ਮਸ਼ਹੂਰ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਸੋਸ਼ਲ ਮੀਡਿਆ ‘ਤੇ ਇੱਕ ਪੋਸਟ ਸਾਂਝਾ ਕੀਤੀ ਜਿਸ ਵਿੱਚ ਉਹਨਾਂ ਨੇ ਆਪਣੀ ਮਾਤਾ ਗਿਆਨ ਕੌਰ ਦੇ ਦੇਹਾਂਤ ਬਾਰੇ ਪੋਸਟ ਸਾਂਝੀ ਕੀਤੀ।
ਜਿਸ ਵਿੱਚ ਉਹਨਾਂ ਲਿਖਿਆ, ” ਮੇਰੇ ਬੀਬੀ ਜੀ ਗਿਆਨ ਕੋਰ ਅੱਜ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਆ “, ਇਹ ਬਹੁਤ ਹੀ ਦੁਖਦਾਈ ਖਬਰ ਹੈ। ਗੀਤਾ ਜ਼ੈਲਦਾਰ ਵੱਲੋਂ ਸੋਸ਼ਲ ਮੀਡਿਆ ‘ਤੇ ਪਾਈ ਗਈ ਪੋਸਟ ‘ਤੇ ਪ੍ਰਸ਼ੰਸਕ ਵੀ ਦੁੱਖ ਪ੍ਰਗਟ ਕਰ ਰਹੇ ਹੈ ਕਿਉਂਕਿ ਉਹਨਾਂ ਦੇ ਮਨ-ਪਸੰਦ ਕਲਾਕਾਰ ਦੇ ਮਾਤਾ ਜੀ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ ਅਤੇ ਇੱਕ ਪ੍ਰਸ਼ੰਸਕ ਵੱਲੋਂ ਕੰਮੈਂਟ ਵਿੱਚ “ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ” ਵੀ ਲਿਖਿਆ ਗਿਆ।
ਗੀਤਾ ਜ਼ੈਲਦਾਰ ਜੀ ਦੇ ਮਾਤਾ ਕਾਫੀ ਦਿਨਾਂ ਤੋਂ ਬਿਮਾਰ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ, ਮਾਤਾ ਗਿਆਨ ਕੌਰ ਜੀ ਦੀ ਦਿਲ ਦਾ ਦੌਰਾ ਅਤੇ ਕਿਡਨੀ ਫੇਲ ਹੋਣ ਕਰਕੇ ਮੌਤ ਹੋ ਗਈ ਅਤੇ ਹੁਣ ਉਹਨਾਂ ਦੀ ਅੰਤਿਮ ਅਰਦਾਸ 14 ਤਾਰੀਕ ਨੂੰ ਗੀਤਾ ਜ਼ੈਲਦਾਰ ਜੀ ਦੇ ਘਰ, ਪਿੰਡ ਗੜੀ ਮਹਾ ਸਿੰਘ, ਫਿਲੌਰ, ਜ਼ਿਲ੍ਹਾ ਜਲੰਧਰ ਵਿਖੇ ਕਰਵਾਈ ਜਾ ਰਹੀ ਹੈ।
ਗੀਤਾ ਜ਼ੈਲਦਾਰ ਦਾ ਜਨਮ 1 ਅਕਤੂਬਰ 1978 ਨੂੰ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਜਗੀਰ ਸਿੰਘ ਅਤੇ ਮਾਤਾ ਦਾ ਨਾਮ ਗਿਆਨ ਕੌਰ ਹੈ। ਉਹਨਾਂ ਦੇ 2 ਬੱਚੇ ਹਨ ਇੱਕ ਧੀ ਤੇ ਇੱਕ ਪੁੱਤਰ। ਗੀਤਾ ਜ਼ੈਲਦਾਰ ਜੀ ਨੂੰ ਸ਼ੁਰੂ ਤੋਂ ਹੀ ਗਾਇਕੀ ਅਤੇ ਭੰਗੜੇ ਸ਼ੌਂਕ ਸੀ, ਅਕਸਰ ਹੀ ਕਾਲਜ ਦੇ ਈਵੈਂਟ ਵਿੱਚ ਸਟੇਜ ‘ਤੇ ਗਾਣੇ ਗਾਉਂਦੇ ਸਨ। ਫਿਰ ਉਹਨਾਂ ਨੇ ਗਾਇਕੀ ਨੂੰ ਚੁਣਿਆਂ ਅਤੇ ਇਸ ਵਿੱਚ ਹੀ ਆਪਣਾ ਕੈਰੀਅਰ ਬਣਾਇਆ।
ਗਾਇਕੀ ਵਿੱਚ ਗੀਤਾ ਜ਼ੈਲਦਾਰ ਜੀ ਨੇ ਚੰਗਾ ਨਾਮ ਬਣਾਇਆ ਹੈ ਅਤੇ ਉਹ ਆਪਣੀ ਕਾਮਯਾਬੀ ਪਿੱਛੇ ਪਰਿਵਾਰ ਦਾ ਅਕਸਰ ਹੀ ਜ਼ਿਕਰ ਕਰਦੇ ਰਹਿੰਦੇ ਹਨ। ਗੀਤਾ ਜ਼ੈਲਦਾਰ ਨੇ ਆਪਣੀ ਪਹਿਲੀ ਐਲਬਮ 2016 ਵਿੱਚ “ਦਿਲ ਦੀ ਰਾਣੀ” ਰਿਕਾਰਡ ਕੀਤੀ ਸੀ। ਜਿਸ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਸੀ। ਗੀਤਾ ਜ਼ੈਲਦਾਰ ਹੁਣ ਤੱਕ ਬਹੁਤ ਸਾਰੇ ਮਸ਼ਹੂਰ ਗਾਈਕਾਂ ਨੇ ਕੰਮ ਕੀਤਾ ਜਿਹਨਾਂ ਵਿਚੋਂ ਇੱਕ ਮਿਸ ਪੂਜਾ ਵੀ ਹਨ।