Anushka -Virat Kohli Expecting Second Child : ਅਨੁਸ਼ਕਾ ਅਤੇ ਵਿਰਾਟ ਕੋਹਲੀ ਬਣਨ ਜਾ ਰਹੇ ਨੇ ਇੱਕ ਵਾਰ ਫਿਰ ਮਾਤਾ-ਪਿਤਾ

Anushka -Virat Kohli Expecting Second Child

ਵਿਰਾਟ ਕੋਹਲੀ ਨੇ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਦੋ ਮੈਚਾਂ ਨਾ ਖੇਡਣ ਦਾ ਫੈਸਲਾ ਕੀਤਾ ਸੀ। ਇਹ ਜਾਣਕਾਰੀ ਬੀ.ਸੀ.ਸੀ.ਆਈ. ਬੋਰਡ ਨੇ ਦਿੱਤੀ ਕਿ ਉਸ ਨੇ ਪਰਿਵਾਰਕ ਕਾਰਨਾਂ ਕਰਕੇ ਛੁੱਟੀ ਲਈ ਸੀ।

ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏ.ਬੀ. ਡਿਵਿਲੀਅਰਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਇੱਕ ਵਾਰ ਫਿਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਦਰਅਸਲ, ਵਿਰਾਟ ਕੋਹਲੀ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਅਤੇ ਦੂਜੇ ਮੈਚ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਦਾਅਵਾ ਕੀਤਾ ਗਿਆ ਹੈ ਕਿ ਉਹ ਫਿਲਹਾਲ ਆਪਣੀ ਪਤਨੀ ਨਾਲ ਦੇਸ਼ ਤੋਂ ਬਾਹਰ ਹਨ।

ਕਾਫੀ ਚਰਚਾ ਸੀ ਕਿ ਵਿਰਾਟ ਦੀ ਪਤਨੀ ਅਨੁਸ਼ਕਾ ਦੂਜੀ ਵਾਰ ਮਾਂ ਬਣਨ ਵਾਲੀ ਹੈ। ਹੁਣ ਵਿਰਾਟ ਕੋਹਲੀ ਦੇ ਖਾਸ ਦੋਸਤ ਡੀਵਿਲੀਅਰਸ ਨੇ ਦੱਸਦੇ ਹੋਏ ਕਿਹਾ ਕਿ ਸਟਾਰ ਬੱਲੇਬਾਜ਼ ਕਿੰਗ ਕੋਹਲੀ ਦਾ ਘਰ ਇੱਕ ਵਾਰ ਫਿਰ ਖੁਸ਼ੀਆਂ ਨਾਲ ਗੂੰਜਣ ਵਾਲਾ ਹੈ। ਡਿਵਿਲੀਅਰਸ ਨੇ ਆਪਣੇ ਯੂਟਿਊਬ ਚੈਨਲ ‘ਤੇ ਇੱਕ ਪ੍ਰਸ਼ੰਸਕ ਵੱਲੋਂ ਪੁਛੇ ਗਏ ਸਵਾਲ ਦੇ ਜਵਾਬ ‘ਚ ਇਹ ਖੁਲਾਸਾ ਕੀਤਾ। ਅਨੁਭਵੀ ਖਿਡਾਰੀ ਨੇ ਕਿਹਾ, ”ਇਹ ਸਮਾਂ ਵਿਰਾਟ ਕੋਹਲੀ ਲਈ ਪਰਿਵਾਰਕ ਸਮਾਂ ਹੈ। ਉਨ੍ਹਾਂ ਦੇ ਘਰ ਇੱਕ ਹੋਰ ਬੱਚਾ ਆਉਣ ਵਾਲਾ ਹੈ।

ਇਸ ਦੌਰਾਨ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ) ਦੇ ਸਾਬਕਾ ਕ੍ਰਿਕਟਰ ਨੇ ਵਿਰਾਟ ਨਾਲ ਮੈਸੇਜ ‘ਤੇ ਚਰਚਾ ਦਾ ਜ਼ਿਕਰ ਕੀਤਾ। ਡਿਵਿਲੀਅਰਸ ਨੇ ਕਿਹਾ, “ਮੈਨੂੰ ਦੇਖਣ ਦਿਓ ਕਿ ਉਸਨੇ ਕੀ ਕਿਹਾ।” ਮੈਂ ਪ੍ਰਸ਼ੰਸਕਾਂ ਨੂੰ ਥੋੜਾ ਜਿਹਾ ਪਿਆਰ ਦੇਣਾ ਚਾਹੁੰਦਾ ਹਾਂ। ਇਸ ਲਈ ਮੈਂ ਉਸ ਨੂੰ ਲਿਖਿਆ ਕਿ ਮੈਂ ਤੁਹਾਨੂੰ ਕੁੱਝ ਸਮੇਂ ਲਈ ਮਿਲਣਾ ਚਾਹੁੰਦਾ ਹਾਂ। ਤੁਸੀਂ ਕਿਵੇਂ ਹੋ?” ਇਸ ਦੇ ਜਵਾਬ ‘ਚ ਵਿਰਾਟ ਨੇ ਕਿਹਾ ਕਿ ਮੈਂ ਬਿਲਕੁਲ ਠੀਕ/ਵਧੀਆ ਹਾਂ, ‘ਇਸ ਸਮੇਂ ਮੈਨੂੰ ਆਪਣੇ ਪਰਿਵਾਰ ਨਾਲ ਰਹਿਣ ਦੀ ਜ਼ਰੂਰਤ  ਹੈ।

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਕਈ ਸਾਲਾਂ ਤੋਂ ਇੱਕ-ਦੂਜੇ ਨੂੰ ਡੇਟ ਕਰਦੇ ਸੀ ਅਤੇ ਫਿਰ ਦੋਨਾਂ ਨੇ 11 ਦਸੰਬਰ 2017 ਨੂੰ ਵਿਆਹ ਕਰਵਾ ਲਿਆ। ਅਨੁਸ਼ਕਾ ਸ਼ਰਮਾ ਨੇ 11, ਜਨਵਰੀ 2021 ਨੂੰ ਇੱਕ ਬੱਚੀ ਨੂੰ ਜਨਮ ਦਿੱਤਾ ਅਤੇ ਉਹਨਾਂ ਦੀ ਧੀ ਦਾ ਨਾਮ ਵਾਮਿਕਾ ਹੈ। ਹੁਣ ਇੱਕ ਵਾਰ ਫਿਰ ਇਸ ਸਟਾਰ ਜੋੜੇ ਦੇ ਦਰਵਾਜ਼ੇ ‘ਤੇ ਖੁਸ਼ੀ ਦਸਤਕ ਦੇਣ ਵਾਲੀ ਹੈ।

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਬਹੁਤ ਵੱਡੇ ਦਿੱਗਜ ਹਨ। ਅਨੁਸ਼ਕਾ ਸ਼ਰਮਾ ਦੇ ਇੰਸਟਾਗ੍ਰਾਮ ‘ਤੇ 67.2M ਅਤੇ ਵਿਰਾਟ ਕੋਹਲੀ ਦੇ 266M Followers ਹਨ। ਅਨੁਸ਼ਕਾ ਸ਼ਰਮਾ ਇੱਕ ਭਾਰਤੀ ਅਭਿਨੇਤਰੀ ਹੈ ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਦੀ ਹੈ। ਉਸ ਨੂੰ ਫਿਲਮਫੇਅਰ ਐਵਾਰਡ ਸਮੇਤ ਕਈ ਐਵਾਰਡ ਮਿਲ ਚੁੱਕੇ ਹਨ। ਅਨੁਸ਼ਕਾ ਸ਼ਰਮਾ ਹੁਣ ਤੱਕ ਬਹੁਤ ਵੱਡੇ-ਵੱਡੇ ਫਿਲਮ ਸਟਾਰ ਨਾਲ ਕੰਮ ਕਰ ਚੁੱਕੀ ਹੈ।

ਅਨੁਸ਼ਕਾ ਸ਼ਰਮਾ ਦੂਸਰੀ ਵਾਰ ਮਾਂ ਬਣਨ ‘ਤੇ ਲੋਕ ਉਹਨਾਂ ਨੂੰ ਸੋਸ਼ਲ ਮੀਡਿਆ ‘ਤੇ ਵਧਾਈਆਂ ਦੇ ਰਹੇ ਹਨ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਮਾਤਾ-ਪਿਤਾ ਬਣਨ ਦੀ ਖਬਰ ਕਾਫੀ ਫੈਲੀ ਹੋਈ ਹੈ।

Leave a Comment