Pollywood Tadka

Sajjan Adeeb Marriage -ਸੱਜਣ ਅਦੀਬ ਦੀ ਜੋੜੀ ਦੇ ਇੰਸਟਾਗ੍ਰਾਮ ਤੇ ਹੋਏ ਚਰਚੇ

Sajjan Adeeb Marriage ਸਾਲ 2024 ਵਿੱਚ ਬਹੁਤ ਸਾਰੇ ਅਦਾਕਾਰਾ ਤੇ ਸਿੰਗਰਾਂ ਦੇ ਵਿਆਹ ਹੋ ਰਹੇ ਹਨ। ਪਹਿਲਾ ਮੈਂਡੀ ਤੱਖੜ ਤੇ ਹੁਣ ਸੱਜਣ ਅਦੀਬ ਦਾ ਵਿਆਹ ਹੋਇਆ ਹੈ। ਹੁਣ ਇੰਸਟਾਗ੍ਰਾਮ ਤੇ ਸੱਜਣ ਅਦੀਬ ਦੇ ਵਿਆਹ ਦੀਆਂ ਵੀਡੀਓ ਵੀਡੀਓ ਸ਼ੇਅਰ ਹੋ ਰਹੀਆਂ ਹਨ।
ਸੱਜਣ ਅਦੀਬ Sajjan Adeeb ਦੇ ਵਿਆਹ ਅਤੇ ਜਾਗੋ ਅਤੇ ਵੱਟਣੇ ਦੀ ਵੀਡੀਓ ਇੰਸਟਾਗ੍ਰਾਮ ਤੇ ਘੁੰਮ ਰਹੀ ਹੈ।

ਸੱਜਣ ਅਦੀਬ ਦਾ ਵਿਆਹ ਸ਼ਾਨਪ੍ਰੀਤ ਕੌਰ ਨਾਲ ਹੋਇਆ ਹੈ।ਸੱਜਣ ਅਦੀਬ ਦੇ ਵਿਆਹ ਵਿੱਚ ਬਹੁਤ ਸਾਰੇ ਨਾਮੀ ਪੰਜਾਬੀ ਗਾਇਕਾ ਨੇ ਆਪਣੀ ਹਾਜਰੀ ਲਗਵਾਈ ਸੀ।ਸੱਜਣ ਅਦੀਬ ਦੇ ਵਿਆਹ ਦੀਆਂ ਵੀਡੀਓ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਪੋਸਟ ਕੀਤੀਆਂ ਸਨ।ਸੱਜਣ ਅਦੀਬ ਦੇ ਵਿਆਹ ਵਿੱਚ ਰਵਿੰਦਰ ਗਰੇਵਾਲ ਅਤੇ ਕੋਰਲਾ ਮਾਨ ਵੀ ਸ਼ਾਮਿਲ ਹੋਏ ਸਨ। ਵਿਆਹ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾ ਦਿੱਤਾ ਹੈ। ਕੁੱਝ ਵੀਡੀਓ ਵਿੱਚ ਸੱਜਣ ਅਦੀਬ ਖੁਦ ਆਪਣੀ ਪਤਨੀ ਲਈ ਖਾਸ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਸੱਜਣ ਅਦੀਬ ਦੇ ਫ਼ੈਨ ਕੁਮੈਂਟਾਂ ਦੇ ਰਾਹੀਂ ਨਵੀ ਜੋੜੀ ਨੂੰ ਵਧਾਈਆ ਦੇ ਰਹੇ ਹਨ।

ਸੱਜਣ ਅਦੀਬ ਦੇ ਮਸ਼ਹੂਰ ਗੀਤ

ਸੱਜਣ ਅਦੀਬ ਨੇ ਗਾਇਕੀ ਦੇ ਖੇਤਰ ਵਿੱਚ ਕਾਮਯਾਬੀ ਲਈ ਸੱਚਮੁੱਚ ਬਹੁਤ ਮਿਹਨਤ ਕੀਤੀ ਹੈ , ਸੱਜਣ ਅਦੀਬ ਦੇ ਦੋਸਤਾਂ ਦੇ ਅਨੁਸਾਰ 6 ਸਾਲ ਤੱਕ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਬਠਿੰਡਾ ਜ਼ਿਲੇ ਦੇ ਸੱਜਣ ਅਦੀਬ ਦਾ ਗੀਤ ਚੱਲਿਆ ਸੀ। ਅਦੀਬ ਦੇ ਮਸ਼ਹੂਰ ਗੀਤਾਂ ਵਿੱਚ ਸੱਜਣ, ਇਸ਼ਕਾਂ ਦੇ ਲੇਖੇ, ਆਹ ਚੱਕ ਛੱਲਾ,ਰੰਗ ਦੀ ਗੁਲਾਬੀ ,ਸੁਣ ਹਵਾ ਦਿਆ ਬੁੱਲਿਆ, ਚੇਤਾ ਤੇਰਾ,ਦਰਸ਼ਨ ਮਹਿੰਗੇ,ਪ੍ਰਫੈਕਸ਼ਨ ਅਤੇ ਹੁਣੇ ਰਿਲੀਜ਼ ਹੋਇਆ ਗੀਤ ਇਕੋ ਜਿਹੇ ਹੈ। ਸੱਜਣ ਅਦੀਬ ਨੇ ਜਗਜੀਤ ਸੰਧੂ ਦੀ ਫਿਲਮ ਓਏ ਭੋਲੇ ਉਏ ਵਿੱਚ ਬਰਬਰੀ ਗੀਤ ਗਾਇਆ ਸੀ ਜੋ ਕਿ ਬਹੁਤ ਹਿੱਟ ਰਿਹਾ।

ਆਉਣ ਵਾਲੇ ਸਮੇਂ ਵਿੱਚ ਕਿਸ ਗਾਇਕ ਦੇ ਵਿਆਹ ਦੇਖਣ ਨੂੰ ਮਿਲ ਸਕਦੇ ਹੈ, ਆਪਣੇ ਕੁਮੈਂਟ ਕਰਕੇ ਦੱਸੋ ਅਤੇ ਸੱਜਣ ਅਦੀਬ ਨੂੰ ਵੀ ਮਿਲ ਕੇ ਵਧਾਈਆ ਦਿਓ।

Exit mobile version