Pollywood Tadka

Sidhu Moosewala New Song Drippy : ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਡਰਿੱਪੀ’ ਨੇ ਇੱਕ ਵਾਰ ਫਿਰ ਪੱਟੀਆ ਧੂੜਾ

Sidhu Moosewala New Song 'Drippy' : ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਡਰਿੱਪੀ' ਨੇ ਇੱਕ ਵਾਰ ਫਿਰ ਪੱਟੀਆ ਧੂੜਾ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਡਰਿੱਪੀ’ ਯੂਟਿਊਬ ਤੇ 2 ਫਰਵਰੀ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਪਹਿਲਾਂ ਇਸ ਗਾਣੇ ਨੂੰ 1 ਫਰਵਰੀ ਨੂੰ ਰਾਤੀਂ 11:30 ਤੇ ਰਿਲੀਜ਼ ਹੋਣਾ ਸੀ, ਫਿਰ ਕਿਸੇ ਵਜ੍ਹਾ ਕਰਕੇ ਗਾਣੇ ਨੂੰ 2 ਫਰਵਰੀ ਨੂੰ ਰਿਲੀਜ਼ ਕੀਤਾ ਹੈ । ਇਸ ਗੀਤ ਬਾਰੇ ਸਿੱਧੂ ਦੇ ਆਫੀਸ਼ੀਅਲ ਚੈਨਲ ਤੋਂ ਜਾਣਕਾਰੀ ਦੇ ਦਿੱਤੀ ਗਈ ਸੀ ਤੇ ਲਗਭਗ ਲੱਖਾਂ  ਲੋਕ ਇਸ ਦੀ ਰਿਲੀਜ਼ ਦੀ ਉਡੀਕ ਕਰ ਰਹੇ ਸਨ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਉਹ ਸਿੱਧੂ ਮੂਸੇਵਾਲਾ ਦੇ ਗੀਤਾਂ ਰਾਹੀਂ ਉਸਨੂੰ ਅਤੇ ਉਸ ਦੀ ਆਵਾਜ ਨੂੰ ਜਿਉਂਦਾ ਰੱਖਣਗੇ।

ਸੋਸ਼ਲ ਮੀਡੀਆ ਤੇ ਹੋਇਆ ਟ੍ਰੈਂਡ

ਇਸ ਨਵੇਂ ਗੀਤ ਦੇ ਬੋਲ ਸਿੱਧੂ ਮੂਸੇਵਾਲਾ ਅਤੇ ਏ.ਆਰ.ਪੈਸਲੇ ਨੇ ਲਿਖੇ ਹਨ। ਏ.ਆਰ.ਪੈਸਲੇ ਕਨੇਡੀਅਨ ਰੈਪਰ ਅਤੇ ਗੀਤਕਾਰ ਹੈ।ਗੀਤ ਦਾ ਮਿਊਜ਼ਿਕ ‘ਡਰਿੱਪੀ’ Mxrci ਮਿਕਸ ਆਰਸੀ ਵੱਲੋਂ ਦਿੱਤਾ ਗਿਆ ਹੈ। ‘ਡਰਿੱਪੀ’ ਪੰਜਾਬੀ ਗੀਤ ਨੂੰ ਸੋਸ਼ਲ ਮੀਡੀਆ ‘ਤੇ ਟ੍ਰੈਂਡ ਨੂੰ ਹਿੱਟ ਕਰਦੇ ਹੋਏ YouTube ‘ਤੇ ਪਹਿਲੇ 60 ਮਿੰਟਾਂ ਵਿੱਚ 9 ਲੱਖ ਤੋਂ ਜਿਆਦਾ ਵਿਊਜ਼ ਮਿਲ ਗਏ ਸਨ। ਉਸਦੇ ਫੈਨ ਕਹਿੰਦੇ ਹਨ ਕਿ ਸਿੱਧੂ ਨੇ ਸਿਵਿਆਂ ਤੋਂ ਵੀ ਧੱਕ ਪਾ ਰੱਖੀ ਹੈ। ਸਿੱਧੂ ਦੀ ਮੌਤ ਤੋਂ ਬਾਅਦ ਇਹ ਉਸਦਾ ਛੇਵਾਂ ਗੀਤ ਹੈ। 

ਭਾਵੁਕ ਹੋ ਰਹੇ ਹਨ ਫੈਨ

ਸਿੱਧੂ ਮੂਸੇਵਾਲਾ ਦੀ ਦਮਦਾਰ ਆਵਾਜ਼ ਨੇ ਫੈਨਸ ਨੂੰ ਹਿਲਾ ਕੇ ਰੱਖ ਦਿੱਤਾ ਹੈ । ਇਸ ਦੇ ਨਾਲ ਹੀ ਪ੍ਰਸ਼ੰਸਕ ਆਪਣੇ ਪਸੰਦੀਦਾ ਗਾਇਕ ਨੂੰ ਯਾਦ ਕਰਕੇ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਕਮੈਂਟਸ ‘ਚ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਰਹੇ ਹਨ। ਇੱਕ ਵਿਅਕਤੀ ਨੇ ਲਿਖਿਆ- ਰੈਸਟ ਇਨ ਪਲੇਸ ਜੱਟਾ। ਇੱਕ ਹੋਰ ਵਿਅਕਤੀ ਨੇ ਲਿਖਿਆ- ਮੌਤ ਵੀ ਕਿਸੇ ਸ਼ਖਸੀਅਤ ਨੂੰ ਪ੍ਰਸਿੱਧੀ ਵਿੱਚ ਵਧਣ ਤੋਂ ਨਹੀਂ ਰੋਕ ਸਕਦੀ। ਅਜਿਹੇ ਬਹੁਤ ਸਾਰੇ ਕੁਮੈਂਟ ਕਰਕੇ ਸਿੱਧੂ ਮੂਸੇਵਾਲਾ ਵਾਲਾ ਦੇ ਫੈਨ ਤੇ ਪਰਿਵਾਰ ਭਾਵੁਕ ਹੋ ਰਹੇ ਹਨ। ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਡਰਿੱਪੀ’ ਦੇ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਦੇ ਫੈਨਸ ਮੂਸੇਵਾਲਾ ਦੀ ਹਵੇਲੀ ‘ਚ ਪਹੁੰਚੇ, ਜਿੱਥੇ ਮੂਸੇਵਾਲਾ ਦਾ ਥਾਰ ਦੇਖ ਕੇ ਇਕ ਔਰਤ ਭਾਵੁਕ ਹੋ ਗਈ। ਇਸ ਦੌਰਾਨ ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੀ ਹੈ ਅਤੇ ਮੂਸੇਵਾਲਾ ਦੇ ਗੀਤ ਸੁਣਦੀ ਹੈ।

ਸਿੱਧੂ ਦੇ ਫੈਨਸ ਵੱਲੋ ਗੀਤ ਤੇ ਕੀਤੇ ਕੁੱਝ ਕੁਮੈਂਟ

ਸਿੱਧੂ ਦੇ ਇਸ ਗੀਤ ਨੂੰ ਸੁਣਕੇ ਕੁਝ ਫੈਨਸ ਨੇ ਯੂ ਟਿਉਬ ਤੇ ਕੁਮੈਂਟ ਕੀਤੇ ਹਨ ਉਹਨਾਂ ਵਿੱਚੋ ਕੁੱਝ ਕੁਮੈਂਟ।

“ਇਸ ਗੀਤ ਨੂੰ ਸੁਣਨਾ ਇੱਕ ਸੱਚੇ legend ਦੀ ਰੂਹ ਵਿੱਚ ਇੱਕ ਸਦੀਵੀ ਸਫ਼ਰ ਵਾਂਗ ਮਹਿਸੂਸ ਕਰਦਾ ਹੈ। ਭਾਵੇਂ ਉਹ ਸਾਨੂੰ 2 ਸਾਲ ਪਹਿਲਾ ਛੱਡ ਕੇ ਚਲਾ ਗਿਆ ਸੀ, ਉਸ ਦਾ ਸੰਗੀਤ ਜਿਉਂਦਾ ਹੈ, ਉਸ ਚਮਕ ਨੂੰ ਗੂੰਜਦਾ ਹੈ ਜੋ ਉਸਨੇ ਹਰ ਨੋਟ ਵਿੱਚ ਲਿਆਇਆ ਹੈ। ਇੱਕ ਸੱਚਾ ਮਾਸਟਰ, ਚਲਾ ਗਿਆ ਪਰ ਕਦੇ ਨਹੀਂ ਭੁੱਲਿਆ।   #LegendForever”

“ਜੱਟ ਮਰ ਕੇ ਵੀ ਨੀ ਮਾਰਿਆ ਵੈਰੀਆਂ ਤੋਂ ❤❤❤❤❤❤❤❤ ਮਰਿਆ ਮਰਿਆ ਹੀ ਜਿਉਂਦਿਆ ਦੇ ਚਪੇੜਾਂ ਮਾਰੀ ਜਾਂਦਾ❤❤❤❤❤ਗੋਲੀ ਵੱਜੀ ਤੇ ਤੂੰ ਸੋਚੀਂ ਨਾ ਮੈਂ ਮੁਕ ਜਾਊਗਾ ❤❤❤❤”

ਲੰਘਿਆ ਵੇਲਾ ਕਦੇ ਮੁੜਕੇ ਨੀਂ ਆਉਂਦਾ….

ਪਰ ਉਦਾਹਰਣ ਸੈੱਟ ਕਰਕੇ ਗਿਐ ਝੋਟਾ ਆਉਣ ਆਲੀਆਂ ਨਸਲਾਂ ਲਈ ਕਿ ਸਥਾਪਤੀ ਅਤੇ ਬਹੁਗਿਣਤੀ ਅੱਗੇ ਗੋਡੇ ਟੇਕੇ ਬਿਨਾਂ ਵੀ ਛਾਇਆ ਜਾ ਸਕਦੈ।

Miss you bai @sidhumoosewala ❤

“ਇੱਕ ਗੱਲ ਦਾ ਹਮੇਸ਼ਾ ਮਾਣ ਰਹੂਗਾ ਕਿ ਕਿਸੇ ਮਰਦ ਦਲੇਰ ਦੇ ਫੈਨ ਆ , ਕਿਸੇ ਦੋਗਲੇ ਦੇ ਨਹੀਂ , ਸਲੂਟ ਆ ਸਰਦਾਰ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਨੂੰ ਜਿੰਨਾਂ ਨੇ ਇਸ ਜਮਾਨੇ ਨੂੰ ਬਦਲ ਦੇਣ ਵਾਲ਼ੀ ਰੂਹ ਨੂੰ ਜਨਮ ਦਿੱਤਾ”

Exit mobile version