Boo Main Dargi : ਭੂਤਾਂ ਵਾਲੀ ਇਹ ਕਾਮੇਡੀ ਪੰਜਾਬੀ ਫਿਲਮ 1 ਮਾਰਚ ਨੂੰ ਹੋਵੇਗੀ ਰਿਲੀਜ, ਪੜੋ ਕਿਉਂ ਹੋਵੇਗੀ ਖਾਸ

Boo Main Dargi : ਭੂਤਾਂ ਵਾਲੀ ਇਹ ਕਾਮੇਡੀ ਪੰਜਾਬੀ ਫਿਲਮ 1 ਮਾਰਚ ਨੂੰ ਹੋਵੇਗੀ ਰਿਲੀਜ, ਪੜੋ ਕਿਉਂ ਹੋਵੇਗੀ ਖਾਸ

ਪੋਲੀਵੁੱਡ ਤੜਕਾ ਵਿੱਚ ਅੱਜ ਅਸੀਂ ਰੋਸ਼ਨ ਪ੍ਰਿੰਸ ਦੇ ਫੈਨਸ ਲਈ ਅਪਡੇਟ ਲੈ ਕੇ ਆਏ ਹਾਂ। ਇਹ ਅਪਡੇਟ ਰੌਸ਼ਨ ਪ੍ਰਿੰਸ ਦੀ ਆਉਣ ਵਾਲੀ ਪੰਜਾਬੀ ਫਿਲਮ ਨਾਲ ਸਬੰਧਤ ਹੈ। ਇਸ ਫਿਲਮ ਦਾ ਨਾਂ ‘ਬੂਅ ਮੈਂ ਡਰਗੀ’ ਹੈ। ਇਸ ਫਿਲਮ ਦਾ ਟ੍ਰੇਲਰ ਵ੍ਹਾਈਟ ਹਿੱਲ ਮਿਊਜ਼ਿਕ ਦੇ ਆਫੀਸ਼ੀਅਲ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਲੋਕ ਇਸ ਟਰੇਲਰ ਨੂੰ ਕਾਫੀ ਪਸੰਦ ਕਰ ਰਹੇ ਹਨ। ਫਿਲਮ ਦੇ ਨਾਮ ਤੋਂ ਤੁਹਾਨੂੰ , ਇਹ ਫਿਲਮ ਇੱਕ ਡਰਾਵਣੀ ਕਾਮੇਡੀ ਫਿਲਮ ਹੈ। ਸੱਭ ਤੋਂ ਪਹਿਲਾ ਤੁਸੀਂ ਟ੍ਰੇਲਰ ਦੇਖੋ ਫਿਰ ਫਿਲਮ ਬਾਰੇ ਗੱਲਬਾਤ ਕਰਦੇ ਹਾਂ।

ਲੋਕ ਇਸ ਟ੍ਰੇਲਰ ਨੂੰ ਪਸੰਦ ਕਰ ਰਹੇ ਹਨ ਅਤੇ ਇਸ ਫਿਲਮ ਦੇ ਨਾਲ ਡਰਾਉਣੀ ਕਾਮੇਡੀ ਦੇਖਣ ਲਈ ਉਤਸ਼ਾਹਿਤ ਹਨ। ਅਸੀਂ ਇਸ ਟ੍ਰੇਲਰ ਵਿੱਚ ਦੇਖ ਸਕਦੇ ਹਾਂ ਕਿ ਨਿਸ਼ਾ ਬਾਨੋ ਇਸ ਫਿਲਮ ਵਿੱਚ ਭੂਤ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਨਿਸ਼ਾ ਬਾਨੋ ਦੇ ਕਰੀਅਰ ਵਿੱਚ ਇਹ ਪਹਿਲੀ ਵਾਰ ਹੈ। ਇਸ ਲਈ ਉਸਦੇ ਪ੍ਰਸ਼ੰਸਕ ਵੀ ਇਸ ਫਿਲਮ ਨੂੰ ਸਿਨੇਮਾ ਹਾਲਾਂ ਵਿੱਚ ਦੇਖਣ ਲਈ ਬਹੁਤ ਉਤਸੁਕ ਹਨ। ‘ਬੂਅ ਮੈਂ ਡਰਗੀ’ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਅਸੀਂ ਰੋਸ਼ਨ ਪ੍ਰਿੰਸ ਅਤੇ ਈਸ਼ਾ ਰਿਖੀ ਨੂੰ ਇੱਕ ਦੂਜੇ ਦੇ ਉਲਟ ਮੁੱਖ ਭੂਮਿਕਾਵਾਂ ਨਿਭਾਉਂਦੇ ਦੇਖਾਗੇ । ਇਹ ਫਿਲਮ 1 ਮਾਰਚ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਲਗੇਗੀ। ਇਹ ਫਿਲਮ ਲੋਕਡਾਉਂਨ ਵੇਲੇ ਦੀ ਕਿਸੇ ਕਾਰਨਾਂ ਕਰਕੇ ਰੁਕੀ ਸੀ , ਪਰ ਹੁਣ ਇਸ ਦੇ ਰਿਲੀਜ਼ ਹੋਣ ਦੀ ਪੱਕੀ ਤਰੀਕ ਆਫੀਸ਼ੀਅਲ ਕਰ ਦਿੱਤੀ ਗਈ ਹੈ।

ਇਹ ਕਾਮੇਡੀਅਨ ਲਗਾਉਣਗੇ ਕਮੇਡੀ ਦਾ ਤੜਕਾ

ਰੋਸ਼ਨ ਪ੍ਰਿੰਸ ਅਤੇ ਈਸ਼ਾ ਰਿਖੀ ਦੇ ਨਾਲ ਕਾਮੇਡੀ ਕਿੰਗ ਕਰਮਜੀਤ ਅਨਮੋਲ, ਯੋਗਰਾਜ ਸਿੰਘ, ਅਨੀਤਾ ਦੇਵਗਨ, ਹਾਰਬੀ ਸੰਘਾ, ਬੀਐਨ ਸ਼ਰਮਾ, ਗੁਰਮੀਤ ਸਾਜਨ, ਸੁੱਖੀ ਚਾਹਲ, ਪ੍ਰਕਾਸ਼ ਗਾਧੂ, ਸੋਨੀ ਨੰਧਾ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ, ਵਿਜੇ ਟੰਡਨ, ਦਿਲਾਵਰ ਸਿੱਧੂ, ਸਤਵਿੰਦਰ ਕੌਰ, ਗੁਰਚੇਤ ਚਿਤਰਕਰ, ਇਸ ਫਿਲਮ ‘ਚ ਅਨਮੋਲ ਵਰਮਾ, ਪਰਵੀਨ ਅਖਤਰ, ਰਾਖੀ ਹੁੰਦਲ, ਜੱਗੀ ਧੂਰੀ ਅਤੇ ਉਮੰਗ ਸ਼ਰਮਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।

ਤੁਹਾਨੂੰ ਦੱਸ ਦੇਈਏ ਕਿ ‘ਬੂਅ ਮੈਂ ਡਰਗੀ’ ਦੀ ਕਹਾਣੀ ਰਾਜੂ ਵਰਮਾ ਦੁਆਰਾ ਲਿਖੀ ਗਈ ਹੈ ਜੋ ਪੰਜਾਬੀ ਇੰਡਸਟਰੀ ਲਈ ਪਹਿਲਾਂ ਵੀ ਕਈ ਕਾਮੇਡੀ ਫਿਲਮਾਂ ਲਿਖ ਚੁੱਕੇ ਹਨ। ਅਤੇ ਫਿਲਮ ਲੇਖਕ ਵਜੋਂ ਚੰਗਾ ਨਾਮ ਹੈ। ਇਸ ਤੋਂ ਇਲਾਵਾ ‘ਬੂ ਮੈਂ ਦਰਗੀ’ ਨੂੰ ਮਨਜੀਤ ਸਿੰਘ ਟੋਨੀ ਡਾਇਰੈਕਟ ਕਰ ਰਹੇ ਹਨ ਅਤੇ ਬਿਕਰਮ ਗਿੱਲ ਇਸ ਫਿਲਮ ਦੇ ਐਸੋਸੀਏਟ ਡਾਇਰੈਕਟਰ ਹਨ। ਹਾਲਾਂਕਿ ਇਸ ਫਿਲਮ ਨੂੰ ਸੋਨੀ ਨੰਧਾ, ਕਰਮਜੀਤ ਥਿੰਦ ਨੇ ਪ੍ਰੋਡਿਊਸ ਕੀਤਾ ਹੈ।

ਪਹਿਲਾ ਵੀ ਪੰਜਾਬੀ ਸਿਨੇਮਾ ਵਿੱਚ ਹੋਰਰ ਕਾਮੇਡੀ ਦੀ ਕੋਸਿਸ ਕੀਤੀ ਗਈ ਸੀ ਪਰ ਜਿਆਦਾਤਰ ਕਾਮਯਾਬ ਨਹੀਂ ਹੋਈ। ਇਸ ਲਈ ਇਹ ਫਿਲਮ ਪ੍ਰੋਡਿਊਸਰ ਲਈ ਇੱਕ ਚੈਲੰਜ ਹੋਵੇਗੀ। ਪੋਲੀਵੁੱਡ ਤੜਕਾ ਦੀ ਟੀਮ ਵੱਲੋ ਫਿਲਮ ਦੀ ਸਾਰੀ ਟੀਮ ਨੂੰ ਸ਼ੁਬਕਾਮਨਾਵਾ।

ਜੇਕਰ ਤੁਸੀਂ ਇੱਕ ਵੱਖਰੀ ਕਾਮੇਡੀ ਦੇਖਣਾ ਚਹੁੰਦੇ ਹੋ ਤਾ ਰੋਸ਼ਨ ਪ੍ਰਿੰਸ ਦੀ ਇਹ ਨਵੀ ਮੂਵੀ ‘ਬੂਅ ਮੈਂ ਡਰਗੀ’ ਜਰੂਰ ਦੇਖ ਕੇ ਆਉ ਤੇ ਆਪਣੇ ਸੁਝਾਵ ਵੀ ਸਾਡੇ ਨਾਲ ਸ਼ੇਅਰ ਕਰੋ।

Leave a Comment