Pollywood Tadka

charan kaur pregnent news-ਕੀ ਸਿੱਧੂ ਮੂਸੇਵਾਲਾ ਦੇ ਘਰ ਸੱਚਮੁੱਚ ਹੋਵੇਗਾ ਛੋਟੇ ਸਿੱਧੂ ਦਾ ਜਨਮ

charan kaur pregnent news-ਸੋਸਲ ਮੀਡੀਆ ਤੇ ਇਹ ਖਬਰ ਅੱਗ ਵਾਂਗ ਫੈਲੀ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਸਿੰਘ ਮਾਰਚ ਮਹੀਨੇ ਵਿੱਚ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਗੱਲਬਾਤ ਕਰਾਂਗੇ।

ਸੋਸ਼ਲ ਮੀਡੀਆ ਦਾ ਅਕਾਊਂਟ ਰੱਖਿਆ ਐਕਟਿਵ

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਉਨ੍ਹਾਂ ਸਿੱਧੂ ਮੌਤ ਤੋਂ ਬਾਅਦ ਉਸਦਾ ਆਪਣਾ ਸੋਸ਼ਲ ਮੀਡੀਆ ਅਕਾਊਂਟ ਐਕਟਿਵ ਰੱਖਿਆ ਹੋਇਆ ਹੈ, ਜਿਸ ‘ਤੇ ਉਹ ਹਰ ਰੋਜ ਸਿੱਧੂ ਮੂਸੇਵਾਲਾ  ਗੀਤ ਅਤੇ ਤਸਵੀਰਾਂ ਅਤੇ ਹੋਰ ਅੱਪਡੇਟ ਸ਼ੇਅਰ ਕਰਦੇ ਰਹਿੰਦੇ ਹਨ। ਸਿੱਧੂ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਅਜੇ ਤੱਕ ਵੀ ਸਿੱਧੂ ਮੂਸੇਵਾਲਾ ਦਾ ਪਰਿਵਾਰ ਆਪਣੇ ਪੁੱਤਰ ਨੂੰ ਭੁਲਾ ਨਹੀਂ ਸਕਿਆ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਉਹ ਸਿੱਧੂ ਮੂਸੇਵਾਲਾ ਨੂੰ ਉਸਦੇ ਗੀਤਾਂ ਰਾਹੀਂ ਜਿਉਂਦਾ ਰੱਖਣਗੇ। ਸਿੱਧੂ ਮੂਸੇਵਾਲਾ ਦੀ ਘਾਟ ਉਸਦੇ ਪਰਿਵਾਰ ਨੂੰ ਅੰਦਰੋਂ ਅੰਦਰੀ ਖਾਂ ਰਹੀ ਹੈ।

ਕਿ ਸੱਚਮੁੱਚ ਗਰਬਵਤੀ ਹੈ ਮਾਤਾ ਚਰਨ ਕੌਰ ?

ਸਿੱਧੂ ਮੂਸੇ ਵਾਲਾ ਦੀ ਮਾਂ ਦੀ ਉਮਰ 56 ਸਾਲ ਦੀ ਹੈ। ਇਸ ਉਮਰ ਵਿੱਚ ਵੀ ਸਿੱਧੂ ਮੂਸੇਵਾਲਾ ਦੀ ਮਾਂ ਦੇ ਗਰਭਵਤੀ ਹੋਣ ਦੀ ਖਬਰ ਸੁਣ ਕੁੱਝ ਪ੍ਰਸ਼ੰਸਕਾਂ ਹੈਰਾਨ ਹਨ ਕਿ ਮਾਤਾ ਚਰਨ ਕੌਰ ਦੁਬਾਰਾ ਗਰਭਵਤੀ ਕਿਵੇਂ ਹੋ ਗਈ ,ਪਰ ਸਿੱਧੂ ਮੂਸੇ ਵਾਲਾ ਦੇ ਤਾਇਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ,ਅਤੇ ਪ੍ਰਾਪਤ ਜਾਣਕਾਰੀ ਮੁਤਾਬਿਕ ਨਵੀ ਤਕਨੀਕ ਆਈ ਵੀ ਐਫ IVF ਰਾਹੀਂ ਮਾਤਾ ਚਰਨ ਕੌਰ ਛੋਟੇ ਸਿੱਧੂ ਮੂਸੇਵਾਲਾ ਨੂੰ ਮਾਰਚ ਮਹੀਨੇ ਵਿਚ ਜਨਮ ਦੇਵੇਗੀ ਪਰ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਸੁਰੱਖਿਆ ਕਾਰਨਾਂ ਕਰਕੇ ਗਰਭ ਅਵਸਥਾ ਦੀਆਂ ਖਬਰਾਂ ਬਾਰੇ ਕਿਸੇ ਵੀ ਤਰ੍ਹਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

IVF ਤਕਨੀਕ ਕੀ ਹੁੰਦੀ ਹੈ?

IVF ਇੱਕ ਅਜਿਹੀ ਤਕਨੀਕ ਹੈ ਜਿਸ ਦੀ ਮਦਦ ਨਾਲ ਬਾਂਝਪਨ ਜਾਂ ਬੁਢਾਪੇ ਦੇ ਬਾਅਦ ਵੀ ਬੱਚੇ ਦਾ ਜਨਮ ਹੋ ਸਕਦਾ ਹੈ। IVF ਦਾ ਮਤਲਬ ਹੈ ਇਨ ਵਿਟਰੋ ਫਰਟੀਲਾਈਜ਼ੇਸ਼ਨ। ਕਿਹਾ ਜਾਂਦਾ ਹੈ ਕਿ ਇਹ ਤਕਨੀਕ ਬੱਚੇ ਪੈਦਾ ਕਰਨ ਲਈ ਵਰਤੀ ਜਾਂਦੀ ਹੈ । ਇਸ ਪ੍ਰਕਿਰਿਆ ਵਿੱਚ ਸ਼ੁਕਰਾਣੂ ਅਤੇ ਅੰਡੇ ਦਾ ਮਿਸ਼ਰਣ ਸ਼ਾਮਲ ਹੁੰਦਾ ਹੈ। ਹਾਲਾਂਕਿ, ਇਹ ਬਹੁਤ ਆਸਾਨ ਨਹੀਂ ਹੈ, ਪਰ ਹਰ ਵਿਅਕਤੀ ਲਈ ਹਾਲਾਤ ਵੱਖਰੇ ਹੁੰਦੇ ਹਨ ਅਤੇ ਡਾਕਟਰਾਂ ਦੀ ਹਰ ਵਿਅਕਤੀ ਦੇ ਅਨੁਸਾਰ ਵੱਖੋ ਵੱਖਰੀ ਸਲਾਹ ਹੁੰਦੀ ਹੈ.

 

ਫੈਨਸ ਨੇ ਕੀਤੇ ਵੱਖੋ ਵੱਖਰੇ ਕੁਮੈਂਟਸ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਉਨ੍ਹਾਂ ਦੇ ਘਰ ਖੁਸ਼ੀਆਂ ਆਉਣਗੀਆਂ। ਸਿੱਧੂ ਮੂਸੇਵਾਲਾ ਨਾ ਸਿਰਫ ਪੰਜਾਬ ਇੰਡਸਟਰੀ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਕਾਫੀ ਮਸ਼ਹੂਰ ਸਨ। ਉਹ ਬਹੁਤ ਛੋਟੀ ਉਮਰ ਵਿੱਚ ਸਫਲਤਾ ਦੀਆਂ ਪੌੜੀਆਂ ਚੜ੍ਹ ਗਿਆ ਸੀ।

 ਸਿੱਧੂ ਮੂਸੇਵਾਲਾ ਦੀ ਮਾਂ ਦੇ ਗਰਭਵਤੀ ਹੋਣ ਦੀ ਖਬਰ ਲੋਕਾਂ ਤੱਕ ਪਹੁੰਚੀ ਤਾਂ ਲੋਕਾਂ ਨੇ ਖੁਸ਼ੀ ਨਾਲ ਇਸ ਫੈਸਲੇ ਦਾ ਸਵਾਗਤ ਕੀਤਾ।

 ਇੱਕ ਨੇ ਲਿਖਿਆ ਸਿੱਧੂ ਇਜ਼ ਬੈਕ। ਇਕ ਹੋਰ ਫੈਨ ਨੇ ਲਿਖਿਆ- ਸਿੱਧੂ ਇਕ ਵਾਰ ਫਿਰ ਤੋਂ ਵਾਪਸ ਆ ਰਹੇ ਹਨ। ਇਕ ਹੋਰ ਨੇ ਲਿਖਿਆ- ਮੈਂ ਇਸ ‘ਤੇ ਵਿਸ਼ਵਾਸ ਨਹੀਂ ਕਰ ਸਕਦਾ।

ਜਦਕਿ ਇੱਕ ਨੇ ਲਿਖਿਆ- ਅਸੀਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਲਈ ਖੁਸ਼ ਹਾਂ। ਇੱਕ ਨੇ ਵਧਾਈ ਦਿੰਦੇ ਹੋਏ, ਲਿਖਿਆ- ਬਹੁਤ ਵਧਾਈਆਂ, ਛੋਟੇ ਸਿੱਧੂ ਪਾਜੀ।ਇਸ ਤਰਾਂ ਦੇ ਵੇਖੋ ਵੱਖਰੇ ਕੁਮੈਂਟ ਪੋਸਟਾਂ ਤੇ ਆ ਰਹੇ ਹਨ।

ਤੁਹਾਡਾ ਇਸ ਖਬਰ ਬਾਰੇ ਕੀ ਵਿਚਾਰ ਹੈ ਆਪਣੇ ਕੁਮੈਂਟ ਕਰਕੇ ਦੱਸੋ।

Exit mobile version