Johnny Sins Bhavna Chauhan : ਜੌਨੀ ਸਿੰਸ ਨਾਲ ਐਂਡ ਬਣਾ ਕੇ ਬੁਰੀ ਫਸੀ ਭਾਵਨਾ ਚੌਹਾਨ

Johnny Sins Bhavna Chauhan

ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਹਮੇਸ਼ਾ ਹੀ ਕੁਝ ਅਜਿਹਾ ਕਰਦੇ ਰਹਿੰਦੇ ਹਨ ਜਿਸ ਨਾਲ ਉਹ ਚਰਚਾ ‘ਚ ਰਹਿਣ ਦੇ ਨਾਲ-ਨਾਲ ਵਿਵਾਦਾਂ ‘ਚ ਵੀ ਘਿਰ ਜਾਂਦੇ ਹਨ।
ਇੱਕ ਵਿਗਿਆਪਨ ਵਿੱਚ ਰਣਵੀਰ ਸਿੰਘ ਨੂੰ ਜੌਨੀ ਸਿੰਸ ਦੇ ਨਾਲ ਦੇਖ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਖੁੱਲੀਆ ਰਹੀ ਗਈਆਂ ਹਨ ।ਅਭਿਨੇਤਾ ਜੌਨੀ ਸਿਨਸ ਨੇ ਸੈਕਸ ਅਵੇਅਰਨੈਸ ਲਈ ਰਣਵੀਰ ਸਿੰਘ ਦਾ ਨਾਲ ਇੱਕ ਵਿਗਿਆਪਨ ਕੀਤਾ ਸੀ।ਟੀਵੀ ਅਦਾਕਾਰਾ ਰਸ਼ਮੀ ਦੇਸਾਈ ਵੀ ਰਣਵੀਰ ਸਿੰਘ ਦੇ ਇਸ ਇਸ਼ਤਿਹਾਰ ਤੋਂ ਕਾਫੀ ਨਾਰਾਜ਼ ਸੀ। ਇਸ ਵਿਗਿਆਪਨ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਦੋਵਾਂ ਅਦਾਕਾਰਾਂ ਦੇ ਨਾਲ ਇਸ ਵਿਗਿਆਪਨ ਵਿੱਚ ਟੀਵੀ ਅਦਾਕਾਰਾ ਭਾਵਨਾ ਚੌਹਾਨ ਵੀ ਨਜ਼ਰ ਆਈ ਸੀ।

ਭਾਵਨਾ ਚੌਹਾਨ ਨੇ ਦੱਸਿਆ ਆਪਣਾ ਪੱਖ

ਇਸ ਵਿਗਿਆਪਨ ਕਰਕੇ ਭਾਵਨਾ ਚੌਹਾਨ ਨੂੰ ਸੋਸਲ ਮੀਡੀਆ ਤੇ ਬੁਰੇ ਭਲੇ ਕੁਮੈਂਟ ਆ ਰਹੇ ਹਨ। ਇਸ ਬਾਰੇ ਭਾਵਨਾ ਚੌਹਾਨ ਨੇ ਖੁਲਾਸਾ ਕੀਤਾ ਕਿ ਪਹਿਲਾਂ ਉਹ ਸੋਚਦੀ ਸੀ ਕਿ ਉਹ ਜੌਨ ਸੀਨਾ ਨਾਲ ਕੰਮ ਕਰਨ ਜਾ ਰਹੀ ਹੈ। ਇੰਡੀਆ ਟੂਡੇ ਨਾਲ ਗੱਲ ਕਰਦੇ ਹੋਏ ਭਾਵਨਾ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਮੈਂ ਨਾਮ ਗਲਤ ਕਿਉਂ ਪੜ੍ਹਿਆ। ਪਰ ਜ਼ਰਾ ਸੋਚੋ, ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜੌਨੀ ਅਜਿਹੇ ਵਿਗਿਆਪਨ ਦਾ ਹਿੱਸਾ ਬਣੇਗਾ। ਮੈਂ ਸੋਚਿਆ ਕਿ ਭਾਰਤ ਵਿੱਚ ਪਹਿਲਵਾਨ ਬਹੁਤ ਕੰਮ ਕਰਦੇ ਹਨ ਅਤੇ ਇਸ ਲਈ ਮੈਂ ਇਹ ਸੋਚਣਾ ਮੂਰਖਤਾ ਸੀ ਕਿ ਇਹ ਜੌਨ ਸੀਨਾ ਹੋਵੇਗਾ। ਵਿਗਿਆਪਨ ਦੀ ਸ਼ੂਟਿੰਗ ਸਮੇ ਹੀ ਮੈਨੂੰ ਪਤਾ ਲੱਗਾ ਕਿ ਇਹ ਜੌਨੀ ਸਿੰਸ ਸੀ।

ਭਾਵਨਾ ਚੌਹਾਨ ਨੇ ਇਸ ਵਿਗਿਆਪਨ ਨੂੰ ਲੈ ਕੇ ਜੋ ਨਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਸੀ, ਉਸ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਪ੍ਰੋਫੈਸ਼ਨਲ ਹਨ ਅਤੇ ਅਜਿਹੀਆਂ ਚੀਜ਼ਾਂ ਦੇ ਪ੍ਰਭਾਵ ਨੂੰ ਸਮਝਦੇ ਹਨ। ਉਸ ਨੇ ਦੱਸਿਆ ਕਿ ਵਿਗਿਆਪਨ ਦੀ ਅਸਲੀ ਸਕ੍ਰਿਪਟ ਜ਼ਿਆਦਾ ਮਜ਼ੇਦਾਰ ਸੀ ਪਰ ਉਸ ਨੇ ਇਸ ਨੂੰ ਬਦਲ ਦਿੱਤਾ। ਉਸ ਅਨੁਸਾਰ, ਉਸ ਦਾ ਇਰਾਦਾ ਹਮੇਸ਼ਾ ਇਸ ਵਿਗਿਆਪਨ ਨੂੰ ਕਿਸੇ ਟੀਵੀ ਸ਼ੋਅ ਦੇ ਆਮ ਸੀਨ ਵਾਂਗ ਬਣਾਉਣ ਦਾ ਰਿਹਾ ਹੈ ਤਾਂ ਜੋ ਹਰ ਕੋਈ ਇਸ ਨੂੰ ਘਰ ਬੈਠੇ ਆਰਾਮ ਨਾਲ ਪਰਿਵਾਰ ਸਮੇਤ ਦੇਖ ਸਕੇ। ਭਾਵਨਾ ਚੌਹਾਨ ਨੇ ਆਪਣੇ ਇੰਸਟਾਗ੍ਰਾਮ ਤੇ ਇਸ ਐਡ ਦੀ ਵੀਡੀਓ ਵੀ ਪੋਸਟ ਕੀਤੀ ਹੈ।

Leave a Comment