Diljeet Dosanjh Images : ਦਿਲਜੀਤ ਤੇ ਇਸ ਬੋਲੀਵੁੱਡ ਐਕਟਰਸ ਦੀਆਂ ਰੋਮਾਂਟਿਕ ਫੋਟੋ ਵਾਇਰਲ

Diljeet Dosanjh Images : ਕਿਸਮਤ ਹੋਵੇ ਤਾ ਪੰਜਾਬੀ ਫਿਲਮ ਇੰਡਸਟਰੀ ਦੇ ਦਿਲਜੀਤ ਦੋਸਾਂਝ ਵਰਗੀ ਹੋਵੇ,ਚਾਹੇ ਦਿਲਜੀਤ ਦੀ ਲਾਇਵ ਪ੍ਰਫਾਰਮੈਂਨਸ ਹੋਵੇ, ਗੀਤ ਹੋਵੇ ਜਾਂ ਕੋਈ ਫਿਲਮ ਹੋਵੇ ਪਹਿਲਾ ਹੀ ਸੁਪਰ ਹਿੱਟ ਹੋ ਜਾਂਦੀ ਹੈ। ਦਿਲਜੀਤ ਨੇ ਆਪਣੀ ਕਾਮਯਾਬੀ ਨਾਲ ਪੂਰੇ ਪੰਜਾਬ ਅਤੇ ਪੱਗ ਦੀ ਪਹਿਚਾਣ ਬਣਾ ਰੱਖੀ ਹੈ। ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਦਿਲਜੀਤ ਨੇ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਨਾਲ ਆਪਣੀਆਂ ਫੋਟੋ ਸ਼ੇਅਰ ਕੀਤੀਆਂ ਹਨ। ਇਹ ਅਭਿਨੇਤਰੀ 43 ਸਾਲ ਦੀ ਕਰੀਨਾ ਕਪੂਰ ਹੈ। ਕੁਝ ਦਿਨ ਪਹਿਲਾਂ ਬਾਲੀਵੁੱਡ ਫਿਲਮ ‘ਕਰੂ’ ਦਾ ਆਫੀਸ਼ੀਅਲ ਟੀਜ਼ਰ ਰਿਲੀਜ਼ ਹੋਇਆ ਹੈ।

ਫਿਲਮ ਦੀ ਰਿਲੀਜ਼ ਤੋਂ ਪਹਿਲਾਂ, ਦਿਲਜੀਤ ਨੇ ਆਪਣੀਆਂ ਤਾਜ਼ਾ ਰੋਮਾਂਟਿਕ ਫੋਟੋਆਂ ਸ਼ੇਅਰ ਕਰਕੇ ਸੋਸਲ ਮੀਡੀਆ ਤੇ ਅੱਗ ਲਗਾ ਰੱਖੀ ਹੈ। ਜਨਤਾ ਵੀ ਇੰਸਟਾਗ੍ਰਾਮ ਤੇ ਫਿਰ ਧੜਾ ਧੜੀ ਕੁਮੈਂਟ ਕਰ ਰਹੀ ਹੈ।

ਤਸਵੀਰਾਂ ਵਿੱਚ ਦਿਲਜੀਤ ਤੇ ਕਰੀਨਾ ਕਪੂਰ ਰੋਮਾਂਟਿਕ ਪੋਜ਼ ਵਿੱਚ ਨਜ਼ਰ ਆ ਰਹੇ ਸਨ। ਦੋਨਾਂ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਹਨ।

ਦਿਲਜੀਤ ਦੋਸਾਂਝ ਨੇ ਫੋਟੋ ਪੋਸਟ ਕਰਕੇ ਨਾਲ ਲਿਖਿਆ ਵੀ ਹੈ ਕਿ , ‘ਤੇਰਾ ਨੀ ਮੈਂ ਤੇਰਾ ਲਵਰ”। ਇਸ ਦੇ ਨਾਲ ਕਰੀਨਾ ਕਪੂਰ ਨੂੰ ਵੀ ਟੈਗ ਕੀਤਾ ਹੈ। ਇਹ ਤਸਵੀਰਾਂ ‘ਕ੍ਰੂ’ ਦੇ ਸੈੱਟ ਤੋਂ ਲਈਆਂ ਗਈਆਂ ਹਨ।
ਫੈਨਜ਼ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕਰ ਰਹੇ ਹਨ। ਇੱਕ ਯੂਜ਼ਰ ਨੇ ਕੁਮੈਂਟ ਕੀਤਾ ਹੈ ਕਿ “ਜੇ ਕਿਸਮਤ ਹੋਵੇ ਤਾ ਤੁਹਾਡੇ ਵਰਗੀ ।”
ਇੱਕ ਕਹਿੰਦਾ “ਇੰਸਟਾਗ੍ਰਾਮ ਅੱਜ ਹੈਂਗ ਹੋਣ ਵਾਲਾ ਹੈ,” ਇੱਕ ਨੇ ਕਿਹਾ “ਕਰੀਨਾ ਆਪਣੇ ਡਰੀਮ ਬੁਆਏ ਨਾਲ।” ਇਸ ਤੋਂ ਇਲਾਵਾ ਫਾਇਰ ਐਂਡ ਲਵ ਨਾਲ ਉਨ੍ਹਾਂ ਦੀ ਕੈਮਿਸਟਰੀ ਨੂੰ ਵੀ ਕਈ ਲੋਕ ਕਾਫੀ ਪਸੰਦ ਕਰ ਰਹੇ ਹਨ।

ਭਾਰਤ ਦੇ ਸੱਬ ਦੇ ਵੱਡੇ ਵਿਆਹ ਵਿੱਚ ਕਰਨਗੇ ਪ੍ਰਫਾਰਮੈਂਸ

ਇਕ ਪਾਸੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਸੀਐਮਡੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਫੰਕਸ਼ਨ 1 ਮਾਰਚ ਤੋਂ ਜਾਮਨਗਰ, ਗੁਜਰਾਤ ਵਿੱਚ ਸ਼ੁਰੂ ਹੋ ਗਏ ਹਨ। ਤਿੰਨ ਦਿਨ ਚੱਲਣ ਵਾਲੇ ਇਸ ਸਮਾਰੋਹ ਲਈ ਦੇਸ਼-ਵਿਦੇਸ਼ ਤੋਂ ਮਹਿਮਾਨ ਜਾਮਨਗਰ ਪਹੁੰਚ ਰਹੇ ਹਨ। ਬਾਲੀਵੁੱਡ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਵੀ ਸ਼ਨੀਵਾਰ ਸਵੇਰੇ ਜਾਮਨਗਰ ਪਹੁੰਚ ਗਏ। ਇਸ ਦੌਰਾਨ ਦਿਲਜੀਤ ਦੋਸਾਂਝ ਚਿੱਟੇ ਕੁੜਤੇ ਅਤੇ ਲਾਲ ਰੰਗ ਦੀ ਪੱਗ ਵਿੱਚ ਡੈਸ਼ਿੰਗ ਅੰਦਾਜ਼ ਵਿੱਚ ਨਜ਼ਰ ਆਏ ਹਨ। ਦਿਲਜੀਤ ਦੋਸਾਂਝ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਸੈਰੇਮਨੀ ਵਿੱਚ ਪਰਫਾਰਮ ਕਰਨਗੇ

ਤੁਹਾਨੂੰ ਦਿਲਜੀਤ ਦਾ ਇਹ ਅੰਦਾਜ ਕਿਵੇਂ ਲੱਗਿਆ ਆਪਣੇ ਕੁਮੈਂਟ ਕਰਕੇ ਦੱਸੋ।

Leave a Comment