Farmer Protest 2.0 – ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਦੇ ਹਜਾਰਾਂ ਕਿਸਾਨ ਹਰਿਆਣਾ ਦੀਆਂ ਹੱਦਾਂ ਉੱਪਰ ਡਟੇ ਹੋਏ ਹਨ। ਇਕ ਵਾਰ ਫਿਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵੱਡਾ ਸੰਘਰਸ਼ ਛੇੜਿਆ ਹੈ। ਆਪੋ ਆਪਣੇ ਤਰੀਕੇ ਨਾਲ ਹਰ ਕੋਈ ਇਸ ਕਿਸਾਨ ਅੰਦਲਨ ਦਾ ਸਮਰਥਨ ਕਰ ਰਿਹਾ ਹੈ। ਇਸ ਦੌਰਾਨ ਕੁਝ ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦਾ ਸਮਰਥਨ ਕਰਨਾ ਸ਼ੁਰੂ ਕੀਤਾ ਹੈ । ਕਿਸਾਨ ਅੰਦੋਲਨ ਦਾ ਸਾਥ ਦੇਣ ਲਈ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਸੱਭ ਤੋਂ ਪਹਿਲਾ ਸ਼ੰਬੂ ਬਾਰਡਰ ਪਹੁੰਚੇ ਤੇ ਕਿਸਾਨਾਂ ਦੇ ਮੂਹਰੇ ਲੱਗ ਕੇ ਦਿੱਲੀ ਜਾਣ ਦਾ ਸਮਰਥਨ ਕਰਨ ਦੀ ਗੱਲ ਕੀਤੀ। ਪੰਜਾਬੀ ਗਾਇਕ ਰੇਸ਼ਮ ਅਨਮੋਲ ਪਹਿਲਾ ਖੁਦ ਕਿਸਾਨ ਹਨ ਤੇ ਬਾਅਦ ਵਿੱਚ ਗਾਇਕ। ਇਸ ਲਈ ਕਿਸਾਨਾਂ ਦੇ ਪਿਛਲੇ ਅੰਦੋਲਨ ਵਿੱਚ ਵੀ ਰੇਸ਼ਮ ਅਨਮੋਲ ਨੇ ਪੂਰਾ ਸਾਥ ਦਿਤਾ ਸੀ।
ਕਿਸਾਨੀ ਸਮਰਥਨ ਲਈ ਰਿਲੀਜ ਕੀਤਾ Farmer Protest 2.0 ਗੀਤ – ਕਿਸਾਨ ਅੰਦੋਲਨ ਵਿੱਚ ਹਰ ਟ੍ਰੈਕਟਰ ਤੇ ਚੱਲ ਰਿਹਾ ਰੇਸ਼ਮ ਅਨਮੋਲ ਦਾ ਇਹ ਨਵਾਂ ਗੀਤ
ਗਾਇਕ ਰੇਸ਼ਮ ਅਨਮੋਲ ਵੱਲੋਂ ਕਿਸਾਨਾਂ ਦੇ ਹੱਕ ਵਿੱਚ Farmer Protest 2.0 ਗੀਤ ਰਿਲੀਜ ਕਰਕੇ ਆਵਾਜ ਬੁਲੰਦ ਕੀਤੀ ਗਈ ਹੈ। ਰੇਸ਼ਮ ਅਨਮੋਲ ਦੇ ਇਸ ਗੀਤ ਦੇ ਬੋਲ ਹਨ “ਤੇਰੀ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ” ਹੈ। ਇਸ ਗੀਤ ਵਿੱਚ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ। ਰੇਸ਼ਮ ਅਨਮੋਲ ਦੇ ਇਸ ਗੀਤ ਨੂੰ ਕਿਸਾਨਾਂ ਵੱਲੋ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਟਰੈਕਟਰਾਂ ਤੇ ਚਲਾਇਆ ਜਾ ਰਿਹਾ ਹੈ। ਰੇਸ਼ਮ ਅਨਮੋਲ ਨੇ ਵੀ ਨੌਜਵਾਨਾਂ ਨੂੰ ਇਸ ਗੀਤ ਤੇ ਜਿਆਦਾ ਤੋਂ ਜਿਆਦਾ ਰੀਲਾ ਬਣਾਉਣ ਲਈ ਬੇਨਤੀ ਕੀਤੀ ਹੈ। ਰੇਸ਼ਮ ਅਨਮੋਲ ਨੇ ਆਪਣੀ ਇਸ ਗੀਤ ਅਤੇ ਹੋਰ ਅੰਦੋਲਨ ਨਾਲ ਜੁੜੀਆਂ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਆਫੀਸ਼ੀਅਲ ਚੈਨਲ ਤੇ ਵੀ ਸ਼ੇਅਰ ਕੀਤਾ ਹੈ। ਰੇਸ਼ਮ ਅਨਮੋਲ ਦੇ ਇਸ ਗੀਤ ਉੱਪਰ ਇੱਕ ਫੈਨ ਕੁਮੈਂਟ ਕੀਤਾ ਹੈ ਕਿ “ਵੀਰ ਨੂੰ ਸਲੂਟ ਆ ਹਮੇਸ਼ਾ ਹੀ ਸਾਰੇ ਕਲਾਕਾਰਾਂ ਤੋਂ ਪਹਿਲਾਂ ਆਇਆ ਹੈ ਕਲਾਕਾਰੀ ਬਾਅਦ ਵਿਚ ਪਹਿਲਾਂ ਕਿਸਾਨ ਆ ਰੇਸ਼ਮ ਵੀਰਾ ” ਅਜਿਹੇ ਧੰਨਵਾਦ ਵਾਲੇ ਬਹੁਤ ਸਾਰੇ ਕੁਮੈਂਟ ਕਿਸਾਨਾਂ ਵੱਲੋ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਹੋਰ ਸਿੰਗਰਾਂ ਤੋਂ ਵੀ ਅਜਿਹੀ ਉਮੀਦ ਹੈ ਕਿ ਉਹ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਿਲ ਹੋਣਗੇ।
ਤੁਹਾਡੇ ਹਿਸਾਬ ਨਾਲ ਕਿਹੜੇ ਕਿਹੜੇ ਗਾਇਕਾਂ ਨੂੰ ਕਿਸਾਨ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ , ਕੁਮੈਂਟ ਕਰਕੇ ਦੱਸੋ।