ਪੰਜਾਬੀ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਦੀ ਨਵੀਂ ਪੰਜਾਬੀ ਫਿਲਮ “ਖਿਡਾਰੀ” 9 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਐਕਸ਼ਨ ਫਿਲਮ ਹੈ । ਇਸ “ਖਿਡਾਰੀ” ਫਿਲਮ ਦਾ ਇੱਕ ਨਵਾਂ ਗੀਤ “ਅੰਮਾਂ ਜਾਏ” ਯੂਟੀਊਬ ਤੇ ਰਿਲੀਜ਼ ਹੋਇਆ ਹੈ। ਇਹ ਗੀਤ ਨੂੰ ਦਰਸ਼ਕਾਂ ਵੱਲੋ ਬਹੁਤ ਪਸੰਦ ਕੀਤਾ ਜਾ ਰਿਹਾ| ਖਿਡਾਰੀ ਫਿਲਮ ਦੇ ਇਸ ਗੀਤ ਨੂੰ ਗੁਰਨਾਮ ਭੁੱਲਰ , ਕਪਤਾਨ ਅਤੇ ਫਤਿਹ ਸ਼ੇਰਗਿੱਲ ਨੇ ਲਿਖਿਆ ਹੈ। ਗੀਤ ਦਾ ਮਿਊਜਿਕ ਦੇਸੀ ਕਰੂ ਤੇ ਡੈਡੀ ਬਾਈਟਸ ਵੱਲੋਂ ਦਿੱਤਾ ਗਿਆ ਹੈ ਤੇ ਇਸ ਗੀਤ ਨੂੰ ਡਾਇਮੰਡ ਸਟਾਰ ਵਰਡ ਵਾਈਡ ਦੇ ਬੈਨਰ ਹੇਠਾਂ ਰਿਲੀਜ਼ ਕੀਤਾ ਗਿਆ ਹੈ। ਗੁਰਨਾਮ ਭੁੱਲਰ ਨੇ ਸੋਸ਼ਲ ਮੀਡੀਆ ਤੇ ਇਸ ਗੀਤ ਬਾਰੇ ਕਿਹਾ ਹੈ ਕਿ ਇਸ ਗੀਤ ਤੋਂ ਬਿਨਾਂ ਫਿਲਮ ਅਧੂਰੀ ਹੈ ਤੇ ਗੁਰਨਾਮ ਭੁੱਲਰ ਨੂੰ ਵੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਪਹਿਲੀ ਵਾਰ ਕਿਸੇ ਫਿਲਮ ਦੇ ਵਿੱਚ ਬਤੌਰ ਖਿਡਾਰੀ ਦੇ ਤੌਰ ਤੇ ਗੁਰਨਾਮ ਭੁੱਲਰ ਆਪਣਾ ਰੋਲ ਨਿਭਾਉਣਗੇ। ਖਿਡਾਰੀ ਫਿਲਮ ਨੂੰ ਮਾਨਵ ਸ਼ਾਹ ਨੇ ਡਾਇਰੈਕਟ ਕੀਤਾ ਹੈ,
ਫਿਲਮ ਵਿੱਚ ਇਹ ਐਕਟਰ ਹੋਣਗੇ ਨਾਲ
“ਖਿਡਾਰੀ” ਫਿਲਮ ਵਿੱਚ ਗੁਰਨਾਮ ਭੁੱਲਰ ਅਤੇ ਸੁਰਭੀ ਜੋਤੀ ਮੁੱਖ ਕਿਰਦਾਰ ਹਨ । ਸੁਰਭੀ ਜੋਤੀ ਨੇ ਬਹੁਤ ਸਾਰੇ ਹਿੰਦੀ ਟੀਵੀ ਸੀਰੀਅਲ ਵਿੱਚ ਕੰਮ ਕੀਤਾ ਹੈ। ਗੁਰਨਾਮ ਭੁੱਲਰ ਦੀ ਇਸ ਨਵੀਂ ਫਿਲਮ ਖਿਡਾਰੀ ਦੇ ਵਿੱਚ ਗੁਰਨਾਮ ਭੁੱਲਰ ਦੇ ਨਾਲ ਮੁੱਖ ਐਕਟਰ ਕਰਤਾਰ ਚੀਮਾ ਹਨ। ਇਸ ਤੋਂ ਇਲਾਵਾ ਪ੍ਰਭ ਗਰੇਵਾਲ , ਲਖਵਿੰਦਰ, ਨਵਦੀਪ ਕਲੇਰ, ਮਨਜੀਤ ਸਿੰਘ ਧੀਰਜ ਕੁਮਾਰ ਵੀ ਨਜ਼ਰ ਆਉਣਗੇ।
ਗੀਤ ਦੀ ਵੀਡੀਓ ਦੇਖ ਕੇ ਇਹ ਅੰਦਾਜ਼ਾ ਲੱਗਦਾ ਹੈ ਕਿ ਇਹ ਦੋ ਭਰਾਵਾਂ ਦੇ ਪਿਆਰ ਨੂੰ ਦਰਸਾਉਂਦੀ ਫਿਲਮ ਹੈ।
ਪਹਿਲਾਂ ਵਾਲੀਆਂ ਫਿਲਮਾਂ ਨੂੰ ਵੀ ਬਹੁਤ ਕੀਤਾ ਗਿਆ ਪਸੰਦ
ਗੁਰਨਾਮ ਭੁੱਲਰ ਨੇ ਗਾਇਕੀ ਤੋਂ ਬਾਅਦ ਜਦੋਂ ਵੀ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਹੈ ਤਾਂ ਉਸਦੀਆਂ ਫਿਲਮਾਂ ਨੂੰ ਲੋਕਾਂ ਵੱਲੋਂ ਬੇਹਦ ਪਿਆਰ ਦਿੱਤਾ ਗਿਆ ਹੈ। ਇਹਨਾਂ ਫਿਲਮਾਂ ਦੇ ਵਿੱਚੋਂ ਬਿੰਦੀ ਸੁਰਖੀ, ਸਹੁਰਿਆਂ ਦਾ ਪਿੰਡ ਆ ਗਿਆ, ਲੇਖ, ਗੁੱਡੀਆਂ ਪਟੋਲੇ, ਕੋਕਾ ਵਰਗੀਆਂ ਸਾਰੀਆਂ ਫਿਲਮਾਂ ਹੀ ਮਸ਼ਹੂਰ ਹੋਈਆਂ ਸੀ।
9 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਕੀ ਤੁਹਾਨੂੰ ਵੀ ਇਸ ਫਿਲਮ ਦਾ ਇੰਤਜ਼ਾਰ ਹੈ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੱਸੋ।