Best Web Series On Netflix In Hindi : OTT ਐਪ ਤੇ ਰੋਜਾਨਾ ਕੋਈ ਨਾ ਕੋਈ ਵੈਬ ਸੀਰੀਜ਼ ਰਿਲੀਜ ਹੁੰਦੀ ਰਹਿੰਦੀ ਹੈ ਜੋ ਲੋਕਾਂ ਦੇ ਦਿਲ -ਦਿਮਾਗ ਵਿੱਚ ਵੱਸ ਜਾਂਦੀ ਹੈ , ਅੱਜ ਪੋਲੀਵੁੱਡ ਤੜਕਾ ਵਿੱਚ ਅਸੀਂ ਅਜਿਹੀ ਵੈਬ ਸੀਰੀਜ਼ ਬਾਰੇ ਗੱਲ ਕਰਾਂਗੇ ਜਿਸ ਨੇ ਸਾਲ 2023 ਵਿੱਚ ਨੈੱਟਫਲਿਕਸ ‘ਤੇ ਹਲਚਲ ਮਚਾ ਦਿੱਤੀ ਸੀ। ਇਹ ਅਜਿਹੀ ਸੀਰੀਜ਼ ਸੀ ਜੋ ਲਗਾਤਾਰ 100 ਦਿਨਾਂ ਤੱਕ 36 ਦੇਸ਼ਾਂ ਵਿੱਚ ਟੋਪ ਦੇ 10 ਨੰਬਰਾਂ ਵਿੱਚ ਰਹੀ। ਲੋਕਾਂ ਨੇ ਇਸ ਨੂੰ ਇੰਨਾ ਪਸੰਦ ਕੀਤਾ ਕਿ ਇਹ ਕੁਝ ਹੀ ਸਮੇਂ ‘ਚ ਮਸ਼ਹੂਰ ਹੋ ਗਿਆ।
ਸਾਲ 1984 ਨੂੰ ਭੋਪਾਲ ਵਿੱਚ ਇਕ ਹਾਦਸਾ ਵਾਪਰਿਆ ਸੀ ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸੇ ਦੁਖਦਾਈ ਘਟਨਾ ‘ਤੇ ਬਣਾਈ ਵੈੱਬ ਸੀਰੀਜ਼ ਨੈੱਟਫਲਿਕਸ ‘ਤੇ ਮਸ਼ਹੂਰ ਹੋ ਗਈ। ਲੋਕਾਂ ਨੇ ਇਸ ਦੀ ਕਾਫੀ ਤਾਰੀਫ ਕੀਤੀ ਅਤੇ ਹੁਣ ਇਸ ਸੀਰੀਜ਼ ਨੇ ਇਕ ਹੋਰ ਖਾਸ ਉਪਲੱਬਧੀ ਆਪਣੇ ਨਾਂ ਕਰ ਲਈ ਹੈ।
ਇਸ ਘਟਨਾ ਤੇ ਬਣੀ ਵੈਬ ਸਿਰੀਜ “ਦ ਰੇਲਵੇ ਮੈਨ” The Railway Man ਪਿਛਲੇ ਸਾਲ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਸੀ ਅਤੇ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਸੀ।1984 ‘ਚ ਯੂਨੀਅਨ ਕਾਰਬਾਈਡ ਫੈਕਟਰੀ ਤੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਕਈ ਬੀਮਾਰ ਹੋ ਗਏ ਸਨ। ਇਹ ਵੈਬ ਸੀਰੀਜ਼ ਇਸ ਕਾਲੇ ਦਿਨ ਤੇ ਬਣੀ ਸੀ।
ਕਿਉਂ ਖਾਸ ਹੈ “ਦ ਰੇਲਵੇ ਮੈਨ” ਸੀਰੀਜ਼
ਇਹ ਵੈਬ ਸੀਰੀਜ਼ ਕਿਉਂ ਇਨੀ ਪਸੰਦ ਕੀਤੀ ਗਈ। ਇਸ ਬਾਰੇ ਗੱਲ ਕਰਨੀ ਹੋਵੇ ਤਾ ਭੋਪਾਲ ਗੈਸ ਹਾਦਸਾ ਦੇਸ਼ ਦੇ ਸਭ ਤੋਂ ਮੰਦਭਾਗੇ ਹਾਦਸਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦੌਰਾਨ ਬਹੁਤ ਬੇਕਸੂਰ ਲੋਕਾਂ ਦੀ ਜਾਨ ਚਲੀ ਗਈ। ਅੱਜ ਵੀ ਜਦੋਂ ਭੋਪਾਲ ਗੈਸ ਤ੍ਰਾਸਦੀ ਦਾ ਜ਼ਿਕਰ ਆਉਂਦਾ ਹੈ ਤਾਂ ਡਰ ਲੱਗਦਾ ਹੈ। ਕੀ ਇਸ ਹਾਦਸੇ ਨੂੰ ਰੋਕਿਆ ਜਾ ਸਕਦਾ ਸੀ? ਕਿਸ ਲਾਪ੍ਰਵਾਹੀ ਕਾਰਨ ਵਾਪਰਿਆ ਇਹ ਹਾਦਸਾ? ਇਸ ਹਾਦਸੇ ਲਈ ਅਸਲ ਵਿੱਚ ਕੌਣ ਜ਼ਿੰਮੇਵਾਰ ਸੀ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਨੈੱਟਫਲੈਕ੍ਸ ਦੀ ਇਸ ਵੈੱਬ ਸੀਰੀਜ਼ ‘ਚ ਮਿਲ ਮਿਲਣਗੇ। ਜੇਕਰ ਤੁਸੀਂ ਅਜੇ ਇਹ ਵੈਬ ਸੀਰੀਜ਼ ਨਹੀਂ ਦੇਖੀ ਤਾਂ ਜਰੂਰ ਦੇਖੋ।
“ਦ ਰੇਲਵੇ ਮੈਨ” ਦੀ ਸਟੋਰੀ
ਇਸ ਸੀਰੀਜ਼ ਦੀ ਸਟੋਰੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਬਸਤੀ ਦੇ ਕਿਨਾਰੇ ਉੱਤੇ ਯੂਨੀਅਨ ਕਾਰਬਾਈਡ ਫੈਕਟਰੀ ਤੋਂ ਸ਼ੁਰੂ ਹੁੰਦੀ ਹੈ। ਸਾਰੀ ਸਟੋਰੀ ਪੱਤਰਕਾਰ ਕੇਸਵਾਨੀ ਦੇ ਨਜ਼ਰੀਏ ਤੋਂ ਦਿਖਾਈ ਗਈ ਹੈ। ਦੋ ਸਾਲ ਪਹਿਲਾਂ ਗੈਸ ਲੀਕ ਹੋਣ ਕਾਰਨ ਫੈਕਟਰੀ ਦੇ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ। ਪੱਤਰਕਾਰ ਕੇਸਵਾਨੀ ਵੀ ਇਹੀ ਜਾਂਚ ਕਰਦਾ ਹੈ ਅਤੇ ਜਦੋਂ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਉਨ੍ਹਾਂ ਦਾ ਨਿਸ਼ਾਨਾ ਬਣ ਜਾਂਦਾ ਹੈ। ਭੋਪਾਲ ਦਾ ਸਟੇਸ਼ਨ ਮਾਸਟਰਕੇ ਕੇ ਮੈਨਨ ਚਾਹੁੰਦਾ ਹੈ ਕਿ ਉਸ ਦਾ ਪੁੱਤਰ ਬਾਬਿਲ ਖਾਨ ਰੇਲਵੇ ਵਿੱਚ ਨੌਕਰੀ ਕਰੇ, ਪਰ ਉਹ ਯੂਨੀਅਨ ਕਾਰਬਾਈਡ ਫੈਕਟਰੀ ਵਿੱਚ ਕੰਮ ਕਰਨਾ ਚਾਹੁੰਦਾ ਹੈ। ਇੱਕ ਵਿਧਵਾ ਮਾਂ ਆਪਣੇ ਬੇਟੇ ਨੂੰ ਰੇਲਵੇ ਵਿੱਚ ਨੌਕਰੀ ਮਿਲਣ ਤੋਂ ਖੁਸ਼ ਹੈ, ਜਦੋਂ ਕਿ ਇੱਕ ਡਾਕੂ (ਦਿਵਯੇਂਦੂ) ਭੋਪਾਲ ਸਟੇਸ਼ਨ ਤੋਂ ਕਰੋੜਾਂ ਰੁਪਏ ਲੁੱਟਣ ਦੇ ਉਦੇਸ਼ ਨਾਲ ਭੋਪਾਲ ਪਹੁੰਚਦਾ ਹੈ। ਫਿਰ ਗੈਸ ਲੀਕ ਹੁੰਦੀ ਹੈ ਅਤੇ ਪੂਰੇ ਭੋਪਾਲ ਵਿੱਚ ਕਿਸੇ ਨੂੰ ਕੁਝ ਸਮਝ ਨਹੀਂ ਆਉਂਦਾ। ਇਕ ਤੋਂ ਬਾਅਦ ਇਕ ਲੋਕ ਸੜਕਾਂ ‘ਤੇ ਮਰ ਰਹੇ ਹਨ। ਬਾਕੀ ਪੂਰੀ ਸਟੋਰੀ ਲਈ ਤੁਹਾਨੂੰ ਵੈੱਬ ਸੀਰੀਜ਼ ਹੀ ਦੇਖਣੀ ਪਵੇਗੀ।
ਜੇਕਰ ਭਵਿੱਖ ਵਿੱਚ ਭੋਪਾਲ ਗੈਸ ਤ੍ਰਾਸਦੀ ਵਰਗਾ ਹਾਦਸਾ ਵਾਪਰਦਾ ਹੈ ਤਾਂ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਰਾਹਤ ਮਿਲਣ ਤੱਕ ਲੋਕਾਂ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਵੇ? ਇਹ ਸਭ ਜਾਣਨ ਲਈ ਤੁਹਾਡੇ ਲਈ ਇਹ ਵੈੱਬ ਸੀਰੀਜ਼ ਦੇਖਣਾ ਜ਼ਰੂਰੀ ਹੈ। ਪਰ ਹਾਂ , ਜੇਕਰ ਤੁਸੀਂ ਦਿਲ ਦੇ ਕਮਜ਼ੋਰ ਹੋ ਤਾਂ ਸ਼ਾਇਦ ਤੁਸੀਂ ਇਸ ਵੈੱਬ ਸੀਰੀਜ਼ ਨੂੰ ਛੱਡ ਸਕਦੇ ਹੋ।
ਕਿਵੇਂ ਲੱਗੀ ਸਾਡੀ ਇਹ ਜਾਣਕਾਰੀ ਸਾਨੂੰ ਕੁਮੈਂਟ ਕਰਕੇ ਜਰੂਰ ਦੱਸ ਦਿਓ।