Dev Kharoud New Movie : ਦੇਵ ਖਰੋੜ ਬਣੇਗਾ ਅਰਜੁਨ ਵੈਲੀ, ਆ ਰਹੀ ਹੈ ਨਵੀਂ ਫਿਲਮ, ਤੁਸੀਂ ਵੀ ਦੇਖੋ ਪੋਸਟਰ

Dev Kharoud New Movie

Dev Kharoud New Movie : ਪਿਛਲੇ ਦਿਨੀ “ਐਨੀਮਲ”ਫਿਲਮ ਬਹੁਤ ਚਰਚਾ ਵਿੱਚ ਰਹੀ ਹੈ , ਇਸ ਫਿਲਮ ਦੇ ਗੀਤ ਅਰਜੁਨ ਵੈਲੀ ਵੀ ਬਹੁਤ ਚਰਚਾ ਵਿੱਚ ਰਿਹਾ ਹੈ। ਇਸ ਗੀਤ ਤੋਂ ਬਾਅਦ ਅਸਲੀ ਅਰਜੁਨ ਬਾਰੇ ਬਹੁਤ ਸਾਰੇ ਟੀਵੀ ਚੈਨਲਾਂ ਦੇ ਰਿਪੋਰਟਾਂ ਨੇ ਆਪਣੀਆਂ ਆਪਣੀਆਂ ਰਿਪੋਰਟਾਂ ਦਿੱਤੀਆਂ ਹਨ।

ਇਸੇ ਅਰਜੁਨ ਵੈਲੀ ਤੇ ਇਕ ਫਿਲਮ ਬਣ ਰਹੀ ਹੈ। ਪੋਲੀਵੁੱਡ ਤੜਕਾ ਤੁਹਾਡੇ ਨਾਲ ਅਰਜੁਨ ਵੈਲੀ ਫਿਲਮ ਬਾਰੇ ਅਪਡੇਟ ਲੈ ਕੇ ਆਇਆ ਹੈ। ਮਸ਼ਹੂਰ ਪੰਜਾਬੀ ਅਦਾਕਾਰ ਦੇਵ ਖਰੌੜ ਦੇ ਪ੍ਰਸ਼ੰਸਕਾਂ ਲਈ ਖਾਸ ਖਬਰ ਹੈ। ਇਹ ਖਬਰ ਦੇਵ ਖਰੌੜ ਦੀ ਆਉਣ ਵਾਲੀ ਫਿਲਮ ਨਾਲ ਸਬੰਧਤ ਹੈ। ਇਸ ਫਿਲਮ ਦਾ ਨਾਂ ‘ਅਰਜਨ ਵੇਲੀ’ ਹੈ। ਇਸ ਫਿਲਮ ਦਾ ਪਹਿਲਾ ਪੋਸਟਰ ਇਸ ਫਿਲਮ ਦੇ ਮੇਕਰਸ ਨੇ ਸ਼ੇਅਰ ਕੀਤਾ ਹੈ। ਦੇਵ ਖਰੌੜ ਨੇ ਇਸ ਫਿਲਮ ਦਾ ਪਹਿਲਾ ਪੋਸਟਰ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਤੁਸੀਂ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਵੀ ਇਸ ਪੋਸਟਰ ਨੂੰ ਦੇਖ ਸਕਦੇ ਹੋ

ਅਰਜੁਨ ਵੈਲੀ ਦੀ ਸਟਾਰਕਾਸਟ

ਇਸ ਫਿਲਮ ‘ਚ ਅਸੀਂ ਦੇਵ ਖਰੌੜ ਨੂੰ ਅਰਜਨ ਵੇਲੀ ਦਾ ਕਿਰਦਾਰ ਨਿਭਾਉਂਦੇ ਹੋਏ ਦੇਖਾਂਗੇ। ਬਾਕੀ ਸਟਾਰ ਕਾਸਟ ਬਾਰੇ ਮੇਕਰਸ ਨੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਹੈ। ਜਦੋਂ ਵੀ ਸਾਨੂੰ ਇਸ ਬਾਰੇ ਅਪਡੇਟ ਮਿਲੇਗੀ ਅਸੀਂ ਤੁਹਾਨੂੰ ਦੱਸਾਂਗੇ। ਇਸ ਫਿਲਮ ਦੇ ਹੋਰ ਕ੍ਰੈਡਿਟ ਦੀ ਗੱਲ ਕਰੀਏ ਤਾਂ ‘ਅਰਜਨ ਵੇਲੀ’ ਗੁਰਪ੍ਰੀਤ ਸਹਿਜੀ ਦੁਆਰਾ ਲਿਖੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੂੰ ਮਨਦੀਪ ਬੈਨੀਪਾਲ ਨੇ ਡਾਇਰੈਕਟ ਕੀਤਾ ਹੈ ਜੋ ਪਹਿਲਾਂ ਦੇਵ ਖਰੌੜ ਨਾਲ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ, ਇਸ ਫਿਲਮ ਨੂੰ ਵਿਵੇਕ ਓਹਰੀ ਅਤੇ ਸੰਚਿਤ ਓਹਰੀ ਦੁਆਰਾ ਨਿਰਮਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ‘ਅਰਜਨ ਵੇਲੀ’ ਫਿਲਮ ਦਿ ਹੇਮਨ ਮੂਵੀ ਮੇਕਰਸ ਦੁਆਰਾ ਪੇਸ਼ ਕੀਤੀ ਗਈ ਹੈ।

‘ਬਲੈਕੀਆ 2’ ਹੋਵੇਗੀ 8 ਮਾਰਚ ਨੂੰ ਰਿਲੀਜ

Dev Kharoud New Movie Blackia 2 : ਦੇਵ ਖਰੌੜ ਦੀ ਫ਼ਿਲਮ ‘ਬਲੈਕੀਆ 2’ ਦੀ ਵੀ ਅਗਲੇ ਮਹੀਨੇ ਰਿਲੀਜ਼ ਹੋਵੇਗੀ। ‘ਬਲੈਕੀਆ 2’ ਫ਼ਿਲਮ 8 ਮਾਰਚ 2024 ਨੂੰ ਸਿਨੇਮਾਘਰਾ ‘ਚ ਰਿਲੀਜ਼ ਹੋਵੇਗੀ।

ਇਸ ਫਿਲਮ ਵਿੱਚ ਦੇਵ ਧਰਮਿੰਦਰ ਵਰਗੇ ਨਜਰ ਆ ਰਹੇ ਹਨ। 70 ਦੇ ਦਹਾਕਿਆਂ ਵਾਂਗ ਦੇਵ ਖਰੋੜ ਬੈਲਬੋਟਮ ਪੈਂਟ ਪਹਿਨੇ ਨਜ਼ਰ ਆਉਂਦੇ ਹੁੰਦੇ ਸੀ। ‘ਬਲੈਕੀਆ 2’ ਤੋਂ ਵੀ ਦੇਵ ਖਰੋੜ ਨੂੰ ਬਹੁਤ ਉਮੀਦਾਂ ਹਨ।

ਪੋਲੀਵੁੱਡ ਤੜਕਾ ਦੀ ਟੀਮ ਵੱਲੋ ਦੇਵ ਖਰੋੜ ਨੂੰ ਦੋਨਾਂ ਫ਼ਿਲਮਾਂ ਲਈ ਬਹੁਤ ਬਹੁਤ ਸ਼ੁੱਭ ਇੱਛਾਵਾਂ।

Leave a Comment