Kuch Khattaa Ho Jaay Review : ਕਿਸ ਤਰਾਂ ਦੀ ਹੈ ਗੁਰੂ ਰੰਧਾਵਾ ਦੀ ਨਵੀ ਫਿਲਮ

Kuch Khattaa Ho Jaay Review

Kuch Khattaa Ho Jaay Review – ਗੁਰੂ ਰੰਧਾਵਾ ਦੀ ਫਿਲਮ “ਕੁਛ ਖੱਟਾ ਹੋ ਜਾਏ” ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਜੇਕਰ ਤੁਸੀਂ ਇਸ ਫਿਲਮ ਨੂੰ ਦੇਖਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਇਸ ਦਾ ਰਿਵਿਊ ਜਰੂਰ ਪੜ ਕੇ ਜਾਇਓ।

ਪੰਜਾਬੀ ਫਿਲਮਾਂ ਦੇ ਜ਼ਿਆਦਾਤਰ ਐਕਟਰ ਗਾਇਕ ਹਨ। ਗਾਇਕੀ ਵਿੱਚ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਫ਼ਿਲਮਾਂ ਵਿੱਚ ਜਰੂਰ ਹੱਥ ਅਜ਼ਮਾਉਂਦੇ ਹਨ। ਪੰਜਾਬੀ ਫਿਲਮਾਂ ਵੱਡੇ ਪੱਧਰ ‘ਤੇ ਬਣ ਰਹੀਆਂ ਹਨ, ਰਿਲੀਜ਼ ਹੋ ਰਹੀਆਂ ਹਨ ਅਤੇ ਕਾਰੋਬਾਰ ਵੀ ਚੰਗਾ ਕਰ ਰਹੀਆਂ ਹਨ। ਪਰ ਫਿਰ ਵੀ ਕੁੱਝ ਫ਼ਿਲਮਾਂ ਆਪਣਾ ਖਰਚਾ ਤੱਕ ਵੀ ਪੂਰਾ ਨਹੀਂ ਕਰ ਪਾਉਂਦੀਆਂ। ਕਾਰਨ ਇਹ ਹੋ ਜਾਂਦਾ ਹੈ ਕਿ ਗਾਇਕ ਚੰਗੇ ਹੁੰਦੇ ਹਨ , ਪਰ ਉਹ ਅਦਾਕਾਰੀ ਵਿੱਚ ਅਸਫਲ ਰਹਿੰਦੇ ਹਨ। ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਗਾਇਕ ਗੁਰੂ ਰੰਧਾਵਾ ਨੇ ਆਪਣੇ ਲਈ ਇੱਕ ਨਵਾਂ ਤਜਰਬਾ ਕੀਤਾ ਸੀ । ਉਸ ਨੇ ਪੰਜਾਬੀ ਫ਼ਿਲਮਾਂ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਦੀ ਬਜਾਏ ਹਿੰਦੀ ਫ਼ਿਲਮ ‘ਕੁਛ ਖੱਟਾ ਹੋ ਜਾਏ’ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਹਿੰਦੀ ਫ਼ਿਲਮਾਂ ਵਿੱਚ ਅਦਾਕਾਰ ਵਜੋਂ ਕਿਸਮਤ ਅਜ਼ਮਾਉਣ ਵਾਲੇ ਗੁਰੂ ਰੰਧਾਵਾ ਸਫ਼ਲ ਨਹੀਂ ਹੋਏ।
ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਨਾ ਤਾਂ ਕੋਈ ਰੌਣਕ ਹੈ ਅਤੇ ਨਾ ਹੀ ਉਤਸ਼ਾਹ ਹੈ। ਇਸ ਫਿਲਮ ਦੇ ਪ੍ਰੀਵਿਊ ਦੀ ਹਾਲਤ ਅਜਿਹੀ ਸੀ ਕਿ ਸਿਨੇਮਾ ਹਾਲ ‘ਚ ਸਿਰਫ 8-10 ਲੋਕ ਹੀ ਹੋਣਗੇ। ਇਸ ਨੂੰ ਦੇਖ ਕੇ ਲੱਗਦਾ ਸੀ ਕਿ ਫਿਲਮ ਨਿਰਮਾਤਾਵਾਂ ਅਤੇ ਨਿਰਦੇਸ਼ਕ ਦੀ ਅਜਿਹੀ ਕੀ ਮਜਬੂਰੀ ਸੀ?

ਫਿਲਮ ਦੀ ਸਟੋਰੀ ਕਿਵੇਂ ਸੀ ?

ਫਿਲਮ ਦੀ ਸਟੋਰੀ ਹੀ ਅਸਲ ਵਿੱਚ ਘਸੀ ਪਿਟੀ ਹੈ । ਗੁਰੂ ਰੰਧਾਵਾ ਭਾਵ ਹੀਰ ਵਿਆਹ ਨਹੀਂ ਕਰਨਾ ਚਾਹੁੰਦਾ ਪਰ ਉਸਦੇ ਦਾਦਾ ਅਨੁਪਮ ਖੇਰ ਨੂੰ ਪੋਤਾ ਜਾਂ ਪੋਤੀ ਚਾਹੀਦੀ ਹੈ। ਸਈ ਆਈਏਐਸ ਬਣਨਾ ਚੁਹੰਦੀ ਹੈ ਪਰ ਉਸ ਦੀ ਛੋਟੀ ਭੈਣ ਦਾ ਵਿਆਹ ਹੋਣਾ ਹੈ, ਤਾਂ ਉਹ ਆਪਣੀ ਵੱਡੀ ਭੈਣ ਦੇ ਵਿਆਹ ਤੋਂ ਪਹਿਲਾਂ ਕਿਵੇਂ ਵਿਆਹ ਕਰਵਾ ਸਕਦੀ ਹੈ? ਅਜਿਹੀ ਸਥਿਤੀ ਵਿੱਚ ਗੁਰੂ ਅਤੇ ਸਈ ਇੱਕ ਸਮਝੌਤਾ ਕਰਦੇ ਹਨ ਅਤੇ ਵਿਆਹ ਕਰਵਾ ਲੈਂਦੇ ਹਨ। ਫਿਰ ਸਈ ਗਰਭਵਤੀ ਹੋਣ ਦਾ ਢੌਂਗ ਕਰਦੀ ਹੈ ਤਾਂ ਤੁਸੀਂ ਸਮਝ ਗਏ ਹੋਵੋਗੇ। ਭਾਂਡਾ ਫਟਦਾ ਹੈ, ਦਾਦਾ ਜੀ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਅਤੇ ਫਿਰ ਸਾਰਾ ਉਹੀ ਡਰਾਮਾ ਹੁੰਦਾ ਹੈ ਜੋ ਅਸੀਂ ਕਈ ਫਿਲਮਾਂ ਵਿੱਚ ਦੇਖਿਆ ਹੈ। ਫਿਲਮ ਦੀ ਕਹਾਣੀ ਤਿੰਨ ਲੋਕਾਂ ਨੇ ਮਿਲ ਕੇ ਲਿਖੀ ਹੈ ਅਤੇ ਲੱਗਦਾ ਹੈ ਕਿ ਤਿੰਨਾਂ ਨੇ ਹੀ ਇੱਕ ਦੂਜੇ ਦੇ ਸਿਰ ਦੇ ਕੰਮ ਛੱਡ ਦਿੱਤਾ ਨਹੀਂ ਤਾਂ ਤਿੰਨ ਜਣੇ ਇੰਨੀ ਬੇਕਾਰ ਫਿਲਮ ਨਹੀਂ ਲਿਖ ਸਕਦੇ ਸਨ।

ਸਿਰਫ ਅਨੁਪਮ ਖੇਰ ਦਾ ਰੋਲ ਠੀਕ ਸੀ

ਇਸ ਫ਼ਿਲਮ ਵਿੱਚ ਗੁਰੂ ਰੰਧਾਵਾ ਨੇ ਹੀਰ ਦਾ ਕਿਰਦਾਰ ਨਿਭਾਇਆ ਹੈ। ਉਸਦੀ ਮੁਸਕਰਾਹਟ ਬਹੁਤ ਮਨਮੋਹਕ ਹੈ ਪਰ ਉਸਨੂੰ ਅਜੇ ਵੀ ਆਪਣੀ ਅਦਾਕਾਰੀ ਵਿੱਚ ਬਹੁਤ ਸੁਧਾਰ ਕਰਨ ਦੀ ਲੋੜ ਹੈ। ਫਿਲਮ ‘ਚ ਸਈ ਮਾਂਜਰੇਕਰ ਨੇ ਈਰਾ ਦਾ ਕਿਰਦਾਰ ਨਿਭਾਇਆ ਸੀ। ਸਲਮਾਨ ਖਾਨ ਨਾਲ ਫਿਲਮ ‘ਦਬੰਗ 3’ ‘ਚ ਕੰਮ ਕਰਨ ਤੋਂ ਬਾਅਦ ਅਜੇ ਤੱਕ ਉਸ ਨੂੰ ਚੰਗੇ ਮੌਕੇ ਨਹੀਂ ਮਿਲੇ ਹਨ ਤਾਂ ਉਸ ਲਈ ਜ਼ਰੂਰੀ ਹੈ ਕਿ ਉਹ ਥੋੜਾ ਆਤਮ ਨਿਰੀਖਣ ਕਰੇ ਅਤੇ ਆਪਣੀ ਅਦਾਕਾਰੀ ਤੇ ਧਿਆਨ ਦੇਵੇ। ਇਸ ਫਿਲਮ ਦੀ ਸਾਰੀ ਜ਼ਿੰਮੇਵਾਰੀ ਅਨੁਪਮ ਖੇਰ ਦੇ ਮੋਢਿਆਂ ‘ਤੇ ਹੈ। ਜਿਸ ਤਰ੍ਹਾਂ ਅਨੁਪਮ ਖੇਰ ਅਕਸਰ ਕਹਿੰਦੇ ਹਨ ਕਿ ਉਹ ਹਰ ਫਿਲਮ ਨੂੰ ਨਵੇਂ ਕਲਾਕਾਰਾਂ ਵਾਂਗ ਕਰਦੇ ਹਨ, ਉਸੇ ਤਰ੍ਹਾਂ ਦੀ ਮਿਹਨਤ ਇਸ ਫਿਲਮ ‘ਚ ਦੇਖਣ ਨੂੰ ਮਿਲੀ। ਹੀਰ ਦੇ ਦਾਦੇ ਦੀ ਭੂਮਿਕਾ ਵਿਚ ਉਸ ਦੇ ਕਿਰਦਾਰ ਜਬਰਦਸਤ ਸੀ । ਚਾਵਲਾ ਪਰਿਵਾਰ ਦੇ ਮੈਂਬਰਾਂ ਵਿੱਚੋਂ ਇਲਾ ਅਰੁਣ, ਅਤੁਲ ਸ੍ਰੀਵਾਸਤਵ, ਪਰਿਤੋਸ਼ ਤ੍ਰਿਪਾਠੀ, ਪਰੇਸ਼ ਗਨਾਤਰਾ ਦਾ ਕੰਮ ਵੀ ਪ੍ਰਭਾਵਸ਼ਾਲੀ ਰਿਹਾ ਹੈ।

ਡਾਇਲੋਗ ਤੇ ਐਕਟਿੰਗ

ਗੁਰੂ ਰੰਧਾਵਾ ਦੀ ਐਕਟਿੰਗ ਵਧੀਆ ਨਹੀਂ ਸੀ । ਉਹ ਪੰਜਾਬੀ ਗਾਇਕ ਹੈ ਅਤੇ ਪੰਜਾਬੀ ਟੱਚ ਹੈ ਪਰ ਡਾਇਲਾਗ ਡਿਲੀਵਰੀ ਬਹੁਤ ਖਰਾਬ ਸੀ । ਕੁੜੀਆਂ ਉਸ ਦੀ ਖੂਬਸੂਰਤੀ ਕਾਰਨ ਉਸ ਨੂੰ ਪਸੰਦ ਕਰਦੀਆਂ ਹਨ। ਇਸ ਫਿਲਮ ਤੋਂ ਬਾਅਦ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਘੱਟ ਸਕਦੀ ਹੈ। ਸਈ ਮਾਂਜਰੇਕਰ ਚੰਗੀ ਲੱਗਦੀ ਹੈ ਪਰ ਉਹ ਇਕੱਲੀ ਫਿਲਮ ਨੂੰ ਨਹੀਂ ਕਲਾ ਸਕਦੀ ਸੀ। ਅਨੁਪਮ ਖੇਰ ਨੇ ਇਹ ਫਿਲਮ ਕਿਉਂ ਕੀਤੀ ਇਹ ਸਮਝ ਤੋਂ ਬਾਹਰ ਹੈ। ਬਾਕੀ ਕਲਾਕਾਰਾਂ ਤੋਂ ਕੋਈ ਖਾਸ ਕੰਮ ਨਹੀਂ ਲਿਆ ਗਿਆ ਕਿਉਂਕਿ ਫਿਲਮ ਦੀ ਸਕ੍ਰਿਪਟ ਹੀ ਖਰਾਬ ਸੀ।

ਮਨੋਰੰਜਨ ਵੀ ਨਹੀਂ ਕਰ ਸਕੀ ਫਿਲਮ

ਜੇਕਰ ਤੁਸੀਂ ਸਿਨੇਮਾ ਪ੍ਰੇਮੀ ਹੋ ਤਾਂ ਇਸ ਨੂੰ ਦੇਖਣ ਦੀ ਹਿੰਮਤ ਨਾ ਕਰੋ। ਤੁਹਾਡਾ ਸਿਨੇਮਾ ਅਤੇ ਅਦਾਕਾਰੀ ਵਿੱਚ ਵਿਸ਼ਵਾਸ਼ ਟੁੱਟ ਜਾਵੇਗਾ। ਗੁਰੂ ਰੰਧਾਵਾ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਫਿਲਮ ਨੂੰ ਦੇਖਣਗੇ ਅਤੇ ਦੁਬਾਰਾ ਕੰਮ ਨਾ ਕਰਨ ਦਾ ਫੈਸਲਾ ਕਰਨਗੇ। ਜੇਕਰ ਤੁਸੀਂ ਕਹਾਣੀ, ਅਦਾਕਾਰੀ, ਭਾਵਨਾ ਜਾਂ ਮਨੋਰੰਜਨ ਲਈ ਕਿਸੇ ਫਿਲਮ ‘ਤੇ ਜਾਂਦੇ ਹੋ, ਤਾਂ ਇਸ ਨੂੰ ਨਾ ਹੀ ਦੇਖੋ। ਇਸ ਦੀ ਬਜਾਇ ਕੋਈ ਆਪਸ ਵਿੱਚ ਪਾਰਟੀ ਕਰ ਲਓ।
ਇਹ ਸੀ ਦਰਸ਼ਕਾਂ ਦਾ ਫਿਲਮ ਦੇ ਪ੍ਰਤੀ ਰਿਵਿਉ . ਬਾਕੀ ਤੁਸੀਂ ਵੀ ਕੁਮੈਂਟ ਕਰਕੇ ਆਪਣੇ ਵਿਚਾਰ ਲਿਖ ਸਕਦੇ ਹੋ.

Leave a Comment