Kisaan Anthem 3 Song-ਕਿਸਾਨਾਂ ਵੱਲ਼ੋਂ ਹੁਣ ਇਕ ਵਾਰ ਫਿਰ ਕੇਦਰ ਸਰਕਾਰ ਦੇ ਵਿਰੁੱਧ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਕਿਸਾਨ ਅੰਦੋਲਨ 2.0 ਵਿੱਚ ਪੂਰੇ ਸੂਬੇ ਤੋਂ ਕਿਸਾਨ ਪਹੁੰਚ ਰਹੇ ਹਨ। ਸ਼ੁਰੂਆਤ ਵਿੱਚ
ਰੇਸ਼ਮ ਅਨਮੋਲ ਨੇ ਇਸ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋ ਕੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਹੁਣ ਹੋਰ ਵੀ ਗਾਇਕ ਕਿਸਾਨ ਅੰਦੋਲਨ ਨਾਲ ਜੁੜ ਰਹੇ ਹਨ। ਪੰਜਾਬ ਦੇ ਕਿਸਾਨਾਂ ਨੂੰ ਸਾਰੇ ਗਾਇਕਾ ਤੋਂ ਬਹੁਤ ਉਮੀਦ ਹਨ ਤੇ ਉਹ ਚਹੁੰਦੇ ਹਨ ਕਿ ਸਾਰੇ ਗਾਇਕ ਇਸ ਅੰਦੋਲਨ ਵਿੱਚ ਆਪਣਾ ਸਾਥ ਦੇਣ।
ਪਿਛਲੇ ਕਿਸਾਨ ਅੰਦੋਲਨ ਵਿੱਚ ਇੱਕ ਗੀਤ ਸਾਰੇ ਟਰੈਕਟਰਾਂ ਤੇ ਬਹੁਤ ਚਲਿਆ ਸੀ ਉਹ ਸੀ “ਕਿਸਾਨ ਐਂਥਮ”
ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸ਼੍ਰੀ ਬਰਾੜ (Shree Brar) ਨੇ ਵੀ “ਕਿਸਾਨ ਐਂਥਮ-3” ਇਸ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਇਆ ਹੈ।
ਸ਼੍ਰੀ ਬਰਾੜ ਨੇ ਇਸ ਗੀਤ ਵਿੱਚ ਆਪਣੀ ਆਵਾਜ ਦੇਣ ਵਾਲੇ ਗਾਇਕਾ ਦਾ ਫੇਸਬੁੱਕ ਅਕਾਉਂਟ ਰਾਹੀਂ ਧੰਨਵਾਦ ਕੀਤਾ ਹੈ।
ਗਾਇਕ ਸ਼੍ਰੀ ਬਰਾੜ ਨੇ ਆਪਣੇ ਯੂਟਿਊਬ ਚੈਨਲ ਅਤੇ ਇੰਸਟਾਗ੍ਰਾਮ ਅਕਾਊਂਟ ਉਤੇ 22 ਫਰਵਰੀ ਨੂੰ ‘ਕਿਸਾਨ ਐਂਥਮ 3’ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਸ਼੍ਰੀ ਬਰਾੜ ਨੇ ਹੀ ਲਿਖਿਆ ਹੈ ਅਤੇ ਇਸ ਨੂੰ ਪੰਜਾਬ ਅਤੇ ਹਰਿਆਣਾ ਦੇ ਗਾਇਕਾਂ ਨੇ ਮਿਲ ਕੇ ਗਾਇਆ ਹੈ।
ਇਸ ਗੀਤ ਦੇ ਟੀਜ਼ਰ ਨੂੰ ਦੇਖ ਕੇ ਬਹੁਤ ਸਾਰੇ ਨੌਜਵਾਨ ਸ਼੍ਰੀ ਬਰਾੜ ਦਾ ਧੰਨਵਾਦ ਤੇ ਤਰੀਫ ਕਰ ਰਹੇ ਹਨ ਤੇ ਕੁਮੈਂਟ ਕਰ ਰਹੇ ਹਨ। ਇਕ ਦਿਨ ਵਿੱਚ ਇਸ ਗੀਤ ਦੇ 3 ਲੱਖ ਤੋਂ ਜਿਆਦਾ ਵਿਉ ਹੋ ਗਏ ਹਨ।
ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਕਿਸਾਨਾਂ ਤੇ ਹਰਿਆਣਾ ਸਰਕਾਰ ਵੱਲੋ ਜੋ ਵੀ ਕਾਰਵਾਈ ਕੀਤੀ ਹੈ ਉਸ ਨੂੰ ਸ਼ਬਦਾਂ ਵਿਚ ਪਿਰੋਇਆ ਹੈ। ਇਸ ਗੀਤ ਦੇ ਟੀਜ਼ਰ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਹੁਣ ਪੂਰੇ ਗੀਤ ਦੀ ਉਡੀਕ ਹੈ ਜੋ ਕਿ ਜਲਦੀ ਹੀ ਰਿਲੀਜ਼ ਹੋਵੇਗਾ।
ਹੋਰ ਗਾਇਕ ਵੀ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆਏ
ਰੇਸ਼ਮ ਸਿੰਘ ਅਨਮੋਲ ਦੇ ਨਾਲ ਗਾਇਕ ਕਰਨ ਔਜਲਾ,ਅਦਾਕਾਰ ਗੈਵੀ ਚਾਹਲ,ਬੱਬੂ ਮਾਨ,ਕਰਮਜੀਤ ਅਨਮੋਲ , ਕੰਵਰ ਗਰੇਵਾਲ ਵੀ ਕਿਸਾਨਾਂ ਹਿੱਤਾਂ ਦੀ ਖਾਤਿਰ ਸੋਸਲ ਮੀਡੀਆ ਤੇ ਪੋਸਟ ਕਰ ਚੁੱਕੇ ਹਨ।
ਹੁਣ ‘ਕਿਸਾਨ ਐਂਥਮ 3’ ਗੀਤ ਕਿਸਾਨਾਂ ਨੂੰ ਪੂਰਾ ਜੋਸ਼ ਅਤੇ ਆਪਣੇ ਹੱਕਾਂ ਦੀ ਖਾਤਿਰ ਡਟੇ ਰਹਿਣ ਲਈ ਪ੍ਰੇਰਿਤ ਕਰੇਗਾ।
ਪਿਛਲੇ ਕਿਸਾਨ ਐਂਥਮ ਗੀਤ ਨੂੰ ਵੀ ਸ਼੍ਰੀ ਬਰਾੜ ਨੇ ਹੀ ਲਿਖਿਆ ਸੀ। ਤੁਸੀਂ ਵੀ ਇਸ ਗੀਤ ਬਾਰੇ ਕੀ ਕਹਿਣਾ ਚਹੁੰਦੇ ਹੋ ਆਪਣੇ ਕੁਮੈਂਟ ਕਰਕੇ ਦੱਸੋ।