Pollywood Tadka

Mandy Takhar Husband : ਜਾਣੋ, ਕੌਣ ਹੈ ਮੈਂਡੀ ਤੱਖਰ ਦਾ ਘਰਵਾਲਾ

Mandy Takhar Husband : ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦਾ ਪਿਛਲੇ ਦਿਨੀ ਵਿਆਹ ਹੋਇਆ ਹੈ। ਮੈਂਡੀ ਤੱਖਰ ਦਾ ਵਿਆਹ ਸ਼ੇਖਰ ਕੌਸ਼ਲ ਨਾਮ ਦੇ ਸ਼ਖਸ ਨਾਲ ਹੋਇਆ ਹੈ। ਮੈਂਡੀ ਤੱਖਰ ਨੇ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤੀਆਂ ਹਨ। ਬਹੁਤ ਸਾਰੇ ਫੈਨਜ਼ ਵਿੱਚ ਚਰਚਾ ਇਹ ਚੱਲ ਰਹੀ ਹੈ ਕਿ ਮੈਂਡੀ ਤੱਖਰ ਨਾਲ ਵਿਆਹ ਕਰਵਾਉਣ ਵਾਲਾ ਸ਼ਖਸ ਸ਼ੇਖਰ ਕੌਸ਼ਲ ਆਖਿਰ ਕੌਣ ਹੈ ਅਤੇ ਕੀ ਕੰਮ ਕਰਦਾ ਹੈ। ਅੱਜ ਪੋਲੀਵੁੱਡ ਤੜਕਾ ਰਾਹੀਂ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਸ਼ੇਖਰ ਕੌਸ਼ਲ ਕੌਣ ਹੈ। ਮੈਂਡੀ ਤੱਖਰ ਆਪਣੇ ਸੋਸ਼ਲ ਮੀਡੀਆ ਉੱਪਰ ਲਗਾਤਾਰ ਐਕਟਿਵ ਹੁੰਦੀ ਹੈ, ਪਰ ਉਸਨੇ ਆਪਣੇ ਪਿਆਰ ਬਾਰੇ ਕਿਸੇ ਨਾਲ ਸ਼ੇਅਰ ਨਹੀਂ ਕੀਤਾ। ਮੈਂਡੀ ਤੱਖਰ ਦੇ ਵਿਆਹ ਵਿੱਚ ਪੰਜਾਬੀ ਸੰਗੀਤ ਜਗਤ ਦੇ ਬਹੁਤ ਸਾਰੇ ਗਾਇਕ ਸ਼ਾਮਲ ਹੋਏ ਸਨ । ਜਿਨ੍ਹਾਂ ਨੇ ਬਹੁਤ ਸਾਰੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ । ਉਨ੍ਹਾਂ ਨੇ ਮੈਂਡੀ ਤੱਖਰ ਦੇ ਵਿਆਹ ਵਿੱਚ ਖੂਬ ਰੌਣਕਾਂ ਲਗਾਈਆਂ।

ਸ਼ੇਖਰ ਕੌਸ਼ਲ ਕੌਣ ਹੈ ?

Mandy Takhar Husband Shekhar Kaushal : ਸ਼ੇਖਰ ਕੌਸ਼ਲ ਕੁਰਾਲੀ ਦੇ ਰਹਿਣ ਵਾਲੇ ਹਨ। ਸੋਸ਼ਲ ਮੀਡੀਆ ਤੋਂ ਸਪੱਸ਼ਟ ਹੁੰਦੀ ਹੈ। ਸ਼ੇਖਰ ਕੌਸ਼ਲ ਦੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਉਨ੍ਹਾਂ ਦੀਆਂ ਕਈ ਜਿੰਮ ਦੀਆਂ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੀਆਂ ਗਈਆਂ ਹਨ । ਸ਼ੇਖਰ ਕੌਸ਼ਲ THE MAKER’S FITNESS ਦੇ CEO ਵੀ ਹਨ। ਬਾਕੀ ਬਹੁਤ ਸਾਰੀਆਂ ਵੀਡੀਓ ਇਸ ਤੋਂ ਇਲਾਵਾ ਮੈਂਡੀ ਨੂੰ ਵੀ ਇਸ ਜਿੰਮ ਵਿੱਚ ਵੇਖਿਆ ਜਾ ਚੁੱਕਿਆ ਹੈ, ਜਿਸ ਤੋਂ ਮੈਂਡੀ ਤੱਖਰ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ।

ਮੈਂਡੀ ਤੱਖਰ ਦੀ ਗਿਣਤੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚ ਹੈ। ਉਹ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਅਤੇ ਗੀਤਾਂ ਵਿੱਚ ਨਜ਼ਰ ਆ ਚੁੱਕੀ ਹੈ। ਮੈਂਡੀ ਤੱਖਰ ਨੇ ਆਪਣੀ ਜ਼ਿੰਦਗੀ ਦੇ ਨਵੇਂ ਸਫਰ ਦੀ ਸ਼ੁਰੂਆਤ ਕਰ ਦਿੱਤੀ ਹੈ। ਸੋਸਲ ਮੀਡੀਆ ਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਮੈਂਡੀ ਤੱਖਰ ਦਾ ਕੈਰੀਅਰ

ਮੈਂਡੀ ਤੱਖਰ ਨੂੰ ਸਾਲ 2013 ‘ਚ ਉਸ ਨੂੰ ਅਮਰਿੰਦਰ ਗਿੱਲ ਅਤੇ ਹਨੀ ਸਿੰਘ ਨਾਲ ਫਿਲਮ ‘ਤੂ ਮੇਰਾ 22 ਮੈਂ ਤੇਰਾ 22’ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫਿਲਮ ‘ਚ ਉਹ ਟੀਚਰ ਦੇ ਕਿਰਦਾਰ ‘ਚ ਨਜ਼ਰ ਆਈ ਸੀ ਅਤੇ ਇਸ ਕਿਰਦਾਰ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਸੀ। ਇਸ ਕਿਰਦਾਰ ਲਈ ਉਸ ਨੂੰ ਮੋਸਟ ਪ੍ਰੌਮੀਨੈਂਟ ਅਤੇ ਪਾਪੂਲਰ ਫੇਸ ਐਂਡ ਯੂਥ ਆਈਕਨ 2012-13 ਦਾ ਐਵਾਰਡ ਵੀ ਮਿਲਿਆ। ਸਾਲ 2013 ਵਿੱਚ ਹੀ ਉਸ ਨੂੰ ਆਪਣੀ ਪਹਿਲੀ ਤਾਮਿਲ ਫਿਲਮ ਬਿਰਯਾਨੀ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਉਸਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡ ਤੋਂ ਸਰਵੋਤਮ ਸਹਾਇਕ ਅਦਾਕਾਰ ਦਾ ਖਿਤਾਬ ਵੀ ਮਿਲਿਆ। ਸਾਲ 2017 ਵਿੱਚ, ਉਹ ਫਿਲਮ ਰਾਬਤਾ ਰੇਡੀਓ ਵਿੱਚ ਨਸੀਬ ਕੌਰ ਠੇਕੇਦਾਰ ਦੀ ਭੂਮਿਕਾ ਵਿੱਚ ਨਜ਼ਰ ਆਈ। ਇਸ ਸਾਲ ਉਸਨੇ ਸੁੱਖੀ ਬਾਰਟ ਦੇ ਨਾਲ ਬ੍ਰਿਟਿਸ਼ ਏਸ਼ੀਆ ਟੀਵੀ ਮਿਊਜ਼ਿਕ ਅਵਾਰਡਸ ਦੀ ਮੇਜ਼ਬਾਨੀ ਵੀ ਕੀਤੀ। ਸਾਲ 2018 ਵਿੱਚ, ਉਹ ਪੰਜਾਬੀ ਫਿਲਮ ਖਿਡੋ ਖੂੰਡੀ ਵਿੱਚ ਵੀ ਕੰਮ ਕਰਦੀ ਨਜ਼ਰ ਆਈ ਸੀ। ਇਸ ਦੇ ਨਾਲ ਹੀ ਉਹ ਕਈ ਟੀਵੀ ਇਸ਼ਤਿਹਾਰਾਂ ਵਿੱਚ ਵੀ ਕੰਮ ਕਰ ਚੁੱਕੀ ਹੈ।

Exit mobile version