ਪੰਜਾਬੀ ਮਸ਼ਹੂਰ ਗਾਇਕ ਕਾਕਾ ਇਕ ਵੀਡੀਓ ਕਰਕੇ ਚਰਚਾ ਵਿੱਚ ਆਇਆ ਹੈ। ਕਾਕੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਖੁਸ ਮਿਜਾਜ ਰਹਿਣ ਵਾਲਾ ਸਿੰਗਰ ਹੈ। ਹੁਣ ਕਾਕੇ ਨੇ ਆਪਣੇ ਕਿਸੇ ਫ਼ੈਨ ਨੂੰ ਆਈਫੋਨ 15 ਪ੍ਰੋ ਮੈਕਸ ਗਿਫ਼੍ਟ ਕੀਤਾ ਹੈ ਉਹ ਵੀ ਖੁਦ ਸ਼ੋਪਿੰਗ ਮਾਲ ਵਿੱਚ ਪਹੁੰਚ ਕੇ।
ਦਰਅਸਲ ਕਾਕੇ ਨੇ ਸੋਸਲ ਮੀਡੀਆ ਤੇ ਲਾਇਵ ਹੋ ਕੇ ਕਿਹਾ ਸੀ ਕਿ ਜਿਹੜਾ ਫੈਨ ਮੇਰੇ ਗਾਣਿਆਂ ‘ਤੇ ਸਭ ਤੋਂ ਵਧੀਆ ਰੀਲ ਬਣਾਵੇਗਾ, ਉਸ ਨੂੰ ਆਈਫੋਨ 15 ਪ੍ਰੋ ਮੈਕਸ ਗਿਫਟ ਕਰਾਂਗਾ।
ਇਸ ਤੋਂ ਬਾਅਦ ਕਾਕੇ ਨੂੰ ਆਪਣਾ ਹਮਸ਼ਕਲ ਮਿਲਿਆ , ਜੋ ਕਿ ਕਾਕੇ ਨੂੰ ਗੌਡ ਮੰਨਦਾ ਹੈ ਤੇ ਕਾਕੇ ਦੇ ਹਰ ਗਾਣੇ ਤੇ ਰੀਲ ਬਣਾਉਂਦਾ ਹੈ। ਕਾਕੇ ਨੂੰ ਖੁਸ਼ੀ ਹੋਈ ਤੇ ਉਹ ਚੰਡੀਗੜ ਇਸ ਫੈਨ ਨੂੰ ਮਿਲਿਆ ਅਤੇ ਇਕ ਸ਼ਾਪਿੰਗ ਮਾਲ ਵਿੱਚ ਕੋਲ ਖੜ ਕੇ ਉਸ ਫ਼ੈਨ ਨੂੰ ਆਈਫੋਨ 15 ਪ੍ਰੋ ਮੈਕਸ ਗਿਫ਼੍ਟ ਕੀਤਾ। ਇਹ ਗਿਫ਼੍ਟ ਨੂੰ ਫੈਨ ਨੇ ਮੌਕੇ ਤੇ ਖੋਲਿਆ ਵੀ।
ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਇਹ ਫੈਨ ਕਾਕਾ ਦਾ ਇਹ ਹਮਸ਼ਕਲ ਫੈਨ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦਾ ਰਹਿਣ ਵਾਲਾ ਹੈ। ਇਸ ਫੈਨ ਨੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਾਫੀ ਖੁਸ਼ ਨਜ਼ਰ ਦਿਖਦਾ ਹੈ ਤੇ , ‘ਗੌਡ ਗਿਫਟ। ਲਵ ਯੂ ਗੌਡ’। ਕਹਿ ਕੇ ਕਾਕੇ ਨੂੰ ਸੰਬੋਧਨ ਕਰ ਰਿਹਾ ਹੈ। ਸੋਸਲ ਮੀਡੀਆ ਤੇ ਇਹ ਵੀਡੀਓ ਦੇਖ ਕੇ ਕਾਕੇ ਦੇ ਹੋਰ ਫ਼ੈਨ ਬਹੁਤ ਖੁਸ ਹਨ।
ਪਹਿਲਾ ਵੀ ਕਾਕੇ ਨੇ ਆਪਣੇ ਪਿੰਡ ਵਿੱਚ ਇਕ ਲਾਇਬ੍ਰੇਰੀ ਬਣਾਈ ਹੈ ਜਿਸ ਕਰਕੇ ਕਾਕਾ ਬਹੁਤ ਚਰਚਾ ਵਿੱਚ ਆਇਆ ਹੈ। ਬਾਕੀ ਕਾਕੇ ਦਾ ਹੁਣੇ ਹੁਣੇ ਨਵਾਂ ਗਈ ” ਬਿਲੋ ਕਹਿੰਦੀ” ਰਿਲੀਜ਼ ਹੋਇਆ ਹੈ , ਉਸ ਵੀ ਲੋਕਾਂ ਵੱਲੋ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਐਲਬਮ ਦੇ ਗਾਣੇ ‘ਨਕਾਬ’ ‘ਚ ਪ੍ਰਸਿੱਧ ਮਾਡਲ ਅੰਜਲੀ ਅਰੋੜਾ ਵੀ ਗਾਇਕ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ।
ਦੇਖੋ ਇਹ ਵੀਡੀਓ: