋਨਮ ਬਾਜਵਾ ਨੇ ਆਪਣੇ ਹਰਿਆਣੇ ਵਾਲੇ ਲੁੱਕ ਦੀਆਂ ਫੋਟੋ ਤੇ ਵੀਡੀਓ ਸ਼ੇਅਰ ਕੀਤੀਆਂ ਸਨ ਤੇ ਦਰਸ਼ਕਾਂ ਨੂੰ ਬਹੁਤ ਪਸੰਦ ਆਈਆ ਸਨ। ਇਸ ਫਿਲਮ ਦੀ ਸੂਟਿੰਗ ਵੀ ਪੂਰੀ ਹੋ ਚੁੱਕੀ ਹੈ।

Nikka Zaildar 4-ਨਿੱਕਾ ਜ਼ੈਲਦਾਰ 4

ਇਸ ਫਿਲਮ ਵਿੱਚ ਵੀ ਐਮੀ ਵਿਰਕ ਅਤੇ ਸੋਨਮ ਬਾਜਵਾ ਨਜਰ ਆਉਣਗੇ।  ਇਹ 27 ਸਤੰਬਰ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਿੱਕਾ ਜ਼ੈਲਦਾਰ 4 ਦੇ ਨਿਰਦੇਸ਼ਕ ਜਗਦੀਪ ਸਿੱਧੂ ਹਨ ਅਤੇ ਫਿਲਮ ਦਾ ਨਿਰਮਾਣ ਵਾਈਟ ਹਿੱਲ ਸਟੂਡੀਓਜ਼ ਦੁਆਰਾ ਕੀਤਾ ਗਿਆ ਹੈ। ਨਿਰਦੇਸ਼ਕ ਜਗਦੀਪ ਸਿੱਧੂ ਨੇ ਇਹ ਅਨਾਊਂਸ ਕੀਤਾ ਕਿ ਇਸ ਸਾਲ ਦੋ ਵੱਡੇ ਪੋਜੇਕਟ ਆ ਰਹੇ ਹਨ ਇੱਕ ਜੱਟ ਐਂਡ ਜੁਲੀਅਟ 3 ਅਤੇ ਇੱਕ ਨਿੱਕਾ ਜੈਲਦਾਰ 4 , ਇਹ ਦੋਨੋ ਫ਼ਿਲਮਾਂ ਤੋਂ ਬਹੁਤ ਵਧੀਆ ਕਮਾਈ ਦੀ ਉਮੀਦ ਹੈ। ਨਿਰਮਲ ਰਿਸ਼ੀ ਦੀ ਐਕਟਿੰਗ ਨੇ ਕਮਾਲ ਕੀਤਾ ਸੀ। ਸੋਨਮ ਬਾਜਵਾ ਤੇ ਐਮੀ ਵਿਰਕ ਦੀ ਜੋੜੀ ਨੂੰ ਵੀ ਦਰਸ਼ਕਾਂ ਵੱਲੋ ਬਹੁਤ ਪਸੰਦ ਕੀਤਾ ਜਾਂਦਾ ਹੈ।

ਤੁਸੀਂ ਇਹਨਾਂ ਫ਼ਿਲਮਾਂ ਵਿੱਚੋ ਕਿਹੜੀ ਫਿਲਮ ਦੀ ਉਡੀਕ ਕਰ ਰਹੇ ਹੋ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ।

Leave a Comment