Nirmal Rish Padma Award : ਜੇਕਰ ਅੱਜਕਲ ਕੋਈ ਵੀ ਕਾਮੇਡੀ ਪੰਜਾਬੀ ਫਿਲਮ ਹੋਵੇ ਤੇ ਉਸ ਵਿੱਚ ਨਿਰਮਲ ਰਿਸ਼ੀ ਦਾ ਰੋਲ ਬਹੁਤ ਪਸੰਦ ਕੀਤਾ ਜਾਂਦਾ ਹੈ। ਹੁਣ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ ਸੀ ਤੇ ਇਸ ਮੌਕੇ ਕੇਂਦਰ ਸਰਕਾਰ ਨੇ ਪ੍ਰਸਿੱਧ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ । ਇਸ ਤੋਂ ਪਹਿਲਾਂ ਨਿਰਮਲ ਰਿਸ਼ੀ ਨੂੰ ਕਲਾ ਵਿੱਚ ਉਨ੍ਹਾਂ ਦੀ ਵਿਲੱਖਣ ਸੇਵਾ ਲਈ ਪਦਮ ਸ਼੍ਰੀ ਮਿਲਿਆ ਸੀ। 80 ਸਾਲਾਂ ਦੀ ਨਿਰਮਲ ਰਿਸ਼ੀ ਨੂੰ ਹੋਰ ਵੀ ਬਹੁਤ ਸਾਰੇ ਐਵਾਰਡ ਮਿਲ ਚੁੱਕੇ ਹਨ।
80 ਤੋਂ ਜਿਆਦਾ ਫ਼ਿਲਮਾਂ ਵਿੱਚ ਕਰ ਚੁੱਕੇ ਹਨ ਕੰਮ
ਨਿਰਮਲ ਰਿਸ਼ੀ ਨੇ ਸਕੂਲ ਸਮੇਂ ਤੋਂ ਹੀ ਡਰਾਮਾ ਅਤੇ ਅਲੱਗ ਅਲੱਗ ਕਲਚਰਲ ਪ੍ਰੋਗਰਾਮਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। 1983 ਵਿੱਚ ਹਰਪਾਲ ਟਿਵਾਣਾ ਜੀ ਨੇ ਪੰਜਾਬੀ ਫਿਲਮ ਲੌਂਗ ਦਾ ਲਸ਼ਕਾਰਾ ਬਣਾਈ ਜੋ ਕਿ ਨਿਰਮਲ ਰਿਸ਼ੀ ਜੀ ਦੀ ਪਹਿਲੀ ਫਿਲਮ ਸੀ ਇਸ ਫਿਲਮ ਵਿੱਚ ਨਿਰਮਲ ਰਿਸ਼ੀ ਜੀ ਨੇ ਗੁਲਾਬੋ ਮਾਸੀ ਦਾ ਕਿਰਦਾਰ ਨਿਭਾਇਆ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਤੇ ਨਿਰਮਲ ਰਿਸ਼ੀ ਜੀ ਦੀ ਪੂਰੀ ਦੁਨੀਆਂ ਵਿੱਚ ਗੁਲਾਬੋ ਮਾਸੀ ਦੇ ਨਾਮ ਨਾਲ ਪਹਿਚਾਣ ਬਣ ਗਈ ਅੱਜ ਵੀ ਲੋਕ ਨਿਰਮਲ ਰਿਸ਼ੀ ਜੀ ਨੂੰ ਗੁਲਾਬੋ ਮਾਸੀ ਦੇ ਨਾਮ ਨਾਲ ਹੀ ਜਾਣਦੇ ਆ ਇਸ ਫਿਲਮ ਵਿੱਚ ਰਾਜ ਬੱਬਰ, ਓਮਪੁਰੀ, ਮੇਹਰ ਮਿੱਤਲ ਸਰਦਾਰ ਸੋਹੀ ਤੇ ਹੋਰ ਵੀ ਬਹੁਤ ਵਧੀਆ ਕਲਾਕਾਰਾਂ ਨੇ ਕੰਮ ਕੀਤਾ ਇਹ ਫਿਲਮ ਸੁਪਰ ਹਿਟ ਰਹੀ ਇਸ ਫਿਲਮ ਤੋਂ ਬਾਅਦ ਨਿਰਮਲ ਰਿਸ਼ੀ ਜੀ ਨੂੰ ਬੋਲੀਵੁੱਡ ਫਿਲਮਾਂ ਦੇ ਆਫਰ ਮਿਲਣ ਲੱਗੇ। ਪੰਜਾਬ , ਨਿੱਕਾ ਜੈਲਦਾਰ, ਅੰਗਰੇਜ਼ ,ਨਿੱਕਾ ਜੈਲਦਾਰ 2, ਰੱਬ ਦਾ ਰੇਡੀਓ ਸਮੇਤ ਉਹਨਾਂ ਨੇ ਬੋਲੀਵੁੱਡ ਫਿਲਮ ਦੰਗਲ ਵਿੱਚ ਵੀ ਆਪਣੀ ਵਧੀਆ ਭੂਮਿਕਾ ਨਿਭਾਈ। ਹੁਣ ਤੱਕ 80 ਤੋਂ ਜਿਆਦਾ ਪੰਜਾਬੀ ਫ਼ਿਲਮਾਂ ਵਿੱਚ ਨਿਰਮਲ ਰਿਸ਼ੀ ਕੰਮ ਕਰ ਚੁਕੇ ਹਨ।
ਫਿਜੀਕਲ ਐਜੂਕੇਸ਼ਨ ਦੀ ਕੀਤੀ ਸੀ ਪੜਾਈ
ਨਿਰਮਲ ਰਿਸ਼ੀ ਬਹੁਤ ਹੀ ਵਧੀਆ ਖਿਡਾਰਨ ਵੀ ਸਨ। ਉਹ ਬੈਸਟ ਸ਼ੂਟਰ ਸੀ ਤੇ ਆਪਣੇ ਜਿਲੇ ਦੀ ਐਨਸੀਸੀ ਦੇ ਬੈਸਟ ਖੋਖੋ ਪਲੇਅਰ ਬੈਸਟ ਅਥਲੀਟ ਵੀ ਰਹਿ ਚੁੱਕੇ ਹੈ। ਉਹਨਾਂ ਨੇ ਆਪਣੀ ਸਕੂਲਿੰਗ ਤੇ ਗ੍ਰੈਜੂਏਸ਼ਨ ਗੰਗਾ ਨਗਰ ਰਾਜਸਥਾਨ ਤੋਂ ਪੂਰੀ ਕੀਤੀ ਉਹਨਾਂ ਦਾ ਸਪੋਰਟਸ ਵੱਲ ਜਿਆਦਾ ਰੁਝਾਨ ਹੋਣ ਕਰਕੇ ਉਹਨਾਂ ਨੇ ਫਿਜੀਕਲ ਐਜੂਕੇਸ਼ਨ ਇੰਸਟਰਕਟਰ ਬਣਨ ਦਾ ਫੈਸਲਾ ਕੀਤਾ ਤੇ ਨਿਰਮਲ ਰਿਸ਼ੀ ਜੀ ਨੇ ਗੌਰਮੈਂਟ ਕਾਲਜ ਪਟਿਆਲਾ ਤੋਂ ਫਿਜੀਕਲ ਐਜੂਕੇਸ਼ਨ ਦੀ ਟ੍ਰੇਨਿੰਗ ਪੂਰੀ ਕੀਤੀ ।
ਨਿਰਮਲ ਰਿਸ਼ੀ ਨੇ ਕਿਉਂ ਨਹੀਂ ਕਰਵਾਇਆ ਵਿਆਹ
ਨਿਰਮਲ ਰਿਸ਼ੀ ਬਹੁਤ ਸਾਰੀਆਂ ਇੰਟਰਵਿਉ ਵਿੱਚ ਇਹ ਸਵਾਲ ਅਕਸਰ ਪੁੱਛਿਆ ਜਾਂਦਾ ਹੈ ਕਿ ਉਹਨਾਂ ਨੇ ਵਿਆਹ ਕਿਉਂ ਨਹੀਂ ਕਰਵਾਇਆ ? ਨਿਰਮਲ ਰਿਸ਼ੀ ਜੀ ਵਿਆਹ ਨਾ ਕਰਵਾਉਣ ਬਾਰੇ ਦੱਸਦੇ ਹਨ ਕਿ ਇੱਕ ਤਾ ਉਹ ਸ਼ੁਰੂ ਤੋਂ ਹੀ ਇਕੱਲਾ ਰਹਿਣਾ ਪਸੰਦ ਕਰਦੇ ਸਨ , ਬਾਕੀ ਜਦੋ ਤੋਂ ਉਹਨਾਂ ਨੇ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਿਆ ਉਹ ਆਪਣੀ ਸ਼ੂਟਿੰਗ ਵਿੱਚ ਇਨਾਂ ਬਿਜ਼ੀ ਹੋ ਗਏ ਕਿ ਵਿਆਹ ਕਰਵਾਉਂਣ ਬਾਰੇ ਸੋਚ ਹੀ ਨਹੀਂ ਸਕੇ। ਉਹਨਾਂ ਨੇ ਆਪਣਾ ਪੂਰਾ ਜੀਵਨ ਸਿਨੇਮਾ ਨੂੰ ਸਮਰਪਿਤ ਕਰ ਦਿੱਤਾ ਹੈ।
ਤੁਹਾਨੂੰ ਨਿਰਮਲ ਰਿਸ਼ੀ ਜੀ ਦਾ ਕਿਹੜਾ ਰੋਲ ਪਸੰਦ ਹੈ, ਕੁਮੈਂਟ ਕਰਕੇ ਜਰੂਰ ਦੱਸੋ।