Amar Singh chamkila-ਚਮਕੀਲਾ ਦੀ ਜਿੰਦਗੀ ਤੇ ਬਣੀ ਫਿਲਮ ਇਸ ਐਪ ਤੇ ਹੋਵੇਗੀ ਰਿਲੀਜ਼

Amar Singh chamkila-ਬਾਲੀਵੁੱਡ ਦੇ ਮਸ਼ਹੂਰ ਫਿਲਮ ਡਾਇਰੈਕਟਰ ਇਮਤਿਆਜ਼ ਅਲੀ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਰਿਲੀਜ਼ ਲਈ ਬਿਲਕੁੱਲ ਤਿਆਰ ਹੈ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਨਜ਼ਰ ਆਉਣਗੇ। ਬਹੁਤ ਸਮੇਂ ਤੋਂ ਦਿਲਜੀਤ ਦੀਆਂ ਚਮਕੀਲੇ ਦੇ ਰੂਪ ਵਿੱਚ ਫੋਟੋਆਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਸਨ ਪਰ ਹੁਣ ਇਹ ਫਿਲਮ ਰਿਲੀਜ਼ ਹੋਵੇਗੀ। ਪਹਿਲਾ ਇਸ ਫਿਲਮ ਨੇ ਸਿਨੇਮਿਆਂ ਵਿੱਚ ਰਿਲੀਜ਼ ਹੋਣਾ ਸੀ ਪਰ ਲੁਧਿਆਣਾ ਦੀ ਅਦਾਲਤ ਨੇ ਰੋਕ ਲਗਾ ਦਿੱਤੀ ਸੀ।ਹੁਣ ਅਮਰ ਸਿੰਘ ਚਮਕੀਲਾ ਫਿਲਮ ਨੂੰ ਓਟੀਟੀ ਐਪ ਤੇ ਹੀ ਰਿਲੀਜ ਕਰਨ ਦਾ ਫੈਸਲਾ ਕੀਤਾ ਹੈ। ਇਸ ਫਿਲਮ ਦੀ ਪ੍ਰੀਮੀਅਰ ਤਰੀਕ ਦਾ ਵੀ ਐਲਾਨ ਹੋ ਚੁੱਕਾ ਹੈ। ਇਸ ਫਿਲਮ ਵਿੱਚ ਪਰਿਣੀਤੀ ਚੋਪੜਾ ਅਮਰਜੋਤ ਦਾ ਰੋਲ ਨਿਭਾ ਰਹੀ ਹੈ।

ਇਸ ਤਰੀਕ ਨੂੰ ਹੋਵੇਗੀ ਰਿਲੀਜ

ਇਹ ਫਿਲਮ ਨੈਟਫਲੇਕਸ ਐਪ ਤੇ ਰਿਲੀਜ ਹੋਵੇਗੀ। ਨੈਟਫਲੇਕਸ ਨੇ ਆਪਣੇ ਇੰਸਟਾਗ੍ਰਾਮ ਆਫੀਸ਼ੀਅਲ ਅਕਾਊਂਟ ‘ਤੇ ਇਸ ਫਿਲਮ ਦੀ ਪੋਸਟ ਸ਼ੇਅਰ ਕਰਦੇ ਕੈਪਸ਼ਨ ‘ਚ ਲਿਖਿਆ, ‘ਜਦੋਂ ਉਹ ਮਿਊਜ਼ਿਕ ਵਜਾਉਂਦੇ ਸਨ ਤਾਂ ਜੋ ਮਾਹੌਲ ਬਣ ਜਾਂਦਾ ਸੀ, ਚਮਕੀਲਾ ਦਾ ਸਟਾਈਲ ਅਜਿਹਾ ਸੀ।’ ਇਹ ਫਿਲਮ 12 ਅਪ੍ਰੈਲ 2024 ਨੂੰ ਨੈੱਟਫਲਿਕਸ ‘ਤੇ ਰਿਲੀਜ  ਕੀਤੀ ਜਾਵੇਗੀ।ਫਿਲਮ ਦੀ ਕਹਾਣੀ ਪੰਜਾਬ ਦੇ ਰੌਕਸਟਾਰ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਇਸ ਦੇ ਡਾਇਰੈਕਟਰ ਇਮਤਿਆਜ਼ ਅਲੀ ਹਨ।

ਏ.ਆਰ ਰਹਿਮਾਨ ਨੇ ਮਿਊਜ਼ਿਕ ਕੀਤਾ ਹੈ ਤਿਆਰ

ਫਿਲਮ ‘ਅਮਰ ਸਿੰਘ ਚਮਕੀਲਾ’ ਦਾ ਮਿਊਜ਼ਿਕ ਏ.ਆਰ ਰਹਿਮਾਨ ਨੇ ਤਿਆਰ ਕੀਤਾ ਹੈ, ਜੋ ਇਮਤਿਆਜ਼ ਅਲੀ ਦੀਆਂ ਪਿਛਲੀਆਂ ਫਿਲਮਾਂ ‘ਰਾਕਸਟਾਰ’, ‘ਹਾਈਵੇਅ’ ਅਤੇ ‘ਤਮਾਸ਼ਾ’ ਲਈ ਵੀ ਮਿਊਜ਼ਿਕ ਤਿਆਰ ਕਰ ਚੁੱਕੇ ਹਨ।ਦਰਸ਼ਕਾਂ ਨੂੰ ਰਹਿਮਾਨ, ਇਮਤਿਆਜ਼ ਅਤੇ ਇਰਸ਼ਾਦ ਦੀ ਜੋੜੀ ਦਾ ਜਾਦੂ ਇੱਕ ਵਾਰ ਫਿਰ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਦਿਲਜੀਤ ਅਤੇ ਪਰਿਣੀਤੀ ਨੇ ਵੀ ਫਿਲਮ ਵਿੱਚ ਗਾਇਆ ਹੈ ।ਇਸ ਫਿਲਮ ‘ਚ ਪਹਿਲੀ ਵਾਰ ਲਾਈਵ ਮਿਊਜ਼ਿਕ ਰਿਕਾਰਡਿੰਗ ਦਿਖਾਈ ਜਾਵੇਗੀ।

ਕੌਣ ਸੀ ਅਮਰ ਸਿੰਘ ਚਮਕੀਲਾ

ਇਹ ਫਿਲਮ ਦੀ ਕਹਾਣੀ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਅਣਕਹੀ ਕਹਾਣੀ ਪੇਸ਼ ਕਰਦੀ ਹੈ, ਜੋ 80 ਦੇ ਦਹਾਕੇ ਵਿੱਚ ਗਰੀਬੀ ਦੇ ਪਰਛਾਵੇਂ ਵਿੱਚੋਂ ਉਭਰ ਕੇ ਆਪਣੇ ਗੀਤਾਂ ਦੀ ਬਦੌਲਤ ਪ੍ਰਸਿੱਧੀ ਦੀਆਂ ਬੁਲੰਦੀਆਂ ‘ਤੇ ਪਹੁੰਚ ਗਿਆ ਸੀ।ਅਮਰ ਸਿੰਘ ਚਮਕੀਲਾ ਦਾ ਸੰਗੀਤ ਪੰਜਾਬ ਦੇ ਲੋਕਾਂ ਵਿੱਚ ਬਹੁਤ ਮਸ਼ਹੂਰ ਸੀ। ਉਸਨੇ ‘ਪਹਿਲੇ ਲਲਕਾਰੇ ਨਾਲ’, ਭਗਤੀ ਗੀਤ ‘ਬਾਬਾ ਤੇਰਾ ਨਨਕਾਣਾ’ ਵਰਗੇ ਗੀਤਾਂ ਅੱਜ ਵੀ ਨਵੇਂ ਲੱਗਦੇ ਹਨ। ਚਮਕੀਲਾ ਅਜਿਹਾ ਗਾਇਕ ਸੀ ਜੋ ਸਾਲ ਵਿੱਚ 365 ਤੋਂ ਵੀ ਜਿਆਦਾ ਅਖਾੜੇ ਲਗਾਉਂਦਾ ਸੀ।ਅਜਦੋ ਸਟੇਜ ਤੇ ਆਉਂਦਾ ਸੀ ਤਾ ਵੱਖਰਾ ਹੀ ਮਹੌਲ ਬਣਾ ਲੈਂਦਾ ਸੀ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਨੇ ਵੱਡੇ ਵੱਡੇ ਕਲਾਕਾਰ ਘਰੇ ਬਿਠਾ ਦਿੱਤੇ ਸਨ। ਅਮਰ ਸਿੰਘ ਚਮਕੀਲਾ ਚਮਕੀਲਾ ਦੀ ਇਸ ਕਾਮਯਾਬੀ ਨੂੰ ਦੇਖ ਕੇ ਕਈ ਲੋਕ ਉਸ ਨਾਲ ਨਾਰਾਜ਼ ਹੋ ਗਏ, ਜਿਸ ਕਾਰਨ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਦੇ ਸਮੇਂ ਚਮਕੀਲਾ ਦੀ ਉਮਰ 27 ਸਾਲ ਸੀ।

Diljeet new Movie-ਜਲਦ ਆਵੇਗੀ ਦਿਲਜੀਤ ਦੀ ਨਵੀ ਫਿਲਮ

ਦਿਲਜੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਬਾਲੀਵੁੱਡ ਦੀ ਆਉਣ ਵਾਲੀ ਕਾਮੇਡੀ ਫਿਲਮ ‘ਕਰੂ’ ਵਿੱਚ ਨਜ਼ਰ ਆਉਣਗੇ।ਇਸ ਫਿਲਮ ‘ਚ ਦਿਲਜੀਤ,ਕਰੀਨਾ ਕਪੂਰ ਖਾਨ, ਕ੍ਰਿਤੀ ਸੈਨਨ ਅਤੇ ਤੱਬੂ ਆਪਣੀ ਅਦਾਕਾਰੀ ਦਿਖਾਉਣਗੇ। ਦਿਲਜੀਤ ਦੀ ਇਹ ਨਵੀਂ ਫਿਲਮ 29 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

ਤੁਹਾਨੂੰ ਦਿਲਜੀਤ ਨੂੰ ਚਮਕੀਲਾ ਦੇ ਰੂਪ ਵਿੱਚ ਦੇਖ ਕੇ ਕਿਵੇਂ ਲੱਗਿਆ ਸਾਨੂੰ ਆਪਣੇ ਕੁਮੈਂਟ ਕਰਕੇ ਦੱਸੋ,ਇਹ ਵੀ ਦੱਸੋ ਕਿ ਪਰਿਣੀਤੀ ਚੋਪੜਾ ਅਮਰਜੋਤ ਦੇ ਰੋਲ ਵਿੱਚ ਕਿਵੇਂ ਲੱਗੇਗੀ।

Leave a Comment